ਜਦੋਂ ਮੋਤੀ ਲਾਲ ਤੁਰ ਜਾਂਦਾ ਹੈ ਤੇ ਸਾਰਾ ਪਿੰਡ ਸ਼ੁਕਰ ਕਰਦਾ ਹੈ; ਨਹੀਂ ਤੇ ਇਹ ਪਿੰਡ ਵਿੱਚ ਫਿੱਟੀਆਂ ਦਾ ਫੈਟ ਕੋਈ ਨਾ ਕੋਈ ਫ਼ਸਾਦ ਹੀ ਪਵਾਈ ਰੱਖਦਾ ਹੈ। ਇੱਧਰੋਂ ਚਾ ਉੱਧਰ ਲਾ, ਇਹੋ ਇਹਦਾ ਕੰਮ ਹੈ।
ਸਬੰਧੀ ਮੋਏ ਪ੍ਰਾਣੀ ਨੂੰ ਸਸਕਾਰ ਕੇ ਉਸ ਦੀ ਦੇਹ ਨੂੰ ਵਿਦਾ ਕਰ ਆਏ ਹਨ, ਵਿਧਵਾ ਇਸਤ੍ਰੀ ਵੀ ਦੜ ਵੱਟੀ ਆਪਣੇ ਪਤੀ ਦੀ ਯਾਦ ਵਿੱਚ ਇਕ ਖੁੰਜੇ ਬੈਠੀ ਹੁਣ ਫਿੱਸ ਪਈ ਹੈ ਤੇ ਹੌਲੇ ਹੌਲੇ ਬੁਸਕ ਰਹੀ ਹੈ।
ਬਹਾਦਰ ਨੇ ਸੁੱਤਿਆਂ ਸੁੱਤਿਆਂ ਸੁਫਨੇ ਵਿੱਚ ਵੇਖਿਆ ਕਿ ਉਹਦੇ ਧੜ ਦੇ ਟੁਕੜੇ ਟੁਕੜੇ ਹੋਏ ਪਏ ਹਨ ਤੇ ਚੀੜ ਦੀ ਗੂੰਦ ਨਾਲ ਉਹ ਉਨ੍ਹਾਂ ਨੂੰ ਜੋੜ ਰਿਹਾ ਹੈ। ਤੇਲੀ ਤੇਲੀ ਬਹਾਦਰ, ਸਹਿਮਿਆ ਹੋਇਆ ਉੱਠਿਆ। ਉਸ ਦੇ ਸਾਥੀ ਅਵਾਜ਼ਾਂ ਮਾਰ ਮਾਰ ਫਾਵੇ ਹੋ ਗਏ ਸਨ। ਬਹਾਦਰ ਨੂੰ ਆਪਣੇ ਆਪ ਤੇ ਅਤਿਅੰਤ ਗੁੱਸਾ ਆਇਆ ਤੇ ਉਹ ਕੰਮ ਨੂੰ ਜੁਣ ਗਿਆ।
ਅਖ਼ੀਰ ਉਹ ਕਿਸੇ ਅਜੇਹੇ ਗ਼ਰਜ਼ਮੰਦ ਦੀ ਭਾਲ ਕਰਨ ਲੱਗੇ, ਜੇਹੜਾ ਹਿੰਗ ਲੱਗੇ ਨ ਫੱਟਕੜੀ ਤੇ ਰੰਗ ਚੋਖਾ ਹੋ ਜਾ, ਅਨੁਸਾਰ ਮੁਫ਼ਤ ਮੁਫ਼ਤੀ ਜਾਂ ਥੋੜੀ ਤੋਂ ਥੋੜ੍ਹੀ ਤਨਖਾਹ ਤੇ ਕੰਮ ਕਰੇ ਤੇ ਫਾਥੀ ਦੇ ਫੜਕਣ ਵਾਂਗ ਕਿਤੇ ਜਾ ਵੀ ਨਾ ਸਕੇ।
ਹੁਣ ਗੱਲ ਨੂੰ ਫੇਰ ਨਾ ਛੇੜੀਂ। ਮੈਂ ਉਸ ਨੂੰ ਮਨਾ ਲਿਆ ਏ । ਗੱਲ ਰਤਾ ਟਿਕਾ ਕੇ ਕਰਿਆ ਕਰ, ਐਵੇਂ ਫੜਾਹ ਸੋਟਾ ਕੱਢ ਮਾਰਦਾ ਏਂ।
ਇਸ ਟੋਕਰੇ ਵਿੱਚੋਂ ਬਹੁਤ ਸਾਰੇ ਅੰਬ ਤੇ ਲੱਗੇ ਹੋਏ ਹੀ ਨਿਕਲੇ ਹਨ; ਥੋੜ੍ਹੇ ਹੀ ਚੰਗੇ ਤੇ ਖਾਣ ਯੋਗ ਹਨ।
ਉਹ ਫ਼ਰਕ ਲਾਉਣੋਂ ਤਾਂ ਆਪਣੇ ਪਿਉ ਨਾਲ ਵੀ ਨਹੀਂ ਟਲਦਾ। ਉਸ ਦੀ ਤੋਲੀ ਚੀਜ਼ ਕਦੇ ਪੂਰੀ ਨਹੀਂ ਨਿਕਲੇਗੀ ਨਾਲੇ ਸਭ ਤੋਂ ਮਹਿੰਗਾ ਦੇਵੇਗਾ।
ਮੈਨੂੰ ਭੁੱਖ ਤੇ ਤੇਹ ਨੇ ਮਾਰ ਸੁਟਿਆ, ਚੰਗੀ ਕੀਤੀ ਏ ਫਟਕੜੀ ਫੁੱਲ ਮੇਰੀ।
ਜਾਪਾਨੀ ਨੇਤਾ ਭਾਵੇਂ ਭੁੱਲ ਜਾਣ ਪਰ ਜਨਤਾ ਦੇ ਦਿਲ ਦਿਮਾਗ਼ ਵਿਚੋਂ ਦੂਜੀ ਵੱਡੀ ਲੜਾਈ ਤੇ ਹੀਰੋ ਸ਼ੀਮਾ ਦੀ ਦੁਰਘਟਨਾ ਕੱਢਣਾ ਅਸੰਭਵ ਹੈ, ਉਹ ਫੱਟ ਅਜਿਹੇ ਹਨ ਜਿਹੜੇ ਸਦਾ ਹਰੇ ਰਹਿਣਗੇ।
ਜਦ ਥਾਲ ਬੱਚੇ ਨੂੰ, ਆ ਛਾਤੀ ਲਾਂਦੇ, ਸਭ ਫਟ ਥਕੇਵੇਂ ਦੇ ਸੀਤੇ ਜਾਂਦੇ।
ਕਪਾਹ ਤੁਹਾਡੀ ਇੱਕ ਵਾਰੀ ਵਾਧੂ ਪਾਣੀ ਲੈ ਚੁੱਕੀ ਹੈ ਤੇ ਲਹਿ ਲਹਿ ਪਈ ਕਰਦੀ ਹੈ, ਦਸਾਂ ਦਿਨਾਂ ਵਿੱਚ ਇਸ ਦਾ ਕੁਝ ਨਹੀਂ ਵਿਗੜਨਾਂ ਤੇ ਮਿਰਚਾਂ ਦਾ ਦਸਾਂ ਦਿਨਾਂ ਵਿੱਚ ਫੱਕਾ ਨਹੀਂ ਰਹਿਣਾ।
ਤੁਸਾਂ ਬੁੱਢੀਆਂ ਦੀ ਅਕਲ ਟਿਕਾਣੇ ਨਹੀਂ। ਸਾਰੇ ਜਹਾਨ ਦੇ ਫਕੜ ਤੋਲ ਕੇ ਰੱਖ ਦਿੱਤੇ ਨੇ। ਵਿਆਹਾਂ ਤੇ ਇਹ ਸਿੱਠਣੀਆਂ ਦਾ ਪਤਾ ਨਹੀਂ ਕੀ ਰਿਵਾਜ ਹੈ।