ਸਾਮੀ-ਸ਼ਾਹ, ਵਿਆਜ ਬੜਾ ਲਿਖਿਆ ਈ।
ਸ਼ਾਹ—ਬੜਾ ਲਿਖਿਆ, ਭਾਈ ਬੜਾ ਲਿਖਿਆ !
ਚੰਗੀ ਜਾਤੀ ਦੇ ਚੌਧਰੀ ! ਨਹੋਣ ਸਾਖੀ ਏ, ਮੈਨੂੰ ਇਹਦੇ ਵਿੱਚ ਘਾਟਾ ਏ। ਮੇਰਾ ਪੰਜ ਰੁਪਏ ਸੈਂਕੜੇ ਤੇ ਚੜ੍ਹਦਾ ਏ। ਰੁਪਏ ਦਾ ਅੱਜ ਕਲ੍ਹ ਮੁਸ਼ਕ ਨਹੀਂ ਲੱਭਦਾ ਕਿਤੇ। ਤੇਰੀ ਸਾਡੀ ਤੇ ਮੁੱਢੋਂ ਬਣੀ ਹੋਈ ਏ, ਇਸ ਲਈ ਕੱਢ ਕੇ ਤੇਰੀ ਝੋਲੀ ਪਾ ਦਿੱਤਾ ਏ।