ਮਾਮਲਾ ਦਰ ਅਸਲ ਹੈ ਬੜਾ ਗੰਭੀਰ ਜਿਹਾ, ਪਰ ਮੈਨੂੰ ਡਰ ਹੈ ਤੂੰ ਉਸ ਨੂੰ ਮਖੌਲ ਦਾ ਮਸਾਲਾ ਨਾ ਬਣਾ ਲਵੇਂ।
ਹੁਣ ਤੇ ਅਸਾਂ ਕੁੜੀ ਵੇਖ ਲਈ ਹੈ, ਨਾ ਵੇਖਦੇ ਤੇ ਭਾਵੇਂ ਵਿਆਹ ਹੋ ਹੀ ਜਾਂਦਾ ਪਰ ਹੁਣ ਵੇਖ ਕੇ ਤੇ ਮੱਖੀ ਨਹੀਂ ਨਾ ਨਿਗਲੀ ਜਾਂਦੀ। ਕਿਵੇਂ ਬੀਮਾਰ ਕੁੜੀ ਵਿਆਹ ਲਈਏ।
ਬਾਰ੍ਹਾਂ ਤਾਲਣ ਨੇ ਦੇਖੋ ਕਰਤਾਰ ਨੂੰ ਕਿਸ ਤਰ੍ਹਾਂ ਮੱਖਣ ਵਿੱਚੋਂ ਵਾਲ ਵਾਂਗੂੰ ਕੱਢ ਕੇ ਲਾਂਭੇ ਧਰ ਦਿੱਤਾ ਅਤੇ ਛੇ ਮਹੀਨਿਆਂ ਵਿੱਚ ਹੀ ਆਪ ਸਾਰੀ ਜਾਇਦਾਦ ਤੇ ਕਾਬਜ਼ ਹੋ ਗਈ।
ਉਹ ਆਪਣੇ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਹੱਥੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੋ ਯਾਦ ਪਏ ਕਰਨਗੇ।
ਉਸ ਪਾਸ ਤੇ ਜਿਹੜਾ ਜਾਂਦਾ ਹੈ ਉਸ ਦੀ ਮੱਕ ਝਾੜ ਹੋ ਜਾਂਦੀ ਹੈ। ਉੱਥੇ ਜਾ ਕੇ ਕਿਸੇ ਕਰਨਾ ਕੀ ?
ਨੀ ਦੇਵੀ ! ਇਹ ਕਰਤਾਰੋ ਤੇਰੇ ਬੜੇ ਖਹਿੜੇ ਪਈ ਹੈ । ਸੱਪਾਂ ਨੂੰ ਦੁੱਧ ਪਿਆਉਣਾ ਠੀਕ ਨਹੀਂ । ਤੂੰ ਤੇ ਉਹਨੂੰ ਮਕਾਨ ਦਿੱਤਾ, ਉਹਦਾ ਮਹੀਨਾ ਬੱਧਾ ਪਰ ਉਹ ਨਾ-ਸ਼ੁਕਰੀ ਲੋਕਾਂ ਨੂੰ ਪੈਸੇ ਦੇ ਕੇ ਤੇਰੀ ਬੇਇੱਜ਼ਤੀ ਕਰਾਉਂਦੀ ਹੈ।
ਹੱਛਾ, ਕੰਸ ਦੀਆਂ ਗੱਦੀਆਂ ਸਾਂਭੀਆਂ ਨੀ, ਸਾਡੇ ਨਾਲ ਵੀ ਅੰਗ ਕੁਝ ਪਾਲ ਛਡਦੇ, ਕੋਈ ਮਹਿਲਾਂ ਦੀ ਲੂਹਨ ਨਹੀਂ ਲਾਹ ਖੜਦਾ, ਦੋ ਦਿਨ ਸਾਨੂੰ ਭੀ ਧੌਲਰ ਵਿਖਾਲ ਛਡਦੇਂ।
ਏਹੋ ਹੱਦ ਹੀਰੇ ਸਾਡੇ ਨਾਲ ਤੇਰੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੀ।
ਦਿਨੇ ਰਾਤ ਨੰਗੇ ਪੈਰੀਂ ਸਫ਼ਰ ਝਾਗਦਾ ਪਿਆ ਏ। ਕਾਹਦੇ ਲਈ ? ਕੋਈ ਉਸ ਦੀ ਆਪਣੀ ਮਹਿੰ ਤੇ ਨਹੀਂ ਸੀ ਖੁੱਭੀ ਹੋਈ। ਸਾਡੇ ਤੁਹਾਡੇ ਭਲੇ ਲਈ ਹੀ ਜਫ਼ਰ ਜਾਲ ਰਿਹਾ ਏ।
ਅੱਜ ਕੱਲ੍ਹ ਦੇ ਪੜ੍ਹਾਕੂ ਕੰਮ ਦੇ ਨੇੜੇ ਨਹੀਂ ਜਾਂਦੇ ਤੇ ਮਸਲੇ ਬੜੇ ਛਾਂਟਦੇ ਹਨ, ਬਸ ਇੰਨਾਂ ਕੁਝ ਹੀ ਕਰਨਾ ਜਾਣਦੇ ਹਨ।
ਮਾਰ ਮਾਰ ਕੇ ਮੈਂ ਤੇਰੀ ਸਾਰੀ ਮਸਤੀ ਕੱਢ ਦੇਣੀ ਹੈ। ਸ਼ਰਾਰਤਾਂ ਤੋਂ ਮੁੜ ਜਾ।
ਅਫ਼ਸਰ ਨੇ ਪ੍ਰੇਮੀ ਨੂੰ ਸਿਰ ਤੋਂ ਪੈਰ ਤੀਕ ਵੇਖਿਆ ਤੇ ਸਾਦੇ ਪਹਿਰਾਵੇ ਵਿੱਚ ਸੁੱਕੇ ਹੋਏ ਸੁਹੱਪਣ ਤੇ ਮਸਤ ਹੋ ਗਿਆ।