ਮੂੰਹ ਤੋਂ ਲੱਥੀ ਲੋਈ ਤੇ ਕੀ ਕਰੇਗਾ ਕੋਈ।
ਹਿਕ ਸੁਣੇਦੀ, ਲੱਖ ਸੁਣੇਸੀ, ਜੇ ਮੈਂ ਮੂੰਹ ਤੋਂ ਪੱਲੂ ਲਾਹਿਆ। ਮੈਂ ਤਾਂ ਮੁੱਲ ਬਗ਼ੈਰ ਵਿਕਾਣੀ, ਤਾਂ ਮੂੰਹ ਕੂਕ ਸੁਣਾਇਆ।
ਅੱਜ ਜੇ ਕਿਤੇ ਮਾਲਕਾਂ ਸਾਹਮਣੇ ਚਾਰ ਗੱਲਾਂ ਕਰਨੀਆਂ ਪੈ ਜਾਣ ਤਾਂ ਤੁਹਾਡੇ ਵਿੱਚ ਕੇਹੜਾ ਏ ਜਿਹੜਾ ਉਨ੍ਹਾਂ ਨਾਲ ਗੱਲ ਕਰ ਸਕੇ । ਤੁਹਾਨੂੰ ਸਾਨੂੰ ਤਾਂ ਉਨ੍ਹਾਂ ਛਿੱਬੀਆਂ ਨਾਲ ਉਡਾ ਦੇਣਾ ਏਂ । ਬਾਬੂ ਈ ਸੀ ਜਿਹੜਾ ਸਭਨਾਂ ਦੇ ਮੂੰਹਾਂ ਤੇ ਮੋਹਰਾਂ ਜੜ ਆਇਆ ਕਰਦਾ ਸੀ।
ਜਦੋਂ ਮੈਂ ਸੱਚੀ ਗੱਲ ਉਸ ਦੇ ਮੂੰਹ ਤੇ ਮਾਰੀ ਤਾਂ ਉਸ ਨੂੰ ਬੜੀਆਂ ਮਿਰਚਾਂ ਲੱਗੀਆਂ ਤੇ ਮੈਨੂੰ ਅੱਖਾਂ ਕੱਢਣ ਲੱਗਾ।
ਸੁਣ ! ਸੋਭਾ ' ਰਾਜ਼ੀ ਏ, ਖੁਸ਼ ਏ, ਮਾੜੀ ਕਿਉਂ, ਹੋ ਗਈ ਏ ਐਡੀ ? ਤੇਰੇ ਮੂੰਹ ਤੇ ਮਾਸ ਹੀ ਨੀ ਰਿਹਾ।
ਲਾਲਾ ਮੁਕੰਦੀ ਮੱਲ ਦੇ ਘਰ ਵਿਆਹ ਹੋਵੇ ਤੇ ਬਰਾਤ ਵਿੱਚ ਰੰਡੀ ਨਾ ਹੋਵੇ, ਸਭਨਾ ਮੇਰੇ ਮੂੰਹ ਤੇ ਥੁੱਕਣਾ ਏ। ਆਖਣਗੇ, ਗਿਆ ਸੀ ਦਿੱਲੀ, ਲੈ ਆਂਦੀ ਤਵਾਇਫ ?
ਕਿਉਂ ਨੀ ਤਾਰੀਏ। ਕੀ ਕੁਝ ਆਖਿਆ ਈ ? ਦੱਸ ਹੁਣ ਮੇਰੇ ਸਾਹਮਣੇ, ਮੇਰੇ ਮੂੰਹ ਤੇ ਗੱਲ ਕਰ।
ਭੈਣ, ਸੁੱਖ ਤਾਂ ਹੈ ? ਤੇਰੇ ਮੂੰਹ ਤੋਂ ਤਾਂ ਹਵਾਈਆਂ ਉਡਦੀਆਂ ਨੇਂ। ਦੁੱਖ, ਸੁੱਖ ਹੁੰਦੇ ਈ ਆਏ ਨੇ, ਪਰ ਵੰਡਿਆਂ ਹੀ ਹੌਲੇ ਹੁੰਦੇ ਨੇ।
ਬੜੀ ਦੇਰ ਬਾਅਦ ਡਾਕਟਰ ਦੇ ਸਾਹਮਣੇ ਇੱਕ ਦਰੋਗਾ ਤੇ ਦੋ ਜਮਾਂਦਾਰ ਮੌਜੂਦ ਸਨ, ਤੇ ਉਸ ਦੀ ਜਾਮਾਂ ਤਲਾਸ਼ੀ ਕੀਤੀ ਜਾ ਰਹੀ ਸੀ। ਜਿੰਨੇ ਵੀ ਕਾਗਜ਼ ਪੱਤਰ ਉਸ ਪਾਸੋਂ ਬਰਾਮਦ ਹੋਏ, ਸਭ ਲੈ ਕੇ ਜੇਲ੍ਹ ਕਰਮਚਾਰੀ ਚਲਦੇ ਬਣੇ। ਡਾਕਟਰ ਹੋਰੀਂ ਮੂੰਹ ਤੱਕਦੇ ਰਹਿ ਗਏ।
ਹੁਣ ਉਹਨੂੰ ਮੇਚ ਤੇ ਬੈਠਿਆਂ ਘੰਟਾ ਭਰ ਹੋ ਗਿਆ ਏ, ਪਰ ਉਨ੍ਹਾਂ ਮੂੰਹ ਜੂਠਾ ਨਹੀਂ ਕੀਤਾ, ਕਿਉਂਕਿ ਉਹ ਆਪਣੀ ਮੰਗ ਤੇ ਤੁਲੇ ਹੋਏ ਨੇ।
ਪਤਾ ਨਹੀਂ ਕਿਸ ਵੱਲੇ ਵਾਪਸ ਆਉਂਗੇ। ਮੂੰਹ ਤੇ ਚੋਲ ਜਾਉ ਤਾਂ ਜੋ ਅਸੀਂ ਵੀ ਬੇਫ਼ਿਕਰ ਹੋ ਕੇ ਹੋਰ ਕੰਮ ਕਾਰ ਲੱਗੀਏ।
ਨਹੀਂ ਜੀ, ਮੈਂ ਤੇ ਰਾਤ ਨਹੀਂ ਰਹਿ ਸਕਦੀ, ਮੇਰੇ ਬੱਚੇ ਤੇ ਮੂੰਹ ਚੁੱਕ ਚੁੱਕ ਕੇ ਮੇਰਾ ਰਾਹ ਵੇਖਦੇ ਹੋਣਗੇ। ਉਹ ਬੜੇ ਬੇਵਿਸਾਹੇ ਹਨ ਮੇਰੇ।