ਪੜ੍ਹਨੇ ਵਿਚ ਜੀ ਨਾ ਲਗੇ, ਬੰਨ੍ਹ ਬੰਨ੍ਹ ਉਸਤਾਦ ਬਹਾਏ, ਕਮਜ਼ੋਰ ਦੁਧ ਦੀ ਦੰਦੀ ਲੋਹੇ ਦੇ ਚਣੇ ਚਬਾਵੇ।
ਲੁੱਡਣ ਬੰਨ੍ਹ ਦਲਾ ਹੋ ਮੁਸ਼ਕੀ ਬਹੁਤੀ ਮਾਰ ਕਰੀ ਹਾਂ, ਆਖ ਦਮੋਦਰ ਜੇ ਮਿਲਨ ਅਸਾਂ ਨੂੰ ਤਾਂ ਲੋਹੇ ਹੱਥ ਪਈਹਾਂ।
ਜਦ ਮੋਹਨ ਉਸ ਦੇ ਪਤੀ ਦੀ ਸ਼ਾਨ ਵਿੱਚ ਵੱਧ ਘੱਟ ਬੋਲਦਾ ਹੈ ਤਾਂ ਸਰਲਾ ਉਸੇ ਪਤੀ ਤੋਂ ਚਿੜ ਕੇ ਝਟ ਪਟ ਲੋਹੀ ਲਾਖੀ ਹੋ ਜਾਂਦੀ ਹੈ।
ਜਦੋਂ ਜੋਤਸ਼ੀ ਦੀ ਦੱਸੀ ਹਰ ਗੱਲ ਸਮੇਂ ਸਿਰ ਆ ਕੇ ਸੱਚ ਨਿਕਲੀ, ਮੈਂ ਉਸ ਦੀ ਵਿਦਵਤਾ ਦਾ ਲੋਹਾ ਮੰਨ ਗਿਆ।
ਹੁਸਨ, ਸਿਆਣਪ, ਸ਼ਾਇਰੀ ਨਾਲ ਇਲਮ ਦਾ ਜ਼ੋਰ, ਮੱਠੀ ਮਿੱਠੀ ਮੁਸਕਣੀ ਲੋੜ੍ਹਾ ਮਾਰੇ ਹੋਰ।
ਬਾਪੂ ਜੀ ਜੇ ਭਰਾ ਨੇ ਉੱਥੇ ਵਿਆਹ ਕਰਾਉਣੋਂ ਨਾਂਹ ਕਰ ਦਿੱਤੀ ਹੈ ਤਾਂ ਤੁਸੀਂ ਇੰਨੇ ਗੁੱਸੇ ਨਾ ਹੋਵੋ। ਕੋਈ ਲੋਹੜਾ ਥੋੜ੍ਹਾ ਆ ਗਿਆ ਹੈ। ਅਕਸਰ ਉਸ ਆਪਣਾ ਜੀਵਨ ਸੁਖੀ ਬਤੀਤ ਕਰਨਾ ਹੈ ਜਿਸ ਲਈ ਅਪਣੀ ਮਰਜ਼ੀ ਦਾ ਸਾਥੀ ਚੁਣਨ ਦੀ ਉਸ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ।
ਭੈਣੀ ਸਾਹਿਬ ਵਾਲਿਆਂ ਦਾ ਕਮਾਲ ਇਹ ਹੈ ਕਿ ਉੱਥੇ ਲੋਹ ਲੰਗਰ ਹਰ ਵਕਤ ਤਿਆਰ ਰਹਿੰਦਾ ਹੈ।
ਇਵੇਂ ਜਾਪਦਾ ਹੈ ਜਿਵੇਂ ਉਸ ਨੂੰ ਕਿਸੇ ਮਾਰਿਆ ਹੈ। ਉਸ ਦਾ ਸਾਰਾ ਮੂੰਹ ਲੋਹ ਚੜ੍ਹਿਆ ਪਿਆ ਹੈ।
ਪਰ ਬਖ਼ਸ਼ੀ ਜੀ, ਉਹ ਤੇ ਬੜੀ ਸਮਝਦਾਰ ਕੁੜੀ ਹੈ। ਹੋ ਸਕਦਾ ਹੈ ਮੇਰੀ ਕਿਸੇ ਐਸੀ ਹਰਕਤ ਤੋਂ ਖਿਝ ਉਹ ਨਾਰਾਜ਼ ਹੀ ਹੋਵੇ—ਉਲਟੇ ਲੈਣੇ ਦੇ ਦੇਣੇ ਪੈ ਜਾਣ।
ਕਰਤਾਰੇ ਨੂੰ ਸਾਕ ਕਰਨ ਦਾ ਕੋਈ ਤਜਰਬਾ ਨਹੀਂ ਸੀ ਅਤੇ ਅਜੇਹੇ ਮੁਆਮਲਿਆਂ ਵਿੱਚ ਉਹ ਹਾਲੇ ਮੁੰਡਾ ਈ ਸੀ। ਉਸ ਦੇ ਮਾਮੇ ਨੇ ਉਸ ਤੋਂ ਚੋਰੀ ਰੁਪਈਏ ਲੈਣੇ ਕਰ ਲਏ ਸਨ। ਕਰਤਾਰੇ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਉਸ ਦੇ ਮਾਮੇ ਨੇ ਮੁੰਡੇ ਦੇ ਹੱਥ ਰੁਪਈਆ ਰੱਖ ਦਿੱਤਾ ਸੀ।
ਉਸ ਦੀ ਕੀਰਤਨ ਤੇ ਸੰਗਤ ਵਿੱਚ ਲੈ ਲੱਗੀ ਹੋਈ ਹੈ। ਗੁਰਦੁਆਰੇ ਬਿਨਾਂ ਉਹ ਨਹੀਂ ਰਹਿ ਸਕਦਾ।
ਇਹ ਉਸ ਦਾ ਕੁੱਖੋਂ ਜਾਇਆ ਮੁੰਡਾ ਨਹੀਂ, ਸਗੋਂ ਲੈ ਪਾਲਕ ਹੈ।