ਇਹ ਜੀਵਨ ਕਠਨ ਘਾਟੀ ਹੈ। ਇਸ ਵਿੱਚ ਸਾਬਤ ਕਦਮ ਰਹਿਣਾ ਕਠਨ ਹੈ। ਕਦਮ ਕਦਮ ਤੇ ਲਾਲਚ ਹੈ ਤੇ ਡਿੱਗਣ ਦੇ ਮੌਕੇ ਹਨ।
ਮੌਲਵੀ ਹੁਰੀਂ ਸੰਘ ਪਾੜ ਪਾੜ ਕਹਿ ਰਹੇ ਸਨ, "ਇਸਲਾਮ ਦੇ ਨਾਂ ਤੇ ਮਰ ਮਿਟਣ ਦਾ ਵੇਲਾ ਆ ਗਿਆ ਹੈ, ਕਾਫ਼ਰਾਂ ਨੇ ਅੱਤ ਚੁੱਕ ਲਈ ਹੈ। ਹੁਣ ਹੋਰ ਜਰਨਾ, ਦੀਨ ਇਸਲਾਮ ਦੀ ਸ਼ਾਨ ਨੂੰ ਵੱਟਾ ਲਾਉਣਾ ਹੈ।"
ਹਰ ਤਰ੍ਹਾਂ ਨਾਲ ਸੋਚਦਾ ਹੁੰਦਾ ਸੀ, ਕਿਸੇ ਐਸੇ ਢੰਗ ਵਿੱਚ, ਜਿਸ ਨਾਲ ਪੂਰਾ ਇੱਕ ਮਹੀਨਾ ਉਸ ਦੀ ਜੇਬ ਵਿੱਚਲੀ ਇਹ ਰਕਮ ਉਸ ਦਾ ਸਾਥ ਦੇ ਸਕੇ, ਉਸ ਦੇ ਘਰ ਦੀਆਂ ਲੋੜਾਂ ਪੂਰੀਆਂ ਕਰ ਸਕੇ।
ਉਹਨਾਂ ਨੂੰ ਦੇ ਗਿਆ ਸ਼ੁਗਲ ਦਾ ਇੱਕ ਹੋਰ ਮਸਾਲਾ- ਵੀਹਵੀਂ ਸਦੀ ਦੇ ਮਜਨੂੰ ਬਾਰੇ ਨਵੀਆਂ ਨਵੀਆਂ ਰਾਵਾਂ ਦੇਣ ਦਾ-ਭਲਾ ਇਸ ਪਾਗਲ ਨੂੰ ਕੋਈ ਪੁੱਛੇ, ਤੇਰਾ ਉਹ ਕਿੱਧਰ ਦਾ ਸਾਢ ਸਤੌੜ ਲੱਗਦਾ ਸੀ ਜੋ ਕਲਕੱਤੇ ਤੱਕ ਖਾਕ ਛਾਣਦਾ ਫਿਰਿਉਂ।"
ਕੁਸਮ ਨੇ ਤਾਂ ਮੰਜੇ ਨਾਲ ਸਾਂਝ ਪਾ ਲਈ, ਤੇ ਐਸੀ ਸਾਂਝ ਕਿ ਜਿਸ ਨੂੰ ਸ਼ਾਇਦ ਮੌਤ ਤੋਂ ਬਿਨਾਂ ਇਸ ਦੁਨੀਆਂ ਵਿੱਚ ਕੋਈ ਨਾ ਛੁੜਾ ਸਕੇ।
ਇਸ ਤੋਂ ਛੁੱਟ ਹਿੰਦੂਆਂ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜਨ, ਤੇ ਮੁਸਲਮਾਨਾਂ ਦੇ ਪਰਛਾਵੇਂ ਤੋਂ ਬਚਾਉਣ ਲਈ ਵੀ ਆਪ ਨੇ ਆਪਣੇ ਮਜ਼ਹਬ ਦੀ ਕੋਈ ਘੱਟ ਸੇਵਾ ਨਹੀਂ ਕੀਤੀ।
ਬਚਨੀ ਲਈ ਰੂਪ ਨੂੰ ਮਿਲਣ ਦੀ ਵਿਹਲ ਮਸੀਂ ਹੱਥ ਲੱਗੀ ਸੀ। ਉਸ ਰੂਪ ਦੀ ਗਵਾਂਢਣ ਰਾਜੀ ਮਿਰਾਸਣ ਨਾਲ ਚੰਗੀ ਸਾਂਝ ਗੰਢ ਲਈ ਸੀ। ਬਚਨੀ ਨੇ ਰੂਪ ਨਾਲ ਮੁਹੱਬਤ ਪਾਉਣ ਲਈ ਪਹਿਲੋਂ ਹੀ ਰਾਜੀ ਨਾਲ ਗੱਲ ਗਿਣੀ ਮਿੱਥੀ ਸੀ। ਪਰ ਮਰਾਸਣ ਰੂਪ ਨੂੰ ਹਾਲੇ ਨਰਮ ਜਾਣ ਕੇ ਡਰਦੀ ਕੁਝ ਨਹੀਂ ਸੀ ਆਖ ਸਕੀ।
ਉਹ ਜਰਾ ਥਥਲਾਂਦਾ ਹੈ, ਇਸ ਲਈ ਜਮਾਤ ਦੇ ਹੋਰ ਮੁੰਡੇ ਉਸ ਦੀਆਂ ਸਾਂਗਾਂ ਲਾਉਂਦੇ ਹਨ। ਜਿਸ ਦਾ ਸਿੱਟਾ ਇਹ ਹੋ ਰਿਹਾ ਹੈ ਕਿ ਉਸ ਦੇ ਮਨ ਵਿੱਚ ਸਕੂਲ ਲਈ ਘ੍ਰਿਣਾ ਹੁੰਦੀ ਜਾ ਰਹੀ ਹੈ।
"ਬੱਸ ਅੱਜ ਐਸਾ ਸਾਂਗ ਰਚਾਂਗਾ, ਤੇ ਐਸੀ ਚਾਲ ਚੱਲਾਂਗਾ, ਕਿ ਉਸ ਦਾ ਦਿਲ, ਪਾਰੇ ਵਾਂਗ ਥਰਕਣ ਲੱਗ ਪਵੇਗਾ ਤੇ ਉਸ ਦੀਆਂ ਕੋਮਲ ਬਾਹਵਾਂ ਮੇਰੇ ਲਈ ਪੱਸਰ ਜਾਣਗੀਆਂ।"
ਉਹ ਸਦਾ ਹੀ ਪਤੀ ਦੇ ਸਾਹਮਣੇ ਹੱਸਣ ਮੁਸਕਾਉਣ ਦਾ ਸਾਂਗ ਭਰਦੀ ਰਹੀ, ਜਿਸ ਦੇ ਪਿੱਛੇ ਉਸ ਦੀ ਜ਼ਿੰਦਗੀ ਘੁੱਟ ਘੁੱਟ ਕੇ ਸਾਹ ਭਰਦੀ ਰਹੀ।
ਉਸ ਨੂੰ ਅਚਣਚੇਤ ਐਸੀ ਸਾਂਗ ਪਈ ਕਿ ਪੁੱਠਾ ਹੋ ਗਿਆ।
ਦੁਸਹਿਰੇ ਦੇ ਦਿਨਾਂ ਵਿੱਚ ਰਾਮ ਜੀ ਤੇ ਸੀਤਾ ਜੀ ਦੇ ਸਾਂਗ ਕੱਢੇ ਜਾਂਦੇ ਹਨ। ਲੋਕੀ ਉਨ੍ਹਾਂ ਸਾਹਮਣੇ ਮੱਥੇ ਟੇਕਦੇ ਤੇ ਪੈਸੇ ਚੜ੍ਹਾਉਂਦੇ ਹਨ।