ਇਹ ਅੰਨ੍ਹਾ ਰੋਗੀ ਬੁੱਢਾ ਉਹੋ ਭਾਗ ਸਿੰਘ ਹੈ, ਜਿਸਨੂੰ ਸਿੰਘਾਪੁਰ ਦਾ ਰਾਜਾ ਕਿਹਾ ਜਾਂਦਾ ਸੀ, ਤੇ ਜਦੋਂ ਇਹ ਪਿੰਡ ਆਉਂਦਾ ਸੀ ਤਾਂ ਸਾਰਾ ਪਿੰਡ ਅਰਦਲ ਵਿੱਚ ਚਲਦਾ ਸੀ। ਪਰ ਜੱਟ ਨੇ ਪੁੱਠੀਆਂ ਚੁੱਕ ਲਈਆਂ । ਮੁਫ਼ਤ ਦੀ ਮਾਇਆ ਮਿਲੀ ਸੀ, ਸੰਭਾਲੀ ਨਾ ਗਈ। ਜਿਸ ਦੇਵੀ ਨੇ ਇਸ ਨੂੰ ਸਭ ਕੁਝ ਦਿੱਤਾ ਸੀ, ਉਸ ਦੇ ਸਾਹਮਣੇ ਹੀ ਇਸ ਨੇ ਚਿਖਾ ਚੁੱਕ ਬਾਲੀ ਤੇ ਆਪਣੀ ਤਾਕਤ ਦੀ ਹੈਂਕੜ ਵਿੱਚ ਇਕ ਗ਼ਰੀਬ ਭਰਾ ਦਾ ਝੁੱਗਾ ਚੌੜ ਕਰ ਦਿੱਤਾ। ਹੋਰ ਭੀ ਕਈ ਕੁਝ ਕੀਤਾ ਹੋਣਾ ਏ। ਭਲਾ ਜਦੋਂ ਕੋਈ ਜ਼ੋਰ ਵਿੱਚ ਆਇਆ ਹੋਇਆ ਹੋਵੇ, ਤਾਂ ਫ਼ਰਕ ਥੋੜ੍ਹਾ ਕਰਦਾ ਏ ?