ਤੁਸੀਂ ਭੀ ਸੋਚ ਰਹੇ ਹੋਵੋਗੇ ਕਿ ਦੇਸ ਵਿੱਚ ਘਟ ਰਹੀ ਖੁਰਾਕ ਨੂੰ ਕਿਵੇਂ ਪੂਰਾ ਕੀਤਾ ਜਾਏ । ਇਸ ਬਾਰੇ ਅਸੀਂ ਸਲਾਹ ਦੇਂਦੇ ਹਾਂ ਕਿ ਸਾਲ ਵਿੱਚ ਘੱਟ ਤੋਂ ਘੱਟ ਇੱਕ ਮਹੀਨਾ ਵਰਤ ਰੱਖ ਲਿਆ ਜਾਏ, ਤੇ ਇਹ ਸਮਝ ਲਿਆ ਜਾਏ ਕਿ ਮੁਸਲਮਾਨਾਂ ਦੇ ਚਲੇ ਜਾਣ ਪਿੱਛੋਂ ਭੀ ਭੇਜੇ ਅਜੇ ਇੱਥੇ ਹੀ ਹਨ ਤੇ ਸਰਦੇ ਪੁੱਜਦੇ ਲੋਕ ਮਹਿੰਗੀ ਕਣਕ ਖ਼ਰੀਦ ਕੇ ਗਰੀਬਾਂ ਨੂੰ ਵੇਖਿਆ ਮਾਰਨ ਦੇ ਥਾਂ ਫਲ-ਅਹਾਰੀ ਬਣ ਜਾਣ ਤੇ ਜਲਾਹੇ ਦੇ 'ਖਾਵਾਂ ਤਾਂ ਸ਼ੱਕਰ ਤੇ ਸੇਵੀਆਂ ਖਾਵਾਂ, ਨਹੀਂ ਤਾਂ ਸੂਰ ਖਾਵਾਂ ਦੀ ਸਹੁੰ ਖਾਣ ਵਾਂਗ ਅੰਨ ਖਾਣ ਦੀ ਉੱਕੀ ਹੀ ਸਹੁੰ ਚੁੱਕ ਲੈਣ।