ਬਲਦੇਵ ਦੇ ਹੁਕਮ ਨੂੰ ਸਭ ਨੇ ਸਿਰ ਮੱਥੇ ਤੇ ਮੰਨਿਆ, ਸਭ ਲੋਕੀਂ ਉਸ ਦੇ ਦਰਸ਼ਨ ਕਰਨ ਲਈ ਹਵੇਲੀ ਟੁਰ ਪਏ।
ਉਸ ਦੇ ਦਿਲ ਵਿੱਚ ਇੱਕ ਚਿਰੋਕਨੀ ਰੀਝ ਸੀ ਕਿ ਉਹ ਸੋਹਣੇ ਸਰੀਰ ਨਾਲ ਨਹੀਂ ਤਾਂ ਸੋਹਣੇ ਆਚਾਰ ਨਾਲ ਸ਼ਾਇਦ ਪਤੀ ਦੇ ਦਿਲ ਨੂੰ ਮੋਹ ਸਕੇ। ਇਸ ਰੀਝ ਨੂੰ ਪੂਰਾ ਕਰਨ ਲਈ ਉਹ ਕੋਈ ਹੀਲਾ ਬਾਕੀ ਨਹੀਂ ਸੀ ਰੱਖਣਾ ਚਾਹੁੰਦੀ।
ਕਿਸੇ ਦਿਨ ਤੂੰ ਕੁੱਟ ਖਾਏਂਗਾ, ਐਵੇਂ ਰਾਹ ਜਾਂਦਿਆਂ ਨੂੰ ਹੀਰੀਆਂ ਦੇਂਦਾ ਏਂ ।
ਖਾਣ ਹੀਰਿਆਂ ਦੀ ਜਿਸ ਦਿਨ ਲੱਭ ਲੀਤੀ, ਉਸ ਦਾ ਮੁੱਲ ਭੀ ਭੋਲੀ ਪੁਆ ਲਵਾਂਗੇ !
ਇਹ ਉਹਨੂੰ ਕਹਿੰਦੀ ਹੋਣੀ ਏਂ ਕਿ ਤੂੰ ਨਹਿਰ ਤੇ ਜਾ ਕੇ ਪਾਣੀ ਭਰਿਆ ਕਰ ਤੇ ਪਾਣੀ ਵਿੱਚ ਛਾਲਾਂ ਮਾਰ ! ਇਸ ਬਥੇਰਾ ਰੋਕਿਆ; ਪਰ ਉਹ ਹੀਰਾ ਚੱਟ ਕੇ ਹੀ ਮੁੜਿਆ ਮੱਛੀ ਵਾਂਗ। ਆਦਮੀ ਦੀ ਪਾਣੀ ਤੇ ਅੱਗ ਅੱਗੇ ਕੀ ਵਟਾਂਦੀ ਏ ?
ਸ਼ਿਬੂ ਨੇ ਇਹ ਵੀ ਭਾਂਪ ਲਿਆ ਕਿ ਨਵਲ ਕਿਸ਼ੋਰ ਜਲਦੀ ਤੋਂ ਜਲਦੀ ਉਸ ਤੋਂ ਖਹਿੜਾ ਛੁਡਾਣਾ ਚਾਹੁੰਦਾ ਹੈ, ਪਰ ਉਸ ਨੇ ਕਿਉਂਕਿ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਸੀ ਇੱਕ ਵਾਰੀ ਉਸ ਦਾ ਹੀਜ ਪਿਆਜ ਫੋਲਣ ਦਾ, ਜਿਸ ਕਰਕੇ ਸੁਖਾਲਾ ਹੀ ਉਹ ਉਸ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸੀ।
ਪੁਲਿਸ ਨੇ ਮਾਮਲੇ ਦੀ ਹੀਜ ਪਿਆਜ ਟੋਹਣੀ ਸ਼ੁਰੂ ਕਰ ਦਿੱਤੀ।
ਮਹਾਤਮਾ ਦੇ ਕਹੇ ਅਨੁਸਾਰ ਉਸ ਦੇ ਹਿਰਦੇ ਤੇ ਇਹ ਗੱਲ ਉੱਕਰੀ ਗਈ ਕਿ ਹੁਨਰ ਦੀ ਕੇਵਲ ਪੂਜਾ ਕੀਤੀ ਜਾ ਸਕਦੀ ਹੈ, ਤੇ ਹੁਨਰ ਦਾ ਪੁਜਾਰੀ ਉਹੀ ਬਣ ਸਕਦਾ ਹੈ ਜਿਹੜਾ ਨਿਰਾ ਪੂਰਾ ਹੁਨਰ ਦਾ ਹੋ ਰਹੇ । ਜਿਹੜਾ ਤਨ ਮਨ ਧਨ ਇਸ ਉੱਤੇ ਨਿਛਾਵਰ ਕਰ ਸਕੇ।
ਤੂ ਰਾਹ ਜਾਂਦੇ ਧਿਆਨ ਨੂੰ ਆਪੇ ਲਿਆ ਵੰਗਾਰ, ਵੇਖ ਸਜਾਈ ਵਿਲਕਦੀ ਪੰਘਰ ਪਿਆ ਪਿਆਰ।
ਮਾਵਾਂ ਦੇ ਦਿਲ ਨਰਮ ਹੁੰਦੇ ਹਨ। ਪੁੱਤਰ ਦੀ ਬੇਨਤੀ ਸੁਣ ਕੇ ਮਾਤਾ ਦਾ ਹਿਰਦਾ ਪਿਘਲ ਗਿਆ ਅਤੇ ਪੁੱਤਰ ਨੂੰ ਅਸੀਸ ਦੇ ਕੇ ਮਹਾਤਮਾ ਜੀ ਦੇ ਪਾਸ ਹੀ ਛੱਡ ਆਈ।
"ਮੁਨਸ਼ੀ ਜੀ, ਇਸ ਟੱਬਰ ਦੀ ਵਾਗ ਡੋਰ ਹੁਣ ਤੁਹਾਡੇ ਹੀ ਹੱਥ ਵਿੱਚ ਹੈ। ਤੁਹਾਡੇ ਕੋਲੋਂ ਹੁਣ ਪਰਦਾ ਕਾਹਦਾ ? ਤੁਸੀਂ ਹੀ ਇਹਨਾਂ ਬੱਚਿਆਂ ਨੂੰ ਇਨਸਾਨ ਬਨਾਉਣਾ ਹੈ। ਆਹ ! ਅੱਜ ਮੇਰਾ ਵੱਡਾ ਲੜਕਾ ਜੀਉਂਦਾ ਹੁੰਦਾ !" ਵਿਧਵਾ ਦੀਆਂ ਭੁੱਬਾਂ ਨਿਕਲ ਗਈਆਂ। ਮੁਨਸ਼ੀ ਜੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਪਰਲੋਕ ਸਿਧਾਰੇ ਹੋਏ ਸਵਾਮੀ ਦੀ ਯਾਦ ਨੇ ਉਸ ਦਾ ਹਿਰਦਾ ਚੀਰ ਦਿੱਤਾ।
ਸਰਕਾਰ, ਮੈਂ ਭਾਵੇਂ ਗਰੀਬ ਹੋਵਾਂ ਪਰ ਬਗਾਨਾ ਧਨ ਮੇਰੇ ਲਈ ਹਿੰਦੂ ਮੁਸਲਮਾਨ ਵਾਲੀ ਸੁਗੰਦ ਏ। ਮੈਂ ਇਹ ਕਦੇ ਨਹੀਂ ਲੈ ਸਕਦਾ।