ਪਹਿਲਾ...ਓ ਛਡ, ਓ ਛੱਡ, ਵੱਡਾ ਸਖੀ ਦਾਤਾ । ਸਾਡਾ ਤੇ ਆਪਣਾ ਸੰਘ ਨਹੀਂ ਗਿੱਲਾ ਹੋਣਾ। ਏਸ ਸੁਰਮੇ ਦਾਣੀ ਜਿਹੀ ਨਾਲ, ਏਹਨੂੰ ਕੀ ਦੇਈਏ । ਅਖੇ ਤਿੰਨ ਭਾਈ ਬਿਸ਼ਨੋ ਦੇ ਤੇ ਚੌਥਾ ਰਲ ਗਿਆ ਤੇਲੀ ।
ਭਈ : ਉਸ ਦੀ ਗੁੱਡੀ ਇਸ ਵੇਲੇ ਚੜ੍ਹੀ ਹੋਈ ਹੈ । ਤੂੰ ਚੁੱਪ ਹੀ ਕਰ ਰਹਿ ਤੇ ਚੰਗਾ ਰਹੇਂਗਾ । ਤਿਨ੍ਹਾਂ ਨਾਲ ਸ਼ਰੀਕਾ ਕਾਹਦਾ, ਰੱਬ ਜਿਨ੍ਹਾਂ ਦੀਆਂ ਮੰਨੇ।
ਉਹ ਵਿਚਾਰਾ 'ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਹੈ, ਉਸ ਦੀ ਸਿਫਾਰਸ਼ ਪੁਆਉਣ ਦਾ ਕੀ ਲਾਭ ?
ਦੋਵੇਂ ਭਿਆਲ ਬੜਾ ਚੰਗਾ ਕੰਮ ਕਰ ਰਹੇ ਸਾਂ । 'ਤੀਜਾ ਰਲਿਆ ਤੇ ਕੰਮ ਗਲਿਆ' ਬਸ ਉਜਾੜਾ ਪੈ ਗਿਆ।
ਕਾਕਾ ਜੀ, ਸੋਚ ਵਿਚਾਰ ਕੇ ਗੱਲ ਕੀਤਾ ਕਰੋ। ‘ਤੀਰ ਕਮਾਨੋਂ ਤੀਰ ਤੇ, ਗੱਲ ਜ਼ਬਾਨੋਂ, ਨਿਕਲ ਕੇ ਵਾਪਸ ਨਹੀਂ ਆਉਂਦੀ ।
ਮੈਂ ਇਹੋ ਸੋਚਿਆ ਏ ਕਿ ਇੱਕ ਵਾਰੀ ਫੇਰ ਟੋਲਾ ਰਾਮ ਵਲ ਚਲਾ ਜਾਵਾਂ, ਮਤਾਂ ਤੀਰ ਤੁੱਕਾ ਲਗ ਈ ਜਾਏ ।
ਉਹ ਤਾਂ ਸਮਝਦਾ ਹੈ ਨਿੱਕੀ ਜਿਹੀ ਗੱਲ ਨੇ ਮੇਰਾ ਕੀ ਵਿਗਾੜਨਾ ਸੀ ? ਤੀਲੀ ਘੂਹਣ ਵਾਲੇ ਨੂੰ ਕੀ ਪਤਾ ਇਕ ਤੀਲੀ ਦੇਸ ਜਾਲ ਸਕਦੀ ਹੈ।
ਲਾਲਾ-ਕਮਲਾ ਕੀ ਕਰਦਾ ? ਹੋ ਜਾਊ ਸੰਜੋਗ ਕਿਤੇ । ਤੇਰਾ ਮੂੰਹ ਖੋਲ੍ਹਣ ਦੀ ਦੇਰ ਆ । ਡੁਡਾ :-ਨਾ ਭਰਾ ਮਾਫ ਈ ਰੱਖ । ਤੀਮੀਆਂ ਬੁਰੀ ਬਲਾ।
ਵੱਡਾ ਪੁੱਤ੍ਰ :-ਮਾਂ ਹੋਸ਼ ਕਰ, ਸੱਚਮੁਚ ਤੀਵੀਂ ਦੀ ਅਕਲ ਗੁੱਤ ਪਿੱਛੇ। ਸਮਾਂ ਵੇਖ, ਬਾਕੀ ਟੱਬਰ ਦੀ ਸੁੱਖ ਮੰਗ।
ਖੈਰ ਦੀਨ :- ਰੱਬ ਵਾਸਤੇ ਸਾਡਾ ਪਿਛਲਾ ਗੁਨਾਹ ਮੁਆਫ ਕਰੋ। ਅਗੋਂ ਅੱਲਾ ਚਾਹੇ, ਤੁਹਾਡੀਆਂ ਜੁੱਤੀਆਂ ਹੋਣਗੀਆਂ ਤੇ ਸਾਡਾ ਸਿਰ।
ਇਹ ਗੱਲ ਸੁਣ ਕੇ ਗ਼ੌਰੀ ਸ਼ੰਕਰ ਚੁਪ ਜੇਹਾ ਕਰ ਗਿਆ । ਫੇਰ ਕੁਝ ਦੇਰ ਬਾਦ ਕਹਿਣ ਲੱਗਾ, 'ਤੁਹਾਡੀਆਂ ਤੁਸੀਂ ਜਾਣੋ, ਅਸੀਂ ਏਸ ਬਰੀਕੀ ਤਕ ਅੱਪੜ ਨਹੀਂ ਸਕਦੇ।'
ਮਾਂ-ਕਿਸੇ ਦਾ ਸਹਾਰਾ ਨਾ ਢੂੰਡਾਂ ਤਾਂ ਕੰਮ ਕਿਵੇਂ ਨੇਪਰੇ ਚਾੜ੍ਹਾਂ, ਤੁਸੀਂ ਸਿਆਣੇ ਹੋ ‘ਤੁਹਾਂ ਬਿਨਾਂ ਚੌਲ ਕਦੀ ਨਹੀਂ ਹੁੰਦੇ।