ਲਖਪਤ ਚੰਗੇ ਘਰ ਜੰਮਿਆ ਪਰ ਕਿੰਨਾਂ ਮੰਦੇ ਕੰਮਾਂ ਵਿੱਚ ਪੈ ਗਿਆ। ਭੈੜੀ ਸੰਗਤ ਕਰਕੇ ਆਖਰ 'ਤੁਖ਼ਮ ਤਾਸੀਰ, ਸੋਹਬਤ ਦਾ ਅਸਰ' ਹੋਣਾ ਹੀ ਸੀ।
ਸਾਹਿਬਾਂ- ਪਤੀ ਜੀ, ਇਹ ਆਪ ਦਾ ਖਿਆਲ ਸ਼ਲਾਘਾ ਯੋਗ ਏ। ਢਿੱਲ ਨਾ ਕਰੋ। ਤੁਰਤ ਦਾਨ, ਮਹਾਂ ਕਲਿਆਨ।
ਹੱਥ ਪੈਰ ਤੂੰ ਜਿੰਨੇ ਮਰਜ਼ੀ ਮਾਰ ਲੈ, ਭੱਜ ਦੌੜ ਕਰ ਲੈ ਪਰ ਅਖੀਰ ਬਨਣਾ ਉਹੋ ਹੈ ਜੋ ਕਿਸਮਤ ਵਿਚ ਲਿਖਿਆ ਹੈ। ਸਿਆਣਿਆਂ ਐਵੇਂ ਨਹੀਂ ਆਖਿਆ ਤੁਰਿਆ ਤੁਰਿਆ ਜਾਹ ਤੇ ਕਰਮਾਂ ਦਾ ਖਟਿਆ ਖਾਹ ।
ਸਰਦਾਰ - ਅਲਾਦਿੱਤਾ ! ਵਹਿਮ ਨਾ ਕਰ, ਆਲਸ ਛੱਡ, ਤੁਰੀ ਹੋਈ ਜੂੰ ਵੀ ਨਹੀਂ ਮਾਣ, ਬੰਦਾ ਤਾਂ ਕਿਤੇ ਰਿਹਾ।
ਹਾਥੀ ਨੀਰ ਨੁਵਾਲੀਐ ਸਿਰ ਡਾਫ ਉਡਾਵੈ ॥ ਤੁੰਮੇ ਅੰਮ੍ਰਿਤ ਸਿੰਜੀਐ ਕਉੜ ਨਾ ਜਾਵੈ ॥
ਰੰਘੜ :—ਉਠ ਚੱਲੀਏ, ਤੂੰ ਕਿਉਂ ਨਿੰਮੋਝੂਨ ਹੋਈ ਬੈਠਾ ਹੈਂ, ਜਿਨ੍ਹਾਂ ਦੇ ਸਿਰ ਪਈ ਹੈ, ਉਹ ਆਪੇ ਨਿਬਾਹੁਣਗੇ। ਸਿਆਣਿਆਂ ਦਾ ਕਹਿਣਾ ਹੈ, ਤੂੰ ਕਿਉਂ ਰੋਨੀ ਏਂ ਰੰਘੜ ਦੀ ਮਾਏ, ਰੋਣਗੇ ਉਹ ਜਿਨ੍ਹਾਂ ਲੜ ਲਾਏ।
ਭਗਤ ਜੀ- ਜਦ ਤਕ ਪੈਸਾ ਪੱਲੇ ਹੋਇਆ, ਬੁੱਲੇ ਲੁੱਟੇ, ਫੇਰ ਤੂੰ ਕੌਣ ਤੇ ਮੈਂ ਕੌਣ।
ਇਸ ਤਰ੍ਹਾਂ ਕਰਨ ਨਾਲ ਮਾਮਲਾ ਇੱਥੇ ਹੀ ਠੱਪਿਆ ਜਾਏਗਾ, ਪਰ ਜੇ ਕੋਈ ਸ਼ਰਾਰਤੀ ਜਾਂ ਹੋਰ ਕੋਈ ਜੋ ਆਪਣੇ ਆਪ ਨੂੰ ਬੜਾ ਰਾਚੀ ਕੀਨ ਸਮਝੇ, ਜਿਸ ਨੂੰ ਕਹਿੰਦੇ ਨੇ ਕਿ ਤੂੰ ਕੌਣ ਮੈਂ ਖਾਹ ਮਖਾਹ, ਤਾਂ ਮੈਂ ਉਸ ਨਾਲ ਸਿਝਾਂਗਾ।
ਪਿਛਲੀਆਂ ਗੱਲਾਂ ਨੂੰ ਜਾਣ ਦੇਹ, ਅੱਗੋਂ ਲਈ ਇਹ ਗੱਲ ਪੱਕੀ ਸਮਝ ਕਿ 'ਤੂੰ ਖੰਘੇ, ਮੈਂ ਸਮਝਾਂ । ਤੇਰਾ ਮੇਰਾ ਭੇਦ ਸਾਂਝਾ ਰਹੇਗਾ।
ਭਰਾਵਾ ! ਮਿਲਣ ਨੂੰ ਜੀ ਕੀਤਾ, ਅਸੀਂ ਆ ਗਏ । ਤੂੰ ਜਾਣ ਨਾ ਜਾਣ ਮੈਂ ਤੇਰਾ ਮਹਿਮਾਨ ਵਾਲੀ ਗੱਲ ਏ। ਤੈਨੂੰ ਸਗੋਂ ਸੱਦਣ ਬੁਲਾਉਣ ਦੀ ਲੋੜ ਨਹੀਂ ਪਈ।
ਬਾਵਾ-ਭਗਤ ਜੀ, ਸੱਚ ਤਾਂ ਇਹ ਹੈ ਕਿ 'ਤੁਸੀਂ ਹੀ ਸਿਆਪੇ ਦੀ ਨਾਨੀ ਹੋਂ'। ਜੇ ਤੁਸੀਂ ਲਾਂਭੇ ਹੋ ਜਾਓ ਤਾਂ ਗੱਲ ਝਟ ਪਟ ਖਤਮ ਹੋ ਜਾਂਦੀ।
ਸ਼ਾਹ ਜੀ, ਇਸ ਵਿੱਚ ਸਾਰੇ ਪਿੰਡ ਦੀ ਜ਼ਿਮੇਵਾਰੀ ਹੈ । ਕਿਹੜਾ ਗੁਣ ਵੇਖ ਕੇ ਉਸ ਨੂੰ ਸਰਪੰਚ ਚੁਕ ਬਣਾਇਆ ਸੀ ਤੁਸਾਂ । ਉਸ ਨੇ ਤਾਂ ਕੁਪੱਤ ਹੀ ਕਰਨਾ ਸੀ। 'ਤੂੰ ਨਾ ਵਿਗੜਿਉਂ ਮੈਂ ਆਪ ਵਿਗਾੜਿਓ, ਮੋਰੀ ਦਾ ਗੰਦ ਚੁਬਾਰੇ ਚਾੜ੍ਹਿਓ ।' ਸਾਡਾ ਆਪਣਾ ਕੀਤਾ ਅੱਗੇ ਆਇਆ।