ਰਾਜਦੂਤ- ਮੰਤ੍ਰੀ ਜੀ ! ਉਂਝ ਹੀ ਸਾਡੀ ਖਲਾਸੀ ਕਰਾਵੋ। ਮਹਾਰਾਜ ਨੂੰ ਸਾਡੀ ਇੱਛਿਆ ਦਸ ਦਿਉ ਕਿ ਅਸੀਂ ‘ਤੇਰੀ ਛਾਹ ਛੱਡੀ, ਤੂੰ ਸਾਨੂੰ ਕੁੱਤਿਆਂ ਤੋਂ ਛੁਡਾ'। ਬਸ ਸਾਨੂੰ ਛੁੱਟੀ ਬਖਸ਼ੋ ਕਿਸੇ ਤਰ੍ਹਾਂ।
ਬੁੱਝਣ ਨੂੰ ਇਹ ਬੜੀ ਗੁੰਝਿਆਲੀ ਗੱਲ ਸੀ ਪਰ ਜਿਹੜੀਆਂ ਤੇਰੇ ਢਿੱਡ ਵਿਚ ਨੇ, ਉਹ ਮੇਰੀਆਂ ਨੌਹਾਂ ਤੇ ਨੇ।
'ਤੇਰੇ ਪੀਠੇ ਦਾ ਕੀ ਛਾਣਨਾ ਹੈ' ਕਿਸੇ ? ਤੂੰ ਪਹਿਲਾਂ ਹੀ ਏਨਾਂ ਸੁਚੱਜਾ ਕੰਮ ਕਰ ਦਿੱਤਾ, ਕਿ ਹੋਰ ਕਿਸੇ ਦੇ ਯਤਨ ਦੀ ਲੋੜ ਹੀ ਨਹੀਂ।
ਚਾਤਰ-ਯਾਰ ਗੱਪਾਂ ਨਾ ਮਾਰ। ਤੇਰੇ ਲਾਰੇ ਤੇ ਮੁੰਡੇ ਰਹਿਨ ਕੰਵਾਰੇ। ਕਦੀ ਤੂੰ ਗੱਲ ਕਹਿ ਕੇ ਤੋੜ ਵੀ ਚਾੜ੍ਹੀ ਹੈ।
ਹਾਹੋ ਕਿ; ਸ਼ਰਾਬ ਛਕ ਲਈ। ਤੇ ਮਾਸ ਨਾ ਖਾਧਾ। ਵਾਹ ਵੈਸ਼ਨੋ ਜੀ ਮਹਾਰਾਜ ! 'ਤੇਲ ਖਾਣਾ ਤੇ ਗੁਲਗਲਿਆਂ ਤੋਂ ਪਰਹੇਜ਼ । ਸਾਨੂੰ ਨਾ ਦੱਸੋ ?
ਸ਼ਾਹ- ਸਰਦਾਰ ਜੀ ! ਮੈਂ ਕਚਹਿਰੀ ਗਿਆ । ਕਈਆਂ ਦੀਆਂ ਮਿੰਨਤਾਂ ਕੀਤੀਆਂ ਪਰ ਕੋਈ ਗੱਲ ਵੀ ਨਾ ਕਰੇ । ਮੈਂ ਚੁੱਕ ਦੋ ਰੁਪਈਏ ਅਰਦਲੀ ਨੂੰ ਦਿੱਤੇ । ਸਭ ਕੁਝ ਹੋ ਗਿਆ । ਸਿਆਣਿਆਂ ਨੇ ਸੱਚ ਕਿਹਾ ਹੈ, ‘ਤੇਲ ਤਮਾਂ ਜਾਕੋ ਮਿਲੇ ਤੁਰਤ ਨਰਮ ਹੋ ਜਾਏ।'
ਮਿਸਤਰੀ- ਹਾਹੋ ਸਰਦਾਰ ਜੀ, ਤੁਸੀਂ ਕੋਈ ਖਿਆਲ ਨਾ ਕਰੋ, ਪਹਿਲਾਂ ਤੁਸੀਂ ਤੇ ਪਿੱਛੇ ਮੈਂ । ਵੇਖ ਨਾ ਅਕਸਰ ਤੇਲ ਤਿਲਾਂ ਵਿੱਚੋਂ ਹੀ ਨਿਕਲਣਾ ਏ ਨਾ ।
ਨਹੀਂ ਫ਼ਿਕਰ ਕਾਹਦਾ ਏ, ਅਜੇ ਤੇਲ ਵੇਖੋ, ਤੇਲ ਦੀ ਧਾਰ ਵੇਖੋ । ਧਿਆਨ ਰੱਖੀਂ ਜੇ ਵੇਲੇ ਸਿਰ ਰਕਮ ਨਿਕਲ ਸਕਦੀ ਹੋਵੇ ਤਾਂ ਕਢਾ ਲਈਏ ।
ਸਰਦਾਰ ਓਇ ਹੀਰਿਆ, ਪੈਸੇ ਤਾਂ ਮੇਰੇ ਖਰਚ ਹੋ ਰਹੇ ਹਨ ਤੇ ਝੂਰਦਾ ਤੂੰ ਹੈਂ । 'ਤੇਲੀ ਦਾ ਤੇਲ ਬਲੇ, ਮਸ਼ਾਲਚੀ ਦਾ ਦਿਲ ਦੁਖੇ ।' ਅਜਬ ਗੱਲ ਹੈ ਇਹ ਤਾਂ।
ਸਰਦਾਰ- ਚੰਗਾ ਫਿਰ, ਇਵੇਂ ਹੀ ਕਰਾਂਗਾ, ਪਰ ਵੇਖੀਂ ਕਿਤੇ ਉਹ ਗੱਲ ਨਾ ਹੋਵੇ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ। ਬਣੇ ਵੀ ਕੁਝ ਨਾ, ਤੇ ਮੁਫਤ ਦੀ ਯਈਂ ਯਈਂ ਵੀ ਕਰੀਏ।
ਬਸ, ਨੀ ਬਸ, 'ਤੇੜ ਨਾ ਉਤੇ ਤੇ ਭੌਂਕਣ ਕੁੱਤੇ' ਮੈਂ ਜਾਣਦੀ ਹਾਂ, ਤੂੰ ਕਿੰਨੇ ਕੁ ਪਾਣੀ ਵਿੱਚ ਹੈਂ ?
‘ਤੈਨੂੰ ਤਾਂ ਕੰਮ ਦੇ ਨਾਂ ਮੌਤ ਪੈ ਜਾਂਦੀ ਹੈ । ਖਾਣ ਨੂੰ ਜਿੰਨਾ ਦਿਉ ਨਿਗਲ ਜਾਨਾ ਏਂ।