ਮਹਾਰਾਜ -ਖੋਟੇ ਭਾਗ ! ਤੋਤੇ ਜੀਭ ਪੱਕ ਗਈ, ਜਦੋਂ ਮੇਵਾ ਪਕਣ ਤੇ ਆਇਆ। ਲੜਾਈ ਤੇ ਜਿੱਤ ਹੋਣ ਲਗੀ, ਤਾਂ ਆਪਣੀ ਸੈਨਾ ਵਿੱਚ ਫੁੱਟ ਪੈ ਗਈ।
ਵੇਂ ਬੀਬਾ ਤੋਬਾ ਤੋਬਾ ਕਰ, ਰੱਬ ਕੋਲੋਂ ਡਰ, ਭਰਾਵਾਂ ਦੇ ਸਿਰਾਂ ਨੂੰ ਅਸੀਸਾਂ ਦੇਹ, ਜਿਨ੍ਹਾਂ ਦੀ ਖੈਰ ਖੈਰੀਅਤ ਮੌਜਾਂ ਮਾਨਣਾ, ਧੌਣ ਅਕੜਾਉਂਦਾ, ਸੀਨਾ ਤਾਣਦਾ ਏਂ ।
ਮੈਂ ਕਦ ਆਖਦੀ ਹਾਂ, ਮੈਨੂੰ ਖਜ਼ਾਨਾ ਜੋੜ ਦੇਵੇ । 'ਤੋਰ ਕੱਢਣ ਛਡਿਆ, ਮਸਾਂ ਚਾਲੇ ਹੀ ਚਲੇ' ਘਰ ਦਾ ਗੁਜ਼ਾਰਾ ਤਾਂ ਤੋਰੇ।
'ਜੀ ਹਾਂ' ਅਰਵਿੰਦ ਬੋਲੀ, 'ਕੋਈ ਚੀਜ਼ ਤੋੜਨੀ ਜਿੰਨੀ ਸੁਖਾਲੀ ਹੈ ਜੋੜਨੀ ਉਸਤੋਂ ਕਈ ਦਰਜੇ ਵੱਧ ਮੁਸ਼ਕਲ ਹੁੰਦੀ ਹੈ।
ਸੰਬੋ- ਕਾਲਿਆ, ਛੱਡ ਵਿਹਲੀਆਂ ਗੱਲਾਂ, ਸਾਂਝ ਦਾ ਸੁਆਦ ਹੈ। ਸਿਆਣਿਆਂ ਨੇ ਸੱਚ ਕਿਹਾ ਹੈ ਜੱਟ ਨਾਲ ਹੀ ਪਈ 'ਤੋੜਾ ਤਤ ਦਾ ਜੋ ਧਵੇ ਨਾ, ਸਾਂਝ ਜੱਟ ਦੀ, ਜੋ ਭਵੇ ਨਾ ।
"ਆਦਮੀ ਨੂੰ ਹਰ ਨਿੱਕੀ-ਨਿੱਕੀ ਗੱਲ ਉੱਤੇ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸਿਆਣੇ ਕਹਿੰਦੇ ਨੇ, ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ", ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਉਂਦਿਆ ਕਿਹਾ।
ਨਰਾਜ਼ ਹੈਂ ਤਾਂ ਨਰਾਜ਼ ਹੀ ਸਹੀ, ਮੇਰਾ ਕੀ ਵਿਗਾੜੇਂਗਾ, ਤੌੜੀ ਉਬਲੇਗੀ ਤਾਂ ਅਪਣੇ ਕੰਢੇ ਹੀ ਸਾੜੇਗੀ।
ਪਰ ਧਨ-ਪਾਤਰਾਂ ਨੂੰ ਗਰੀਬਾਂ ਦੇ ਦੁੱਖਾਂ ਦੀ ਕੀ ਪਰਵਾਹ ? ਉਹਨਾਂ ਨੇ ਮਦਦ ਕਰਨੋਂ ਨਾਂਹ ਕਰ ਦਿੱਤੀ । ਹੁਣ ਤੰਗ ਆਮਦ ਬਜੰਗ ਆਮਦ' ਵਾਲਾ ਹਾਲ ਬਣ ਗਿਆ।
ਚੌਧਰਿਆਣੀ ਜੀ, ਸੱਚ ਆਖਦੇ ਹੋ, ‘ਤੰਦ ਤੰਦ ਕਰਦਿਆਂ ਤਾਣੀ ਬਣ ਜਾਂਦੀ ਹੈ। ਸੰਭਾਲ ਤੇ ਸੰਜਮ ਬੜੀ ਚੀਜ਼ ਜੇ !
ਮੇਰੇ ਬੈਠਿਆਂ ਬੈਠਿਆਂ ਕਿਸੇ ਤਰ੍ਹਾਂ ਤੇਰੇ ਹੱਥ ਪੀਲੇ ਹੋ ਜਾਂਦੇ, ਪਰ ਕੀ ਕਰਾਂ ਬੇਟਾ। ਇਥੇ ਤੰਦ ਛੱਡ ਕੇ ਸਾਰੀ ਤਾਣੀ ਹੀ ਉਲਝੀ ਹੋਈ ਏ । ਮੈਂ ਆਪਣੇ ਜਾਣੇ ਕੋਈ ਮਾੜਾ ਕੰਮ ਨਹੀਂ ਕੀਤਾ।
ਤ੍ਰਿਨ ਓਹਲੇ ਲੱਖ ਵਾਲੀ ਗੱਲ ਹੋਈ ਹੈ ਇਹ ਤਾਂ, ਉਮੀਦ ਨਹੀਂ ਸੀ ਕਿ ਰਾਮ ਕ੍ਰਿਸ਼ਨ ਇਤਨੀ ਵੱਡੀ ਕੁਰਬਾਨੀ ਕਰੇਗਾ।
ਕਾਦਰ ਯਾਰ ਤ੍ਰੀਮਤਾਂ ਜ਼ਾਤ ਡਾਢੀ ਦਹਿਸਰ ਜੇਹੇ ਵੀ ਕੈਦ ਕਰਾ ਦਿਤੇ ।