ਮੀਰਾਂ ਦੀ ਜਨਾਨੀ ਆਪਣੇ ਤ੍ਰੀਮਤਪੁਣੇ ਤੇ ਹਮਲਾ ਹੋਇਆ ਸਮਝ ਕੇ ਝਟ ਬੋਲ ਪੈਂਦੀ ਹੈ, ਜਿਹੜੇ ਮਰਦ ਲਲ੍ਹਣ ਲਾਏ ਨੇ ਉਹ ਆਸਾਂ ਤੋਂ ਭੁਲੇ ਹੋਇ ਨਹੀਂ । ਤ੍ਰੀਮਤਾਂ ਨਾ ਹੋਵਨ ਤੇ ਮਰਦ ਕਿੱਥੋਂ ਜੰਮਣ ?
ਨੱਥੂ ਰਾਮ ਜੀ ! ਹੱਟੀ ਤਾਂ ਪਾ ਲਈ ਹੈ, ਪਰ ਕੁਝ ਰਾਸ ਵੀ ਪਾਣੀ ਪਵੇਗੀ । 'ਤ੍ਰੇਲ ਚੱਟਿਆਂ, ਤੇਹ ਨਹੀਂ ਮਿਟਣੀ । ਬਿਨਾਂ ਰਾਸ ਦੁਕਾਨ ਚੱਲਣੀ ਨਹੀਂ।
ਹਰਿ ਚੰਦਉਰੀ ਦੇਖਕੇ ਕਰਦੇ ਭਰਵਾਸਾ ॥ ਥਲ ਵਿਚ ਤਪਨ ਭੱਠੀਆਂ ਕਿਉਂ ਲਹੈ ਪਿਆਸਾ ॥
ਇਸ ਭੁੱਖੇ ਨੂੰ ਰੋਟੀ ਰੱਜ ਕੇ ਮਿਲੀ ਹੈ, ਬਸ ਨਿੱਘਰਦਾ ਜਾ ਰਿਹਾ ਹੈ । ਕੋਈ ਭੈੜ ਨਹੀਂ, ਜੋ ਇਸ ਵਿੱਚ ਨਾ ਆ ਵੜਿਆ ਹੋਵੇ । ਅਖੇ ‘ਥੱਲਾਂ ਦੇ ਪਲੇ, ਪਾਣੀ ਵਿਚ ਗਲੇ।' ਸੋਈ ਹਾਲ ਇਸ ਦਾ ਹੋ ਰਿਹਾ ਹੈ।
ਕਾਕਾ, ਹੋ ਤੇ ਲੈ ਪਿਉ ਜੇਡਾ ਅਕਲਾਂ ਦੇਣ ਜੋਗਾ । ਤੂੰ ਉਨ੍ਹਾਂ ਦੀ ਬਰਾਬਰੀ ਕਰ ਲੈਣੀ ਏਂ ? ਉਨ੍ਹਾਂ ਸਾਰਾ ਦੇਸ਼, ਮੁਲਖ ਗਾਹ ਮਾਰਿਆ ‘ਥਾਂ ਥਾਂ ਦਾ ਪਾਣੀ ਪੀਤਾ ਹੋਇਆ ਏ' ਕਿਹੜੀ ਗੱਲ ਦਾ ਪਤਾ ਨਹੀਂ ਉਨ੍ਹਾਂ ਨੂੰ।
ਭੈਣ- ਵੀਰ ਜੀ ! ਮਾਂ ਨੇ ਇੰਨਾ ਸਮਝਾਇਆ। ਤੁਸਾਂ ਇੱਕ ਨਾ ਮੰਨੀ । ਕੀ ਸਬਬ ? ਜਿਕਰ 'ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ।'
ਤੁਸੀਂ ਤਾਂ ਥੁੱਕਾਂ ਨਾਲ ਵੜੇ ਪਕਾਂਦੇ ਹੋ, ਇੱਥੇ ਤਾਂ ਕੰਮ ਦੀ ਲੋੜ ਹੈ; ਠੋਸ ਕੰਮ ਨਹੀਂ ਕਰੋਗੇ ਤਾਂ ਕਾਮਯਾਬ ਨਹੀਂ ਹੋਵੋਗੇ।
ਘਰ ਸੁਣਿਆ ਹੈ, ਚੰਗਾ ਹੈ ਰੱਜ ਕੇ ਦਾਜ ਦੇਣਗੇ। ਮੌਜਾਂ ਹੀ ਹੋਈਆਂ ਨਾ, ਥੁੜਿਆਂ ਦੇ ਕੁੜਮ ਵਾਹਲੇ, ਜੋਗਾ ਦੇਂਦੇ ਵਾਹਣ ਨੂੰ ਤੇ ਖੂਹ ਦੇਂਦੇ ਘੜਮਾਲੇ ।
ਹੋਛਾ ਬੰਦਾ ਹੈ । ਹੱਥ ਪੱਲੇ ਕੁਝ ਨਹੀਂ, ਪਰ ਫੜਾਂ ਬੜੀਆਂ ਮਾਰਦਾ ਹੈ। ਸੱਚ ਹੈ, ‘ਥੋਥਾ ਚਣਾ ਬਾਜੇ ਘਣਾ ।'
ਹਾਏ ਹਾਏ, ਵੇ ਵੀਰਾ, ਮਾਂ ਨੂੰ ਰੋਟੀ ਦੇਣ ਨਾਲ ਤੇਰਾ ਕੀ ਘਟ ਚਲਿਆ ਸੀ ? ‘ਥੋਥੀ ਚੜ੍ਹੇ ਤੇ ਦੁਸ਼ਮਨ ਵੀ ਨਾ ਵੰਜੇ । ਤੂੰ ਤਾ ਸਕਿਆਂ ਨਾਲ ਵੀ ਇਹ ਕੁਪੱਤ ਘੋਲਿਆ।
ਸ਼ਾਹ, ਗ਼ਰੀਬੀ ਨੇ ਤੰਗ ਕਰ ਦਿੱਤਾ ਉਸ ਨੂੰ। ਉਹ ਕੀ ਕਰਦਾ, ਥੋੜ ਬੁਰੀ ਕਿ ਛੁਰੀ ਵਾਲਾ ਹਾਲ ਸੀ। ਸੋ ਆਤਮਘਾਤ ਕਰ ਲਿਆ ਉਸ ਨੇ।
ਰਾਮੇਸ਼ਵਰ - ਉਹ ਸ੍ਰੀਰੋਂ ਬੜਾ ਮਾੜਾ ਸੀ, ਪਰ ਥੋੜ੍ਹਾ ਜੁੱਸਾ, ਕ੍ਰੋਧ ਵਧੀਕ ਵਾਲੀ ਗੱਲ ਸੀ। ਗਲੇ ਕਥੇ ਗੁੱਸੇ ਹੋ ਹੋ ਪੈਂਦਾ ਸੀ।