ਸ਼ਾਹ, ਤੂੰ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਮਾਰ ਕੇ ਵੇਖ ! ਫਿਰ ਕੋਈ ਵੱਧ ਘੱਟ ਗੱਲਾਂ ਮੂੰਹ ਚੋਂ ਕੱਢੀ।
ਬੇਬੇ ਜੀ, ਤੂੰ ਪਾਈ ਤੇ ਮੈਂ ਬੁਝੀ, ਕਾਣੀ ਅੱਖ ਨ ਰਹਿੰਦੀ ਗੁੱਝੀ। ਮੈਂ ਸਾਰੀ ਗੱਲ ਦਾ ਭੇਦ ਤੁਹਾਡੇ ਇਸ਼ਾਰੇ ਤੋਂ ਹੀ ਲੈ ਲਿਆ ਹੈ।
ਲੰਘ ਰਹੀ ਹੈ, ਕੁਝ ਲੰਘ ਜਾਏਗੀ । ਕਦੀ ਮਨ ਵਿੱਚ ਔਖੇ ਨਹੀਂ ਹੋਏ, ਪੈਸਾ ਪੱਲੇ ਹੋਵੇ ਨਾ ਹੋਵੇ। ਸਾਡਾ ਤਾਂ ਉਹ ਹਾਲ ਹੈ : ਤੂੰ ਪੀਤਾ ਦੁੱਧ ਮੈਂ ਪੀਤਾ ਪਾਣੀ, ਦੋਹਾਂ ਦੀ ਰਾਤ ਇਕੋ ਜਿਹੀ ਵਿਹਾਨੀ।'
ਰਤਨ ਕੌਰ- ਕਰਤਾਰ ਕੌਰੇ, ਤੂੰ ਆਹ ਚੰਗਾ ਕੰਮ ਕੀਤਾ ਅਖੇ ਤੂੰ ਮੇਰਾ ਬਾਲ ਖਿਡਾ, ਮੈਂ ਤੇਰੀ ਖੀਰ ਖਾਨੀ ਹਾਂ। ਇਹ ਭਿਆਲੀ ਕਦੀ ਨਿਭੀ ਹੈ ?
ਚੌਧਰੀ- ਸ਼ਾਹ ! ਤੇਰਾ ਤੇ ਕਿਰਪੇ ਸ਼ਾਹ ਦਾ ਇੱਕੋ ਜਿਹਾ ਲੇਖਾ ਹੈ, ਅਖੇ 'ਤੂੰ ਮੈਨੂੰ ਹਾਜੀ ਆਖ, ਮੈਂ ਤੈਨੂੰ ਮੁਲਾਂ ਆਖਾਂ ।' ਦੋਵੇਂ ਇੱਕ ਦੂਜੇ ਦੇ ਗੁਣ ਗਾਉਂਦੇ ਰਹਿੰਦੇ ਹੋ।
ਲਛਮੀ- ਕਰਤਾਰੋ ਤੂੰ ਬੜੀ ਅੱਲ੍ਹੜ ਏਂ । ਕਦੀ ਤੇਹ ਲੱਗੀ ਤੇ ਵੀ ਕਿਸੇ ਖੂਹ ਪੱਟਿਆ ਹੈ ? ਕੁਝ ਸੋਚ ਤਾਂ ਸਹੀ।
ਆਗੈ ਜਾਤਿ ਰੂਪੁ ਨਾ ਜਾਇ ॥ ਤੇਹਾ ਹੋਵੇ ਜੇਹੇ ਕਰਮ ਕਮਾਇ ॥
ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਜਿਨ੍ਹਾਂ ਨੇ ਪਟਿਆਲਾ ਸਟੇਟ ਨੂੰ 'ਤੇਰਾ ਘਰ ਸੋ ਮੇਰਾ ਘਰ' ਕਹਿਕੇ ਰਿਆਸਤ ਪਟਿਆਲੇ ਦੀ ਇੱਜ਼ਤ ਨੂੰ ਚਾਰ ਚੰਨ ਲਾ ਦਿੱਤੇ।
ਮਾਂ- ਕਾਕਾ, ਬੱਸ ਕਰ ਤੇਰਾ ਤਾਂ ਭਰਤ ਨਹੀਂ ਭਰਨਾ, ਭਾਵੇਂ ਜਿੰਨਾਂ ਮਰਜੀ ਹੋਰ ਤੈਨੂੰ ਦੇਈ ਜਾਵਾਂ।
ਭਾਈ ਸੱਚੀ ਗੱਲ ਤਾਂ ਇਹ ਹੈ ਕਿ ਤੇਰੇ ਨਾਲ ਸਾਡੀ ਨਹੀਂ ਨਿਭਣੀ, ਤੇਰਾ ਰਾਹ ਇਹ ਤੇ ਸਾਡਾ ਇਹ।
ਬਸ ਉਹੀਓ ਗੁਲੂਬੰਦ ਜਿਹੜਾ ਤੂੰ ਜਮਨਾ ਨੂੰ ਪਰਸੋਂ ਰਾਤ ਦੇ ਆਇਆ ਏਂ, ਵੱਡੇ ਵੱਲੋਂ ਜਾ ਕੇ ਪ੍ਰੇਮ ਦੀ ਵਹੁਟੀ ਦੇ ਗਲ ਵੇਖ ਲਈਂ। ਜੇ ਨਾ ਹੋਇਆ ਤਾਂ ਤੇਰੀਆਂ ਜੁੜੀਆਂ, ਤੇ ਮੇਰਾ ਸਿਰ।
‘ਬਈ, ਤੇਰੀਆਂ ਤੂੰਹੀਓ ਜਾਣੇ ।" ਮੈਂ ਕੀ ਸਮਝਾਂ ਤੇਰੀਆਂ ਬੁਝਾਰਤਾਂ ਨੂੰ।