ਜਦੋਂ ਕੇਦਾਰ ਬਾਬੂ ਨੇ ਸੁਰੇਸ਼ ਨਾਲ ਆਪਣੀ ਲੜਕੀ ਨੂੰ ਵਾਪਸ ਆਉਂਦਿਆਂ ਵੇਖਿਆ ਤਾਂ ਉਸ ਨੇ ਬੜੀ ਕਾਹਲੀ ਨਾਲ ਪੁੱਛਿਆ, “ਮਹਿੰਦਰ (ਜਵਾਈ) ਕਿੱਥੇ ਹੈ ?” ਤਾਂ ਸੁਰੇਸ਼ ਨੇ ਕਿਹਾ, "ਮਹਿੰਦਰ ਤਾਂ ਆ ਨਹੀਂ ਸਕਿਆ ।" ਇਹ ਸੁਣ ਕੇ ਕੇਦਾਰ ਬਾਬੂ ਦੀਆਂ ਅੱਖੀਆਂ ਅੱਗੇ ਹਨੇਰਾ ਆ ਗਿਆ ਤੇ ਕੁਝ ਦੇਰ ਤੱਕ ਉਨ੍ਹਾਂ ਵਲ ਸ਼ੱਕ ਦੀ ਨਜ਼ਰ ਨਾਲ ਵੇਖਦਾ ਰਿਹਾ।