ਮੰਦਵਾੜੇ ਦੇ ਦਿਨਾਂ ਵਿੱਚ ਡਾਕਟਰਾਂ ਨੂੰ ਅਕਲ ਦਾ ਅੰਨ੍ਹਾਂ ਤੇ ਗੰਢ ਦਾ ਪੂਰਾ ਗਾਹਕ ਵਰ੍ਹੇ, ਛਿਮਾਹੀ ਪਿੱਛੋਂ ਹੀ ਟੱਕਰਦਾ ਏ।
ਕਈ ਲੋਕ ਸਾਡੇ ਲਈ ਹੀ ਜਫ਼ਰ ਜਾਲ ਰਹੇ ਹਨ ਪਰ ਅੰਗਰੇਜ਼ਾਂ ਦੀ ਗੁਲਾਮੀ ਨੇ ਸਾਡੇ ਲੋਕਾਂ ਦੀ ਅਕਲ ਤੇ ਪਰਦਾ ਪਾ ਦਿੱਤਾ ਹੈ।
ਤੇਰੀ ਅਕਲ ਚੱਕਰ ਖਾ ਗਈ ਏ ਜੋ ਇਹੋ ਜਿਹੀਆਂ ਸ਼ੁਦਾਈਆਂ ਵਾਲੀਆਂ ਗੱਲਾਂ ਪਿਆ ਕਰਦਾ ਏਂ; ਕਿਹੜੀ ਪੜ੍ਹਾਈ ਕੀਤੀ ਏ ਤੂੰ ?
ਜਦੋਂ ਉਸ ਨੂੰ ਤਾਰ ਦਾ ਮਜ਼ਮੂਨ ਸਮਝਾਇਆ ਤਾਂ ਉਸ ਦੀ ਹੋਸ਼ ਗੁੰਮ ਹੋ ਗਈ ਅਤੇ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਜਿਉਂ ਜਿਉਂ ਸਬਕ ਪੜ੍ਹਾਵੇ ਮੁੱਲਾਂ ! (ਸਾਨੂੰ) ਪਿਛਲਾ ਭੁੱਲਦਾ ਜਾਵੇ ; ਚੜ੍ਹਿਆਂ ਸਾਣ ਅਕਲ ਹੋਈ ਖੁੰਢੀ (ਸਾਨੂੰ) ਭਰਮਾਂ ਦੇ ਵਿੱਚ ਪਾਵੇ।
ਸਿਆਣਿਆਂ ਠੀਕ ਆਖਿਆ ਏ 'ਅਕਲਾਂ ਬਾਝੋਂ ਖੂਹ ਖਾਲੀ'। ਮੇਰੇ ਪੁੱਤਰ ਨੇ ਸ਼ਾਹਾਂ ਨੂੰ ਛੱਡ ਕੇ ਜੱਟਾਂ ਦੀ ਨੌਕਰੀ ਸ਼ੁਰੂ ਕਰ ਦਿੱਤੀ ਤਾਂ ਮੈਂ ਉਸਨੂੰ ਪੁੱਛਿਆ, ਅਕਲ ਕਿਹੜੇ ਖਾਤੇ ਸੁੱਟੀ ਸੂ ?
ਹੁਣ ਸੋਚਾਂ ਸੋਚਣਾ ਕੇਵਲ ਅਕਲ ਖਰਚ ਕਰਨ ਵਾਲੀ ਗੱਲ ਹੈ, ਬਣ ਕੁਝ ਨਹੀਂ ਸਕਣਾ।
ਸਵਰੀ ਵਿੱਚੋਂ ਮਾਇਆ ਦਾ ਮੀਂਹ ਵਰ੍ਹਨਾ ਤਾਂ ਕਿਤੇ ਰਿਹਾ, ਨਵੇਂ ਸਟੂਡੀਉ ਦੇ ਹਵਨ ਕੁੰਡ ਵਿੱਚ ਉਸਦਾ ਅੱਧੇ ਤੋਂ ਬਹੁਤਾ ਗਹਿਣਾ ਗੱਟਾ ਵੀ ਹਾਲ ਦੀ ਘੜੀ ਅਹੂਤੀ ਹੋ ਚੁੱਕਾ ਸੀ।
ਉਪਕਾਰੀ ਦੀ ਮੌਜੂਦਗੀ ਵਿੱਚ ਉਹ ਚਾਹੁੰਦਾ ਹੋਇਆ ਭੀ ਕੁਝ ਨਾ ਕਹਿ ਸਕਿਆ। ਸਿਰਫ਼ ਉਸ ਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਮਾਂ ਦੀ ਅਹਿਸਾਨਮੰਦੀ ਹੇਠ ਦੱਬਿਆ ਹੋਇਆ ਹੈ।
ਹੇ ਪ੍ਰਮਾਤਮਾ ! ਸ਼ਾਇਦ ਮੇਰਾ ਅਹੰਕਾਰ ਟੁੱਟ ਰਿਹਾ ਹੈ। ਦਸ ਸਾਲ ਦੀ ਤਪੱਸਿਆ ਕਰਕੇ ਮੈਂ ਤਾਂ ਐਉਂ ਸਮਝਦਾ ਸਾਂ, ਜਿਸ ਤਰ੍ਹਾਂ ਮੈਂ ਰੱਬ ਹੀ ਬਣ ਗਿਆ ਹਾਂ।
ਕੁੜੀ ਨੇ ਉੱਥੇ ਜਾਣ ਤੋਂ ਇਨਕਾਰ ਕਿਉਂ ਕਰਨਾ ਏ? ਉਹਦੇ ਵਰਗੀ ਤੇ ਕੋਈ ਅਸੀਲ ਧੀ ਈ ਨਹੀਂ ਹੋਣੀ।
ਤੁਸੀਂ ਆਪਣਾ ਅਸਲਾ ਵਿਖਾਉਣੋਂ ਨਹੀਂ ਰਹਿੰਦੇ। ਹਰ ਥਾਂ ਤੁਹਾਡੀਆਂ ਉਹੋ ਹੀ ਕਮੀਨੀਆਂ ਗੱਲਾਂ ਹੁੰਦੀਆਂ ਹਨ।