ਇੰਦਰਜੀਤ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਮਾਤਾ ਜੀ ਦੀਆਂ ਅੱਖਾਂ ਪੱਕ ਗਈਆਂ ਪਰ ਉਹ ਨਾ ਮੁੜਿਆ।
ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
ਬਲਵੀਰ ਕੋਲ ਚਾਰ ਪੈਸੇ ਕੀ ਆ ਗਏ ਉਸ ਨੇ ਤਾਂ ਅਸਮਾਨ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕਿਸੇ ਦੇ ਅਬਾ ਤਬਾ ਬੋਲਣ ਨਾਲ ਹੀ ਉਸ ਦੀ ਅਕਲ ਦਾ ਪਤਾ ਲੱਗ ਜਾਂਦਾ ਹੈ।
ਪੇਪਰ ਵਿੱਚੋਂ ਫੈਲ ਹੋਣ ਤੇ ਹਰਦੀਪ ਦੀ ਅੱਖ ਖੁੱਲ ਗਈ।
ਚੀਨ ਹਰ ਸਮੇਂ ਭਾਰਤ ਨੂੰ ਅੱਖਾਂ ਦਿਖਾਉਂਦਾ ਰਹਿੰਦਾ ਹੈ।