ਏਡਾ ਪਰਉਪਕਾਰ ਕਰਦਿਆਂ ਜੇ ਕਾਨੂੰਨ ਵਿੱਚ ਜ਼ਰਾ ਉੱਨੀ ਇੱਕੀ ਹੋ ਵੀ ਜਾਏ ਤੇ ਕਿਹੜੀ ਆਖਰ ਆ ਜਾਏਗੀ। ਪਰ ਇਸ ਦੁਸ਼ਟ ਦਾ ਵਾਰ ਨਾ ਚੱਲਣ ਦਿਉ ਤੇ ਇੱਕ ਆਦਮੀ ਦੀ ਜਾਨ ਬਚਾ ਲਉ।
ਸ਼ਾਮੂ ਸ਼ਾਹ ਨੂੰ ਕੋਈ ਆਖਣ ਵੇਖਣ ਵਾਲਾ ਨਹੀਂ ? ਉਹ ਅਨੰਤ ਰਾਮ ਤੇ ਕਿੱਡਾ ਜ਼ੁਲਮ ਢਾਹਣ ਲੱਗਾ ਏ।
ਭੁਚਾਲ..."ਸਾਰੇ ਹੇਠਾਂ ਆ ਗਏ" "ਓ ਮੇਰਾ ਪੁੱਤਰ !" "ਓ ਸਾਡੇ ਬਾਬੂ ਜੀ !" "ਓ ਕੋਈ ਮੈਨੂੰ ਕੱਢੋ !", ਦੀਆਂ ਦਿਲ ਵਿੰਨ੍ਹਵੀਆਂ ਚੀਕਾਂ ਨਾਲ ਆਕਾਸ਼ ਭਰ ਗਿਆ।
ਲੋਕ ਆਖਦੇ, ਹੁਣ ਨਵਾਬ ਖਾਨ ਦੀ ਆਕੜ ਭੱਜ ਗਈ ਏ ਤੇ ਅੱਜ ਉਸ ਨੂੰ ਕੁੱਤੇ ਵੀ ਨਹੀਂ ਜਾਣਦੇ, ਅੱਜ ਨਵਾਬ ਖਾਨ ਗਲੀਆਂ ਦੇ ਕੱਖਾਂ ਨਾਲੋਂ ਵੀ ਹੌਲਾ ਹੋ ਗਿਆ ਏ।
ਨਵਾਬ ਖਾਨ ਨੇ ਦੱਸਿਆ ਕਿ ਉਦੋਂ ਮੈਨੂੰ ਆਕੜ ਦੇ ਖੋਪੇ ਚੜ੍ਹੇ ਹੋਏ ਸਨ ਤੇ ਉੱਚਾ ਨੀਵਾਂ ਕੁਝ ਨਹੀਂ ਸੀ ਸੁਝਦਾ। ਮੈਂ ਵਿੱਤੋਂ ਵੱਧ ਖ਼ਰਚ ਕਰੀ ਗਿਆ ਤੇ ਇਸ ਦੁਰਦਸ਼ਾ ਤੀਕ ਪੁੱਜ ਗਿਆ।
ਸੰਸਾਰ ਦੇ ਲੋਕਾਂ ਦਾ ਤਰੀਕਾ ਇਹ ਹੈ ਕਿ ਜੇ ਜ਼ਰਾ ਦਬਕ ਜਾਉ ਤਾਂ ਹੋਰ ਘਿਸ ਚਾੜ੍ਹਦੇ ਹਨ, ਜੇ ਅੱਗੋਂ ਆਕੜ ਜਾਉ ਤਾਂ ਚੁੱਪ ਕਰ ਜਾਂਦੇ ਹਨ।
ਉਹ ਇੰਨਾ ਆਕੜ-ਖਾਂ ਹੈ ਕਿ ਉਸ ਦੇ ਘਰ ਗਏ ਤੇ ਅੱਗੋਂ ਬੋਲਿਆ ਤੱਕ ਨਹੀਂ।
'ਕਮਲਾ, ਮੈਨੂੰ ਇਸ ਕੁੜੀ ਦਾ ਫਿਕਰ ਕੁਝ ਨਹੀਂ ਕਰਨ ਦੇਂਦਾ। ਕੋਨੇ ਜਿੱਡੀ ਹੋ ਗਈ ਏ। ਇਸ ਦਾ ਕੁਝ ਆਹਰ ਪਾਹਰ ਹੋ ਜਾਂਦਾ ਤਾਂ ਮੇਰੀਆਂ ਸਾਰੀਆਂ ਚਿੰਤਾਂ ਮੁੱਕ ਜਾਂਦੀਆਂ।
ਕਿੰਨਾ ਸਮਾਂ ਉਸ ਨੇ ਪੱਕਾ ਅੰਨ ਨਹੀਂ ਖਾਧਾ, ਕੇਵਲ ਦਾਣਿਆਂ ਨੂੰ ਆਹਬੂ ਕਰਕੇ ਗੁਜ਼ਾਰਾ ਕੀਤਾ ਹੈ।
ਇਹੋ ਜਿਹੀ ਰਾਤ ਤਾਂ ਪਠਾਣ ਆਹ ਕਰ ਕੇ ਪੈਂਦੇ ਹਨ ਤੇ ਬੰਦੂਕਾਂ ਖੋਹ ਲੈ ਜਾਂਦੇ ਹਨ।
ਪ੍ਰਭਾ ਦੇਵੀ ਦੇ ਦਿਲ ਵਿੱਚ ਉਸੇ ਘੜੀ ਤੋਂ ਆਸਾਂ ਦੇ ਮਹੱਲ ਉਸਰਨ ਲੱਗ ਪਏ- 'ਇਤਨਾ ਸ਼ਾਨਦਾਰ ਵਰ ਜੇ ਉਸ ਨੂੰ ਉਰਵਸ਼ੀ ਲਈ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਹੈ।
ਦਿਨਾਂ ਵਿੱਚ ਹੀ ਉਸ ਨੂੰ ਚੰਗੀ ਸ਼ੁਹਰਤ ਮਿਲਣ ਲੱਗ ਪਈ। ਦੂਰੋਂ ਦੂਰੋਂ ਲੋਕੀ ਉਸ ਦੀ ਕ੍ਰਿਤ ਵੇਖਣ ਤੁਰੇ ਆਉਂਦੇ ਸਨ, ਹੋਰ ਤਾਂ ਹੋਰ, ਲਾਹੌਰ ਦੇ ਚੰਗੇ ਚੰਗੇ ਆਰਟਿਸਟਾਂ ਦਾ ਆਸਣ ਹਿੱਲ ਗਿਆ।