ਸਾਡਾ ਤੇ ਭਈ ਰੋਮ ਰੋਮ ਖ਼ੁਸ਼ ਹੋ ਗਿਆ ਈ, ਜੇ ਤੇਰਾ ਵੀ ਕਾਰਜ ਸਿੱਧ ਹੋ ਗਿਆ।
ਨੌਕਰ ਚੰਗਾ ਸੀ, ਪਾਣੀ ਧਾਣੀ ਭਰ ਲੈਂਦਾ ਸੀ, ਅੱਗ ਬਾਲ ਦੇਂਦਾ ਸੀ, ਭਾਂਡਾ ਟੀਂਡਾ ਮਾਂਜ ਦੇਂਦਾ ਸੀ। ਹੁਣ ਸਾਰਾ ਸਿਆਪਾ ਮੇਰੇ ਗਲ ਈ ਪੈ ਗਿਆ। ਮੈਥੋਂ ਨਹੀਂ ਨਿਭਣੀ ਇਹ ਕਾਰ।
ਸਾਧੂਆਂ ਪਾਸ ਜਾ ਮੁੱਠੀਆਂ ਭਰਨੀ ਏ, ਵਾਸਤੇ ਪਾਨੀ ਏ ਕੀਰਨੇ ਕਰਨੀ ਏਂ । ਕਾਸ ਦੇ ਵਾਸਤੇ ਕਾਰ ਇਹ ਚੁੱਕੀ ਆ ? ਤਰਲਿਆਂ ਨਾਲ ਇਹ ਜੀਭ ਭੀ ਸੁੱਕੀ ਆ।
ਉਹ ਆਪਣੇ ਸਾਥੀਆਂ ਨਾਲ ਕਾਣੀ ਵੰਡ ਕਾਰਨ ਝਗੜਾ ਕਰਦਾ ਸੀ।
ਸਟੇਸ਼ਨ ਮਾਸਟਰ ਨੇ ਮੁਸਾਫਿਰ ਨੂੰ ਕਿਹਾ- ਤੂੰ ਬਿਨਾ ਟਿਕਟ ਗੱਡੀ ਚੜ੍ਹਿਆ ਏਂ । ਲਿਆ ਸੱਤ ਰੁਪਏ ਚੌਦਾਂ ਆਨੇ ਤੇ ਜਾ ਜਿੱਧਰ ਮਰਜ਼ੀ ਈ। ਮੁਸਾਫਿਰ ਨੇ ਕਿਹਾ- ਮੇਰੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ, ਸੱਤ ਰੁਪਏ ਚੌਦਾਂ ਆਨੇ ਕਿੱਥੋਂ ਕੱਢਾਂ।
ਅਚਲਾ ਝੱਟ ਪਟ ਉਸ ਦੀ ਗੱਲ ਦਾ ਕੋਈ ਉੱਤਰ ਨਾ ਦੇ ਸਕੀ ਤੇ ਉਹ ਚੁੱਪ ਕਰ ਗਈ। ਸੁਰੇਸ਼ ਲਈ ਏਥੇ ਖੜੇ ਰਹਿਣਾ ਇਕ ਤਰ੍ਹਾਂ ਨਾਲ ਅਸੰਭਵ ਹੀ ਹੋ ਗਿਆ ਸੀ। ਅਚਲਾ ਦੇ ਸਫੈਦ ਚਿਹਰੇ ਵੱਲ ਕਾਣੀ ਅੱਖੀਂ ਵੇਖ ਕੇ ਉਹ ਉਸਦੀ ਵੇਦਨਾ ਨੂੰ ਸਮਝ ਗਿਆ।
ਅੱਜ ਕੱਲ੍ਹ ਕੰਮ ਜ਼ੋਰ ਧੱਕੇ ਨਾਲ ਹੀ ਬਣਦਾ ਹੈ, ਉੱਥੇ ਤਾਂ ਸਾਰੇ ਲੋਕ ਕਾਠੀ ਪਾ ਲੈਂਦੇ ਹਨ ਤੇ ਸਾਹ ਨਹੀਂ ਲੈਣ ਦਿੰਦੇ।
ਧਨ ਨੂੰ ਕਾਠ ਮਾਰ ਕੇ ਹੀ ਰੱਖੀਏ ਤਾਂ ਰਹਿੰਦਾ ਏ, ਨਹੀਂ ਤਾਂ ਗਿੱਲੇ ਸਾਬਣ ਵਾਂਗ ਘਟਦਿਆਂ ਘਟਦਿਆਂ ਹੱਥੋਂ ਨਿਕਲ ਜਾਂਦਾ ਏ।
ਭਾਵੇਂ ਵੇਖਣ ਨੂੰ ਮਹਾਬਤ ਖਾਂ ਦਾ ਜ਼ੋਰ ਮੌਜੂਦ ਸੀ ਪਰ ਅਸਲ ਵਿੱਚ ਇਹ ਕਾਠ ਦੀ ਹਾਂਡੀ ਸੜ ਚੁੱਕੀ ਸੀ। ਉਸ ਦੇ ਵਫ਼ਾਦਾਰ ਗਿਣਤੀ ਦੇ ਹੀ ਰਹਿ ਗਏ ਸਨ।
ਕਾਠ ਦਾ ਬੁੱਤ ਜਿਹਾ ਬਣਿਆ ਉਹ ਉਸੇ ਤਰ੍ਹਾਂ ਖੜਾ ਰਿਹਾ, ਇਥੋਂ ਤੱਕ ਕਿ ਪ੍ਰਕਾਸ਼ ਦੇ ਉੱਤਰ ਵਿੱਚ ਉਸਨੂੰ ਰਿਵਾਜੀ ਤੌਰ ਤੇ ਜੋ ਕੁਝ ਕਹਿਣਾ ਬਣਦਾ ਸੀ । ਇਸ ਦਾ ਵੀ ਉਸ ਨੂੰ ਚੇਤਾ ਭੁੱਲ ਗਿਆ।
ਕਿੱਥੇ ਨੱਸਸੀ ਹੁਣ ਤੂੰ ਮੈਥੋਂ । ਵੱਸ ਕਾਠ ਕੁਹਾੜੇ ਆਇਆ।
ਦੌਲਤ ਕੋਈ ਖੋਹਣ ਨਾ ਖੋਂਹਦੀ ਹੈ, ਦਾਰੂ ਕੋਈ ਕਾਟ ਨਾ ਕਰਦਾ ਹੈ । ਪੁੱਤਰਾਂ ਦੀ ਪੇਸ਼ ਨਾ ਜਾਂਦੀ ਹੈ, ਤੀਵੀਂ ਤੋਂ ਕੁਝ ਨਾ ਸਰਦਾ ਹੈ।