"ਪ੍ਰਭਾ ! ਇਹ ਸਾਰੀ ਗੱਲ ਕੀ ਹੈ ਮੈਨੂੰ ਛੇਤੀ ਦੱਸ, ਮੇਰਾ ਕਲੇਜਾ ਡਿਗੂੰ ਡਿਗੂੰ ਪਿਆ ਕਰਦਾ ਏ," ਮਾਂ ਨੇ ਪ੍ਰਭਾ ਦੇ ਸਰੀਰ ਉੱਤੇ ਪੂਰੀ ਪੂਰੀ ਝਾਤੀ ਭਰ ਕੇ ਆਖਿਆ।
ਸ਼ੁਕਰ ਹੈ ਤੂੰ ਪੁੱਜਿਆ ਏਂ । ਤੂੰ ਆ ਕੇ ਮੇਰਾ ਕਲੇਜਾ ਠੰਢਾ ਕਰ ਦਿੱਤਾ ਹੈ । ਮੈਨੂੰ ਤੇ ਬੜੀ ਚਿੰਤਾ ਲੱਗੀ ਹੋਈ ਸੀ।
ਖੁੱਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ, ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ। ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ।
"ਕਿਸੇ ਸੱਜਨ ਨੇ ਗੱਲ ਕੀਤੀ, ਅਖੇ ਸਰਦਾਰ ਹੋਰਾਂ ਦੇ ਘਰੋਂ ਗੁਜ਼ਰ ਗਏ ਨੇ, ਮੇਰਾ ਤੇ ਸੁਣ ਕੇ ਕਲੇਜਾ ਕੰਬ ਗਿਆ ।"
ਸਰਲਾ ਦੇ ਦਿਲ ਦੀ ਕਲੀ ਉੱਕੀ ਹੀ ਮੁਰਝਾ ਚੁੱਕੀ ਹੈ ਤੇ ਉਸ ਲਈ ਪਿਆਰ ਦੇ ਸਾਰੇ ਬੂਹੇ ਬੰਦ ਹੋ ਚੁੱਕੇ ਹਨ।
ਪੁਲਿਸ ਦੇ ਪ੍ਰਸ਼ਨ ਕਰਨ 'ਤੇ ਚੋਰ ਨੇ ਸਾਰੀਆਂ ਗਲਤੀਆਂ ਦੀ ਕਲੀ ਖੋਲ੍ਹ ਦਿੱਤੀ।
ਨੂੰਹ- ਮਾਤਾ ਜੀ ! ਤੁਸੀਂ ਤਾਂ ਐਵੇਂ ਖਿਝ ਕੇ ਊਜਾਂ ਲਾਉਣ ਲੱਗ ਪੈਂਦੇ ਹੋ। ਸੱਸ- ਮੈਂ ਕਮਲੀ ਜੁ ਹੋਈ, ਅੱਗੇ ਤੇਰੇ ਵਰਗੀਆਂ ਕਲਾਂ ਤਾਰਕਾਂ ਕਾਹਨੂੰ ਆਈਆਂ ਨੇ।
ਵਿੱਦਿਆ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ, ਦੱਬੇ ਆਨੇ ਦਾਨਿਆਂ ਦੇ ਹੱਥ ਫੜਾਵਾਂ । ਦੌਲਤ ਵਾਲੇ ਆਲਮਾਂ ਦਾ ਭਰਦੇ ਪਾਣੀ, ਮੇਰੇ ਹੱਥ ਹਕੂਮਤ ਦੀ ਕਲਾ ਭੁਆਣੀ।
ਗੁਲਾਬ ਦੇ ਬੂਟੇ ਦਾ ਬੀਜ ਤੇ ਮੈਂ ਵੇਖਿਆ ਨਹੀਂ, ਉਸ ਦੀਆਂ ਕਲਮਾਂ ਹੀ ਲਾਂਦੇ ਹਨ, ਜਾਂ ਜੜ੍ਹਾਂ ਪੁੱਟ ਕੇ ਦੂਜੀ ਥਾਂ ਤੇ ਦੱਬ ਦਿੰਦੇ ਹਨ ਤੇ ਬੂਟੇ ਹੋ ਜਾਂਦੇ ਹਨ।
ਮਰਨ ਸਮੇਂ ਸ਼ਾਹ ਨੂੰ ਪਤਾ ਨਹੀਂ ਕੀ ਹੋਇਆ, ਉਸ ਨੇ ਵਹੀ ਮੰਗਾ ਕੇ ਕਈ ਕਰਜ਼ਦਾਰਾਂ ਦੇ ਲੇਖੇ ਤੇ ਕਲਮ ਫੇਰ ਦਿੱਤੀ। ਰੱਬ ਉਸ ਦੀ ਆਤਮਾਂ ਨੂੰ ਸ਼ਾਂਤੀ ਦੇਵੇਗਾ।
ਤਬੀਅਤ ਖਰਾਬ ਵਾਲੀ ਹਾਲਤ ਦੇ ਹੁੰਦਿਆਂ ਹੋਇਆਂ ਵੀ ਉਹ ਚਾਹੁੰਦਾ ਹੈ ਕਿ ਅਜੇ ਹੋਰ ਕੁਝ ਚਿਰ ਤੀਕ ਕਲਮ ਧੂਹੀ ਜਾਵੇ। ਪਰ ਉੱਪਰੋਂ ਲੈਂਪ ਦਾ ਚਾਨਣ ਨਿੰਮ੍ਹਾ ਪੈਣ ਲੱਗਾ।
...(ਉਨ੍ਹਾਂ ਨੂੰ) ਅਖ਼ਬਾਰ ਲਈ ਵਿਦਵਾਨ ਵੀ ਇਤਨਾ ਕੁ ਹੀ ਚਾਹੀਦਾ ਹੈ ਕਿ ਉਨ੍ਹਾਂ ਦੇ ਭੜਕਾਊ ਖਿਆਲਾਂ ਨੂੰ ਸੁਚੱਜੇ ਢੰਗ ਨਾਲ ਕਲਮ ਦੀ ਚੁੰਝ ਵਿੱਚ ਪਰੋ ਸਕੇ ।