ਸਾਨੂੰ ਮਰਨ ਵੇਲੇ ਜਾਂ ਹੋਰ ਸਰੀਰਕ ਦੁਖਾਂ ਦਾ ਹੀ ਬੜਾ ਤ੍ਰਾਹ ਹੈ ਹਾਲਾਂਕਿ ਵੱਡੀ ਤੋਂ ਵੱਡੀ ਸਰੀਰਕ ਪੀੜ ਸਮੇਂ ਸਮੇਂ ਅਨੁਸਾਰ ਖਿੜੇ ਮਥੇ ਝੱਲ ਲਈਦੀ ਹੈ।
ਬੱਚੇ ਇਹ ਤਮਾਸ਼ਾ ਦੇਖ ਕੇ ਖਿੱਲੀ ਪਾਉਣ ਲੱਗੇ।
ਕੁੜੀ ਦੇ ਸੁਘੜ ਤੇ ਸੁਚੱਜੇ ਬੋਲਣ ਢੰਗ, ਤੇ ਉਸ ਦੀ ਬੁਲੰਦ ਖਿਆਲੀ ਦੇ ਅਸਰਾਂ ਨੇ ਡਾਕਟਰ ਦੇ ਮਨ ਨੂੰ—ਜੇਹੜਾ ਅੱਗੇ ਹੀ ਇਸ ਵੱਲ ਖਿੱਚਿਆ ਹੋਇਆ ਸੀ, ਹੋਰ ਖਿੱਚ ਪਾਣੀ ਸ਼ੁਰੂ ਕਰ ਦਿੱਤੀ।
ਅੱਜ ਦਾ ਸਾਰਾ ਦਿਨ ਵੀ ਉਸ ਨੇ ਇਸੇ ਤਰ੍ਹਾਂ ਖ਼ਿਆਲਾਂ ਦੇ ਉਤਾਰ ਚੜ੍ਹਾਉ ਵਿੱਚ ਬਿਤਾਇਆ।
ਉਹ ਅਫਸਰ ਕੀ ਬਣਿਆ ਹੈ, ਕਿਸੇ ਸੰਬੰਧੀ ਨੂੰ ਖਿਆਲ ਵਿੱਚ ਹੀ ਨਹੀਂ ਲਿਆਉਂਦਾ।
ਸਰਲਾ ਨੂੰ ਜੇ ਕੋਈ ਦੁੱਖ ਹੋਇਆ ਤਾਂ ਇਹ ਕਿ ਪੋਤੜੇ ਧੋਂਦਿਆਂ ਉਹ ਕਿਉਂ ਇਸ ਤਰ੍ਹਾਂ ਕਿਸੇ ਦੇ ਖ਼ਿਆਲ ਵਿਚ ਗੁੰਮ ਹੋ ਕੇ ਕੰਮ ਵੱਲੋਂ ਅਵੇਸਲੀ ਹੋ ਗਈ ਸੀ।
ਜਦੋਂ ਦਾ ਮੇਰਾ ਮਿੱਤਰ ਇੱਥੋਂ ਤੁਰ ਗਿਆ ਹੈ, ਮੇਰਾ ਦਿਲ ਖ਼ਾਲੀ ਖ਼ਾਲੀ ਰਹਿੰਦਾ ਹੈ। ਉਸ ਬਿਨਾ ਮੈਨੂੰ ਕੋਈ ਚੀਜ਼ ਚੰਗੀ ਨਹੀਂ ਲਗਦੀ।
ਅਫ਼ੀਮੀ ਨੂੰ ਕੈ ਕਰਾਉਣੀ, ਜੁਲਾਬ ਦੇਣਾ, ਜਾਂ ਦਸਤ ਮਰੋੜ ਬੰਦ ਕਰਨੇ, ਕਿਸੇ ਸਿਰ ਦੇ ਰੋਗ ਦੀ ਦਵਾ ਕਰਨਾ, ਹਕੀਮ ਲਈ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਜੁ ਉੱਠੇ ਤੇ ਖਰਬੂਜ਼ਾ ਭੰਨ ਕੇ ਖਾ ਲਿਆ ।
ਏਸ ਮੈਦਾਨ ਵਿੱਚ ਵੜਦਿਆਂ ਸਾਰ ਤੂੰ, ਹੋਇੰਗੀ ਮੁਸ਼ਕਲਾਂ ਨਾਲ ਦੋ ਚਾਰ ਤੂੰ, ਪ੍ਰੇਮ ਪਰ ਇਨ੍ਹਾਂ ਦਾ ਰੂਪ ਪਲਟਾਇਗਾ, ਖ਼ਾਰ ਜੋ ਜਾਪਦਾ, ਫੁੱਲ ਬਣ ਜਾਇਗਾ।
ਹੁਣ ਯੂਸਫ ਦੀ ਕੀਮਤ ਅੱਗੇ ਨਾਲੋਂ ਭੀ ਉਸ ਦੀਆਂ ਨਜ਼ਰਾਂ ਵਿੱਚ ਜ਼ਿਆਦਾ ਹੋ ਗਈ । ਉਹ ਅੱਗੇ ਜੇ ਯੂਸਫ ਨੂੰ ਸ਼ੈਤਾਨ ਤੋਂ ਮਨੁੱਖ ਵੇਖਣ ਦੀ ਰੀਝ ਰੱਖਦੀ ਸੀ, ਤਾਂ ਹੁਣ ਫਰਿਸ਼ਤਾ ਵੇਖਣ ਦੀਆਂ ਖ਼ਾਬਾਂ ਲੈਣ ਲੱਗ ਪਈ ਸੀ ।
ਉਹ ਜਿੰਨੇ ਵਿੱਚ ਸੀ ਸੰਤੁਸ਼ਟ ਸੀ- ਜਿੰਨੇ ਜੋਗਾ ਸੀ ਉਸੇ ਉੱਤੇ ਉਸ ਨੂੰ ਮਾਣ ਸੀ । ਉਸ ਨੇ ਕਦੇ ਕੋਈ ਗੱਲ ਦਿਲ ਨੂੰ ਨਹੀਂ ਸੀ ਲਾਈ। ਹਮੇਸ਼ਾ ਉਹ ਜੀਵਨ ਦੀ ਉਤਲੀ ਸੱਤਾ ਤੇ ਰਹਿੰਦਾ ਸੀ, ਇਸ ਦੀਆਂ ਹੇਠਲੀਆਂ ਤਹਿਆਂ ਵਿਚ ਕੀਹ ਹੈ ? ਏਹੋ ਜੇਹੀ ਗੱਲ ਕਦੇ ਉਸ ਦੇ ਖਾਬ ਵਿਚ ਵੀ ਨਹੀਂ ਆਈ।
ਜੇ ਖਾਧਾ ਪੀਤਾ ਲੱਗ ਜਾਏ, ਤਦ ਤਾਂ ਕਮਜ਼ੋਰੀ ਦਿਨਾਂ ਵਿੱਚ ਠੀਕ ਹੋ ਜਾਏਗੀ । ਖ਼ੁਰਾਕ ਉਸ ਦੀ ਬੜੀ ਚੰਗੀ ਹੈ।