ਤੂੰ ਐਵੇਂ ਨਾ ਦਬਕੇ ਮਾਰਦਾ ਰਿਹਾ ਕਰ। ਮੈਂ ਤੇਰੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ। ਵੰਗਾਰ ਕੇ ਕਹਿੰਦਾ ਹਾਂ ਕਿ ਜਾਹ ਜੋ ਮਰਜ਼ੀ ਮੇਰਾ ਵਿਗਾੜ ਲੈ।
ਉਹ ਕਿਸੇ ਦੀ ਜੇਬ ਕੱਟਦਾ ਫੜਿਆ ਗਿਆ। ਲੋਕਾਂ ਨੇ ਉਸ ਨੂੰ ਗਿੱਦੜ ਕੁੱਟ ਦਿੱਤੀ ਤੇ ਮਗਰੋਂ ਪੁਲਿਸ ਨੇ ਵੀ ਗਤ ਬਣਾਈ।
ਤੁਸੀਂ ਹਰ ਇੱਕ ਨੂੰ ਜੋ ਕਾਬੂ ਕਰ ਲੈਂਦੇ ਹੋ, ਤੁਹਾਡੇ ਹੱਥ ਕੋਈ ਜਾਦੂ ਜਾਂ ਕੋਈ ਗਿੱਦੜ ਸਿੰਙੀ ਹੋਣੀ ਏ।
ਤੈਨੂੰ ਕੀ ਗਿਣਤੀ ਪਈ ਹੋਈ ਹੈ ? ਆਪੇ ਸਾਰਾ ਪ੍ਰਬੰਧ ਹੋ ਜਾਏਗਾ।
ਨਾ ਤੂੰ ਗਿਣਤੀ ਕਰ ਤੇ ਨਾ ਘਾਟਾ ਪਾਵੀਂ।
ਬਚਨੀ ਲਈ ਰੂਪ ਨੂੰ ਮਿਲਣ ਦੀ ਵਿਹਲ ਮਸੀਂ ਹੱਥ ਲੱਗੀ ਸੀ। ਉਸ ਰੂਪ ਦੀ ਗਵਾਂਢਣ ਰਾਜੀ ਮਿਰਾਸਣ ਨਾਲ ਚੰਗੀ ਸਾਂਝ ਗੰਢ ਲਈ ਸੀ । ਬਚਨੀ ਨੇ ਰੂਪ ਨਾਲ ਮੁਹੱਬਤ ਪਾਉਣ ਲਈ ਪਹਿਲੋਂ ਰਾਜੀ ਨਾਲ ਗੱਲ ਗਿਣੀ ਮਿੱਥੀ ਸੀ ; ਪਰ ਮਿਰਾਸਣ ਰੂਪ ਨੂੰ ਹਾਲੇ ਨਰਮ ਜਾਣ ਕੇ ਡਰਦੀ ਕੁਝ ਨਹੀਂ ਸੀ ਆਖ ਸਕੀ।
ਅਗਲਾ ਜਹਾਨ ਆਊ ਤੇ ਵੇਖੀ ਜਾਊ, ਮੈਨੂੰ ਏਥੋਂ ਦਾ ਲੇਖਾ ਤਾਂ ਨਬੇੜਨ ਦਿਉ। ਮੈਂ ਤੇ ਅਨੰਤੇ ਤੋਂ ਗਿਣ ਗਿਣ ਕੇ ਬਦਲੇ ਲੈਣੇ ਹਨ ਜਿਹੜੀ ਇਹ ਮੇਰੇ ਨਾਲ ਕਰਦਾ ਰਿਹਾ ਹੈ।
ਇਸ ਗੱਲ ਦਾ ਉਨ੍ਹਾਂ ਦੇ ਪਸ਼ੂ ਮਨ ਤੇ ਭੀ ਅਸਰ ਪਿਆ, ਕੁਛ ਚਿਰ ਤਾਂ ਗਿੱਚੀ ਸੁੱਟੀ ਚੁੱਪ ਚਾਪ ਮਗਰੇ ਮਗਰ ਗਏ। ਕਦੇ ਸ਼ਰਮ ਆਵੇ ਕਦੇ ਗੁੱਸਾ ਚੜ੍ਹੇ।
ਤੁਸੀਂ ਉਸ ਨੂੰ ਨਿਰਾ ਗਿਆ-ਗੁਆਤਾ ਨਾ ਸਮਝੋ। ਜਦੋਂ ਉਹ ਆਪਣੀ ਤੇ ਆ ਜਾਏ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਚੰਗਿਆਂ ਚੰਗਿਆਂ ਨਾਲ ਟੱਕਰ ਲੈ ਲੈਂਦਾ ਹੈ।
ਸਕੂਲ ਤਾਂ ਉਸ ਨੇ ਪਹੁੰਚਣਾ ਹੀ ਸੀ-ਕਲਾਸਾਂ ਵੀ ਪੜ੍ਹਾਣੀਆਂ ਸਨ, ਪਰ ਇਸ ਸਾਰੀ ਕ੍ਰਿਆ ਨੂੰ ਉਹ ਇਸ ਤਰ੍ਹਾਂ ਕਰਦਾ ਰਿਹਾ, ਜਿਵੇਂ ਬਿਨਾ ਗਾਲੇ ਤੋਂ ਚੱਕੀ ਪੀਹ ਰਿਹਾ ਹੋਵੇ।
ਜੇ ਕਰ ਚਾਹੋ, ਹਿੰਦੂ ਜੀਉਂਦੇ ਨਾਹ ਦਿਸਣ, ਸੋਚ ਲਓ ਜੇ ਹੈ ਜੋ ਮੁਕਾਣ ਜੋਗੇ, ਮੁਸਲਮਾਨ ਭੀ ਗੱਡ ਕੇ ਗਾਡ ਬਹਿ ਗਏ, ਏਹ ਭੀ ਰਹੇ ਨਹੀਂ ਪਿਛਾਂਹ ਨੂੰ ਜਾਣ ਜੋਗੇ।
ਚੌਧਰੀ ਹੁਰਾਂ ਦੇ ਮਰਨ ਤੋਂ ਬਾਦ ਦੋ ਕੁ ਵਰ੍ਹੇ ਤਾਂ ਉਸ ਨੇ ਕਿਤੇ ਟਿਕ ਕੇ ਬੈਠਣ ਦਾ ਇਰਾਦਾ ਨਹੀਂ ਬਣਾਇਆ-ਦਿੱਲੀ, ਆਗਰਾ, ਬੰਬਈ, ਕਲਕੱਤਾ ਆਦਿ ਵੱਡੇ ਵੱਡੇ ਸ਼ਹਿਰ ਗਾਹੀ ਫਿਰਨਾ ਹੀ ਉਸ ਦਾ ਕੰਮ ਸੀ।