ਤੁਸੀਂ ਬਿਲਕੁਲ ਠੀਕ ਫੁਰਮਾਂਦੇ ਹੋ ਤੇ ਤੁਹਾਡੀਆਂ ਗੱਲਾਂ ਡਾਢੀਆਂ ਦਿਲ ਲਗਦੀਆਂ ਨੇ, ਪਰ ਸਾਡੀ ਹਾਲਤ ਦਾ ਤੁਹਾਨੂੰ ਅੰਦਾਜ਼ਾ ਨਹੀਂ ਅਸੀਂ ਇਨ੍ਹਾਂ ਰਸਮਾਂ ਵਿੱਚ ਗਲ ਗਲ ਖੁੱਭੇ ਹੋਏ ਹਾਂ।
ਰਾਣੀ ਨੂੰ ਦੁਨੀਆਂ ਬਾਰੇ ਕਈ ਸ਼ਕਾਇਤਾਂ ਸਨ। ਸੁਦੇਤ ਉਸ ਦਾ ਇੱਕੋ ਇੱਕ ਵੀਰ ਸੀ। ਜਦੋਂ ਵੀ ਉਹ ਉਸ ਕੋਲ ਬੈਠਦੀ, ਆਪਣੀਆਂ ਦੁਖ-ਰੋਣੀਆਂ ਰੋਂਦੀ ਰਹਿੰਦੀ । ਜ਼ਰਾ ਜ਼ਰਾ ਕਿਸੇ ਦੀ ਕੀਤੀ ਗੱਲ ਓਸ ਦੇ ਦਿਲ ਨੂੰ ਚੁਭ ਜਾਂਦੀ, ਤੇ ਓਹ ਹੈਰਾਨ ਹੁੰਦੀ ਰਹਿੰਦੀ, ਖਿਝਦੀ ਰਹਿੰਦੀ।
ਮੇਰੇ ਪੁੱਜਣ ਦੀ ਦੇਰ ਹੀ ਸੀ ਕਿ ਉਨ੍ਹਾਂ ਝੱਟ ਗੱਲ ਦਾ ਰੁਖ਼ ਬਦਲ ਦਿੱਤਾ।
ਮੈਂ ਤੇ ਇਕ ਵਾਰੀ ਗੱਲ ਦੱਬ ਦਿੱਤੀ ਸੀ ਪਰ ਕੁਲਵੰਤ ਨੇ ਫੇਰ ਉਥਲ ਦੇ ਦਿਤੀ।
ਮੈਂ ਤੁਹਾਨੂੰ ਕਹਿ ਕਹਿ ਰਿਹਾ ਕਿ ਇੱਥੇ ਸਾਕ ਕਰ ਛਡੋ ਪਰ ਤੁਸਾਂ ਮੇਰੀ ਗੱਲ ਨੂੰ ਥੁੱਕ ਛੱਡਿਆ। ਕੀ ਪਤਾ, ਕੁੜੀ ਦੇ ਭਾਗਾਂ ਨੂੰ ਕੀ ਕੁਝ ਬਣ ਜਾਣਾ ਸੀ।
ਭਾਈ ਆਖਦੇ ਤਾਂ ਠੀਕ ਨੇ ਕਿ ਖਰਚ ਵਿਆਹਾਂ ਸ਼ਾਦੀਆਂ ਤੇ ਘੱਟ ਕਰਿਆ ਕਰੋ । ਜੇ ਅਸੀਂ ਇਨ੍ਹਾਂ ਗੱਲਾਂ ਪੁਰ ਤੁਰ ਪਈਏ, ਤਾਂ ਦਿਨ ਤਾਂ ਸੁਖੀ ਕੱਟੀਏ।
ਜਦੋਂ ਇਹ ਘਟਨਾ ਹੋਈ ਸੀ, ਉਦੋਂ ਤੇ ਗੱਲ ਗਰਮ ਗਰਮ ਸੀ, ਹਰ ਕੋਈ ਇਸ ਦੀ ਚਰਚਾ ਕਰ ਰਿਹਾ ਸੀ, ਪਰ ਹੁਣ ਠੰਢੀ ਪੈ ਗਈ ਹੈ । ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰ ਦਿਓ।
ਜੇ ਤੁਸਾਂ ਵੀ ਗੱਲ ਠੇਲ੍ਹ ਛੱਡੀ ਤੇ ਇਸ ਤਰ੍ਹਾਂ ਅਲਗਰਜ਼ੀ ਕੀਤੀ, ਤਾਂ ਧੀ ਲਈ ਵਰ ਆਂਢੀ ਗਵਾਂਢੀ ਲੱਭਣਗੇ ?
ਪਰ ਤੂੰ ਜ਼ਰੂਰ ਮੇਰੀ ਗੱਲ ਟੁੱਕੇਂਗੀ। ਚੰਗਾ, ਮੈਂ ਗੱਲ ਕਰਦਾ ਈ ਨਹੀਂ। ਕਰੋ ਆਪਸ ਵਿੱਚ ਫੈਸਲਾ ਮੈਂ ਜਾਂਦੀ ਹਾਂ।
ਇਲਮ ਦੀਨ ਨੇ ਕਿਹਾ, ਪਰ ਇੱਕ ਗਲ ਮੇਰੇ ਜੋਤੇ ਵਿਚ ਨਹੀਂ ਆਈ ਭਾ, ਇੱਡੀ ਵੱਡੀ ਜ਼ਿਮੀਂਦਾਰ ਦੀ ਧੀ ਪਈ ਇਕ ਮਾਸਟਰ ਨਾਲ ਕਿਵੇਂ ਵਿਆਹੀ ਗਈ ? ਦੋਸਤ ਨੇ ਜਵਾਬ ਦਿਤਾ ਇਹ ਇਸ਼ਕ ਈ ਇਸ਼ਕ ਇਲਮ ਦੀਨਾ, ਅਸੀਂ ਤੁਸੀਂ ਟਾਂਗੇ ਵਾਹ ਕੇ ਉਮਰ ਗੁਜ਼ਾਰ ਲਈ ਹੈ।
ਮੈਨੂੰ ਗੱਲਾਂ ਦਾ ਠਰਕ ਘੱਟ ਹੈ। ਕੱਲ੍ਹ ਤਾਂ ਛਿੜ ਪਈ ਸੀ ਤਾਂ ਗੱਲ ਬਾਤ ਹੋ ਗਈ ਸੀ।
ਮੈਂ ਆਪਣੇ ਮੁੰਡੇ ਦਾ ਗਲਾ ਆਪ ਘੁਟਿਆ ਹੈ । ਮੈਂ ਪਾਪੀ ਹਾਂ, ਮੈਂ ਕਾਤਲ ਹਾਂ, ਮੈਂ ਬੜੇ ਉਚੇ ਸਾਧੂਆਂ ਨੂੰ ਕਤਲ ਕਰਨ ਦੇ ਮਨਸੂਬੇ ਕਰਨ ਵਾਲਾ ਹਾਂ।