ਪਾਰਵਤੀ ਦੇ ਮੂੰਹੋਂ ਉਪਰੋਕਤ ਵਾਕ ਨਿੱਕਲਣ ਦੀ ਢਿੱਲ ਸੀ, ਕਿ ਸਾਰੇ ਚਿਹਰੇ ਖੁਸ਼ੀ ਵਿੱਚ ਖਿੜ ਉੱਠੇ।
ਉਸ ਨੇ ਬੜੀ ਚਲਾਕੀ ਨਾਲ ਸੁਆਲ ਕੀਤਾ। ਉਸ ਨੂੰ ਆਸ ਸੀ ਕਿ ਮੁੰਡਾ ਉੱਤਰ ਨਹੀਂ ਦੇ ਸਕੇਗਾ । ਪਰ ਜਦੋਂ ਮੁੰਡੇ ਨੇ ਸਾਰਿਆਂ ਦੇ ਸਾਹਮਣੇ ਪੂਰਨ ਸੰਤੁਸ਼ਟ ਕਰਨ ਵਾਲਾ ਉੱਤਰ ਦਿੱਤਾ, ਤਾਂ ਉਸ ਦੇ ਚਿਹਰੇ ਉੱਤੇ ਸਿਆਹੀ ਫਿਰ ਗਈ।
ਮੁਨਸ਼ੀ ਜਮਾਲੇ ਨੂੰ ਜੁੱਤੀਆਂ ਦਬਾ ਦਬ ਮਾਰ ਰਿਹਾ ਸੀ । ਜਮਾਲੇ ਦਾ ਪਿਉ ਸਹਿਮਿਆ ਹੋਇਆ ਅੰਦਰ ਹੀ ਅੰਦਰ ਰੋ ਰਿਹਾ ਸੀ । ਭਾਵੇਂ ਚੱਕ ਦੇ ਸਭ ਮੁਖੀ ਤੇ ਸਿਆਣੇ ਬੰਦੇ ਉੱਥੇ ਇਕੱਠੇ ਹੋਏ ਹੋਏ ਸਨ, ਪਰ ਕੋਈ ਚੂੰ ਨਹੀਂ ਸੀ ਕਰ ਸਕਦਾ।
ਇਸ ਕੁੜੀ ਨੇ ਸਾਨੂੰ ਬੜੀ ਨਕੇਲ ਪਾਈ ਹੋਈ ਏ, ਪਰ ਇਸ ਮੌਕੇ ਤੇ ਜੇ ਕੋਈ ਚੂੰ-ਚਾਂ ਕੀਤੀ, ਤਾਂ ਮੈਂ ਇੱਕ ਨਹੀਂ ਸੁਨਣੀ।
"ਓ ਛੱਡਿਆ ਵੀ ਕਰ ਸ਼ੇਖ-ਬਿੱਲੀਆਂ ਵਾਲੀਆਂ ਗੱਲਾਂ”, ਪ੍ਰਕਾਸ਼ ਨੇ ਗੱਲ ਟੋਕੀ-"ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾਂ । ਰੋਜ਼ ਕੋਈ ਨਾ ਕੋਈ ਨਵਾਂ ਪਖੰਡ ਖੜਾ ਕਰ ਬਹੇਂਗਾ।”
ਕੁਦਰਤ ਦਾ ਭੰਡਾਰੀ ਕਿਸੇ ਲੱਖਾਂ ਵਿੱਚੋਂ ਇੱਕ ਅੱਧ ਭਾਗਵਾਨ ਨੂੰ ਹੀ ਸਾਰੀਆਂ ਪੂਰੀਆਂ ਦਾਤਾਂ ਦੀ ਬਖਸ਼ਸ਼ ਕਰਦਾ ਹੈ, ਨਹੀਂ ਤਾਂ ਆਮ ਤੌਰ ਤੇ ਹਰ ਮਨੁੱਖ ਦੀ ਜੀਵਨ ਗੱਡੀ ਦੀ ਕੋਈ ਨਾ ਕੋਈ ਚੂਲ ਜ਼ਰੂਰ ਹੀ ਢਿੱਲੀ ਰਹਿ ਜਾਇਆ ਕਰਦੀ ਹੈ।
ਅਨੰਤ ਰਾਮ ਦੇ ਤੇ ਭਾਂਡੇ ਟੀਂਡੇ ਤੀਕਰ ਕੁਰਕ ਹੋ ਗਏ ਨੇ, ਪਰਾਏ ਪੁੱਤਾਂ ਰਿਣੀ ਚੁਣੀ ਸਭ ਸਾਂਭ ਲਈ ਏ । ਉਹਦੇ ਤੇ ਕਈ ਦਿਨਾਂ ਤੋਂ ਚੁੱਲ੍ਹੇ ਅੱਗ ਨਹੀਂ ਬਲੀ। ਬੁਰਾ ਹਾਲ ਏ।
ਉਸ ਦੇ ਹੁਨਰ ਦਾ ਮੁੱਲ ਤੇ ਤਾਂ ਪਵੇ ਜੇ ਟਿਕ ਕੇ ਕਿਸੇ ਥਾਂ ਕੰਮ ਕਰੇ। ਉਹ ਤੇ ਨਿਰਾ ਚੁਫੇਰ ਗੜ੍ਹੀਆ ਹੈ। ਕਦੇ ਇੱਥੇ ਤੇ ਕਦੇ ਕਿੱਥੇ।
ਉਸ ਨੂੰ ਬੜੀ ਭਾਰੀ ਸ਼ਰਮ ਮਹਿਸੂਸ ਹੋਣ ਲੱਗੀ ਤੇ ਉਸ ਨੇ ਮੁੰਡੇ ਦੀ ਇਹ ਮੰਗ ਵਾਜਬ ਹੀ ਸਮਝੀ, ਜਿਹੜਾ ਉਸ ਨੂੰ ਰਾਂਝਾ ਕਹਿਣ ਤੋਂ ਵਰਜ ਰਿਹਾ ਸੀ । ਦੋ ਚਾਰ ਮਿੰਟਾਂ ਲਈ ਦੁਪਾਸੀਂ ਚੁੱਪ ਵਰਤ ਗਈ।
ਕੌੜੀ- ਖਬਰੇ, ਏਹਨਾਂ ਮੁੰਡਿਆਂ ਦੀ ਅਕਲ ਨੂੰ ਕੀਹ ਹੋ ਜਾਂਦਾ ਏ ਪੜ੍ਹ ਕੇ ! ਪ੍ਰੇਮੀ- ਭੈਣ ! ਕੁਝ ਨਾ ਪੁੱਛ, ਚੁੱਪ ਈ ਭਲੀ । ਕੀਹ ਦੱਸਾਂ ? ਏਹੋ ਮੁੰਡਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ...ਜਦੋਂ ਦਾ ਬਸ ਲਾਹੌਰ ਗਿਆ ਏ, ਸਾਈਂ ਜਾਣੇ ਕੀ ਵੱਗ ਗਈ ਏ ਮੱਤ ਨੂੰ।
ਸਭ ਤੋਂ ਬਹੁਤਾ ਤਾਂ ਅੱਜ ਸ਼ਾਮ ਦੀ ਚਾਹ ਪਾਰਟੀ ਵਾਲੀਆਂ ਗੱਲਾਂ ਬਾਤਾਂ ਦਾ ਸਿਲਸਲਾ, ਜਿਸ ਦੇ ਦੌਰਾਨ ਉਸ ਦੇ ਦੋਸਤ ਸੇਠ ਪੰਨਾ ਲਾਲ ਦੀਆਂ ਕਹੀਆਂ ਹੋਈਆਂ ਕੁਝ ਖਾਸ ਗੱਲਾਂ ਮੁੜ ਮੁੜ ਉਸ ਦੀਆਂ ਪੁੜਪੁੜੀਆਂ ਵਿੱਚ ਚੁਟਕੀਆਂ ਭਰਦੀਆਂ ਸਨ।
ਵੱਖੋ ਵੱਖਰੀਆਂ ਢਾਣੀਆਂ ਬਣਾਈ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਕਿਤੇ ਕਿਤੇ ਚੁੰਝ ਚਰਚਾ ਕੁਝ ਵਧੇਰੇ ਗਰਮ ਹੋ ਕੇ ਆਪੋ ਵਿੱਚ ਗਾਲ੍ਹ ਮੰਦੇ ਤੀਕ ਵੀ ਨੌਬਤ ਪਹੁੰਚ ਜਾਂਦੀ।