ਕਹਿੰਦੇ ਸਨ ਕਿ ਅੰਗ੍ਰੇਜ਼ੀ ਰਾਜ ਦੀਆਂ ਜੜ੍ਹਾਂ ਪਤਾਲ ਤੀਕ ਲੱਗੀਆਂ ਹੋਈਆਂ ਹਨ। ਪਰ ਵੇਖ ਲਓ ! ਆਪਣੇ ਆਪ ਹੀ ਇਹ ਜੜ੍ਹਾਂ ਉਖੜਦੀਆਂ ਚਲੀਆਂ ਜਾ ਰਹੀਆਂ ਹਨ।
ਮੰਗਤੇ ਨੇ ਅਸੀਸ ਦਿੰਦਿਆਂ ਕਿਹਾ- ਪਰਮਾਤਮਾ ਤੁਹਾਡੀ ਜੜ੍ਹ ਹਰੀ ਰੱਖੇ, ਦੁੱਧ ਪੁੱਤ ਦੀ ਥੁੜ ਕਦੇ ਨਾ ਆਵੇ।
ਸ਼ਕਲ ਤੋਂ ਉਹ ਤੀਹ ਬੱਤੀ ਵਰ੍ਹਿਆਂ ਦਾ ਜਾਪਦਾ ਸੀ, ਪਰ ਇਉਂ ਪਰਤੀਤ ਹੁੰਦਾ ਸੀ ਕਿ ਸਦਾ ਸਫਰ ਵਿੱਚ ਰਹਿਣ ਨਾਲ ਅਤੇ ਖਾਣ ਪੀਣ ਦੀ ਤੰਗੀ ਤੋਂ ਉਸ ਦੀ ਸਿਹਤ ਜਵਾਨੀ ਵਿੱਚ ਹੀ ਜਵਾਬ ਦੇ ਗਈ ਸੀ।
ਵਾਹ, ਚੰਗੀ ਆਖੀ ਊ ਯਾਰ ! ਜੇ ਅੱਜ ਵੀ ਰੁੱਖੀ ਮਿੱਸੀ ਈ ਖਾਧੀ ਤਾਂ ਜਲਸਾ ਫੇਰ ਕਿਹੜੇ ਦਿਨ ਉੱਡਣਾ ਏ ? ਅੱਜ ਵਰਗਾ ਵੀ ਕੋਈ ਮਹਾਨ ਦਿਨ ਹੋਣਾ ਏ।
ਆਤਸ਼ਬਾਜ਼ੀ ਚਲੀ, ਮੁਜਰੇ ਹੋਏ ਤੇ ਪੇਂਡੂ ਲੋਕ ਇਕੁਰ ਜ਼ਰ ਫੂਕੀਦੀ ਵੇਖ ਖੁਸ਼ ਹੋ ਵਾਹ ਵਾਹ ਪਏ ਕਰਦੇ।
ਪੁੱਤਰ ਦੀ ਇਹ ਕਰਤੂਤ ਸੁਣ ਕੇ ਪਿਉ ਜ਼ਮੀਨ ਵਿੱਚ ਹੀ ਨਿੱਘਰ ਰਿਹਾ ਸੀ।
ਗੱਲ ਸਾਰੀ ਹੀ ਵਿਗਾੜ ਦਿੱਤੀ ਏ ਇਨ੍ਹਾਂ ਦੇ ਸਾਹਿਬਜ਼ਾਦਾ ਸਾਹਿਬ ਨੇ। ਜਿਸ ਦਿਨ ਦੇ ਉਹ ਜਾ ਕੇ ਉਨ੍ਹਾਂ ਭੂਤਨਿਆਂ ਵਿੱਚ ਰਲੇ ਨੇ, ਉਹ ਜ਼ਮੀਨ ਤੇ ਪੈਰ ਈ ਨਹੀਂ ਲਾਉਂਦੇ-ਜਿਕਣ ਉਨ੍ਹਾਂ ਨੂੰ ਲੋੜ ਈ ਕੋਈ ਨਹੀਂ ਕੰਮ ਕਰਨ ਦੀ।
ਮਾਰ ਤਾਂ ਦੁਹਾਂ ਮੁਲਕਾਂ ਵਿੱਚ ਰੀਫੀਉਜੀਆਂ ਉੱਤੇ ਹੀ ਪਈ...ਤੇ ਤੁਸੀਂ ਲੋਕ-ਜਿਹੜੇ ਫੜਾਂ ਮਾਰਨ ਲੱਗੇ ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦੇਂਦੇ ਹੋ- ਕਿਸੇ ਨੂੰ ਸੜੀ ਰੋਟੀ ਦਾ ਸਿੱਕੜ ਲਾਹ ਦੇਣ ਨੂੰ ਤਿਆਰ ਨਹੀਂ ਹੈ।
ਸ਼ਾਹ ਨੇ ਆਪਣੇ ਗੁਸਤਾਖ ਨੌਕਰ ਬਾਰੇ ਕਿਹਾ— ਦੇਖੋ ਜੀ ! ਕਹੀ ਜ਼ਮਾਨੇ ਨੂੰ ਅੱਗ ਲੱਗ ਗਈ ਜੇ ! ਜਿਦ੍ਹੇ ਵੱਲ ਵੇਖੋ, ਨਾਢੂ ਖਾਂ ਈ ਬਣਿਆ ਫਿਰਦਾ ਏ। ਭੁੱਖੇ ਮਰਦੇ ਨੂੰ ਰੱਜਵਾਂ ਟੁੱਕਰ ਮਿਲਿਆ ਤੇ ਹੁਣ ਨੱਕ ਤੇ ਮੱਖੀ ਨਹੀਂ ਬਹਿਣ ਦੇਂਦਾ।
ਪਿਉ ਨੇ ਪੁੱਤਰ ਨੂੰ ਕਿਹਾ- ਚੁੱਪ ਕਰ ਜਾਹ, ਤੇ ਚਲਿਆ ਜਾਹ ਮੇਰੇ ਲਾਗੋਂ, ਉਲਟੇ ਕਨੂੰਨ ਨਾ ਪੜ੍ਹ। ਕੋਈ ਕੁੜੀਆਂ ਨੂੰ ਵੀ ਏਦਾਂ ਪੁੱਛਦਾ ਫਿਰਦਾ ਏ (ਪਈ ਤੂੰ ਸਹੁਰੇ ਜਾਏਂਗੀ ਕਿ ਨਹੀਂ) । ਅਲੌਕੀਆ ਜਮਾਨਿਓ ਬਾਹਰੀਆਂ ਗੱਲਾਂ ਨਾ ਕਰਿਆ ਕਰ।
ਮਹਿੰਦਰ ਜਦੋਂ ਬੀਮਾਰ ਸੀ ਤਾਂ ਮਿਰਣਾਲ ਨੇ ਉਸ ਦੀ ਬੜੀ ਸੇਵਾ ਕੀਤੀ ਸੀ । ਹੁਣ ਜਦੋਂ ਓਹ ਠੀਕ ਹੋ ਗਿਆ ਤਾਂ ਮਿਰਣਾਲ ਆਪਣੇ ਘਰ ਵਾਪਸ ਜਾਣ ਲਈ ਤਿਆਰ ਹੋਈ ਤਾਂ ਕੇਦਾਰ ਬਾਬੂ ਨੇ ਉਸ ਨੂੰ ਕਿਹਾ, 'ਪੁੱਤਰੀ ਤੇਰੀ ਹਿੰਮਤ ਨਾਲ ਹੀ ਮਹਿੰਦਰ ਨੂੰ ਅਸਾਂ ਜਮਾਂ ਦੇ ਮੂੰਹ ਵਿੱਚੋਂ ਵਾਪਸ ਲਿਆਂਦਾ ਹੈ। ਤੂੰ ਆਪਣੇ ਇਸ ਬੁੱਢੇ ਬਾਪ ਨੂੰ ਕਦੇ ਨਾ ਭੁੱਲਣਾ।
ਯੂਰਪ ਦੀ ਏਸ ਵੱਡੀ ਲੜਾਈ ਲਈ ਫ਼ੌਜਾਂ ਆਹਮੋ ਸਾਮ੍ਹਣੇ ਜੰਮ ਕੇ ਬੈਠ ਚੁੱਕੀਆਂ ਸਨ।