ਇਹ ਤੇ ਸਾਰੀਆਂ ਗੱਲਾਂ ਤੁਸੀਂ ਮੇਰਾ ਜੀ ਦੱਖਣ ਲਈ ਕਰ ਰਹੇ ਹੋ। ਸੱਚੀ ਸੱਚੀ ਦੱਸੋ ਕੀ ਮੈਂ ਪਾਸ ਹੋ ਜਾਵਾਂਗਾ ?
ਇਹ ਮਿਠਾਈਆਂ ਵੇਖ ਵੇਖ ਕੇ ਮੇਰਾ ਜੀਅ ਭਰ ਗਿਆ ਹੈ; ਮੈਂ ਖਾਣੀਆਂ ਕੀ ਹਨ ? ਹੁਣ ਮੈਨੂੰ ਪਤਾ ਲੱਗਾ ਹੈ ਕਿ ਹਲਵਾਈ ਆਪ ਹੀ ਸਭ ਕੁਝ ਕਿਉਂ ਨਹੀਂ ਖਾ ਜਾਂਦੇ।
ਇਸਦੇ ਢਿੱਡ ਵਿੱਚ ਜੀਅ ਪੈ ਗਏ ਹਨ। ਇਸ ਨੂੰ ਤੇ ਹੁਣ ਕੋਈ ਸਿਆਣਾ ਡਾਕਟਰ ਹੀ ਠੀਕ ਕਰੇਗਾ।
ਤੁਹਾਡਾ ਜੀਅ ਕਿਉਂ ਥੋੜ੍ਹਾ ਹੋਣ ਲੱਗ ਪਿਆ ਹੈ ? ਮੈਂ ਕੁਝ ਮੰਗਣ ਤੇ ਨਹੀਂ ਆਇਆ।
ਬਸੰਤ ਸਿੰਘ ਨੇ ਅਨੰਤ ਰਾਮ ਨੂੰ ਕਿਹਾ ਕਿ ਇਸ ਸ਼ਰਤ ਤੇ ਕਿ ਜੇ ਸਮੇਂ ਸਿਰ ਰੁਪਯਾ ਨਾ ਮੋੜਿਆ ਜਾਏ ਤਾਂ ਸ਼ਾਮੂ ਸ਼ਾਹ ਤੇਰੀ ਛਾਤੀ ਤੋਂ ਅੱਧ ਸੇਰ ਮਾਸ ਕੱਟ ਲਏ, ਰੁਪਯਾ ਲੈਣ ਤੋਂ ਮੇਰਾ ਜੀਅ ਝਿਜਕਦਾ ਏ। ਮੈਂ ਨਹੀਂ ਲੈਂਦਾ ਰੁਪਯਾ।
ਮੈਂ ਲਾਰੀ ਵਿੱਚ ਬੈਠਦਾ ਹੀ ਹਾਂ ਕਿ ਜੀਅ ਘਿਰਨ ਲੱਗ ਪੈਂਦਾ ਹੈ।
ਦਸ ਰੁਪਏ ਦੇਣੇ ਤੇ ਉਸ ਨੇ ਹਨ, ਤੇਰਾ ਜੀਅ ਕਿਉਂ ਥੋੜ੍ਹਾ ਹੋ ਰਿਹਾ ਹੈ ?
ਗ਼ਰੀਬ ਭੁੱਖਿਆਂ ਨੇ ਜੀਅ ਖੋਲ੍ਹ ਕੇ ਭੋਜਨ ਖਾਧਾ ਤੇ ਉਸ ਨੂੰ ਅਸੀਸਾਂ ਦਿੱਤੀਆਂ।
ਮੈਂ ਤੁਹਾਨੂੰ ਦੱਸਿਆ ਨਹੀਂ, ਮੈਂ ਰਾਤੀਂ ਬੜਾ ਭੈੜਾ ਸੁਫਨਾ ਵੇਖਿਆ ਏ। ਜੋ ਕੁਝ ਸੁਫਨੇ ਵਿੱਚ ਵੇਖਿਆ ਏ, ਉਸ ਦਾ ਖ਼ਿਆਲ ਕਰਾਂ ਤਾਂ ਜੀ ਖੁੱਸਦਾ ਏ।
ਉਹ ਐਵੇਂ ਆਪਣਾ ਜੀ ਖਪਾਂਦੀ ਰਹਿੰਦੀ ਹੈ : ਇਸ ਪੁੱਤਰ ਦੇ ਸੁਧਰਨ ਵਾਲੇ ਚਾਲੇ ਹੀ ਨਹੀਂ ਜਾਪਦੇ। ਸਮੇਂ ਦੀ ਥਪੇੜ ਹੀ ਇਸ ਨੂੰ ਸਿੱਧਾ ਕਰੇਗੀ।
ਰੱਜੀ ਦੀ ਮਾਈ, ਬਚਪਨ ਤੋਂ ਜਿਸ ਨੇ ਉਹਨੂੰ ਪਾਲਿਆ ਪੋਸਿਆ ਸੀ, ਹੁਣ ਉਹ ਬੁੱਢੀ ਹੋ ਗਈ ਸੀ। ਉਸ ਦੇ ਮਰੀਅਲਪਨ ਤੋਂ, ਕੁੜ ਕੁੜ ਕਰਦੇ ਹੱਡੀਆਂ ਦੇ ਢਾਂਚੇ ਤੋਂ ਇਹਦਾ ਜੀਅ ਡਾਢਾ ਕਾਹਲਾ ਪੈਂਦਾ । ਅਖੀਰ ਰੱਜੀ ਨੇ ਇਕ ਦਿਨ ਅੱਕ ਕੇ ਉਹਨੂੰ ਛੁੱਟੀ ਦੇ ਦਿੱਤੀ।
ਮੇਰਾ ਜੀਅ ਕਰਦਾ ਹੈ ਕਿ ਇੱਕ ਦਿਨ ਸਿਨਮੇ ਚੱਲੀਏ।