ਜਦੋਂ ਦੋ ਚਾਰ ਪਤਵੰਤਿਆਂ ਨੂੰ ਉਸ ਨੇ ਆਪਣੇ ਪੱਖ ਦਾ ਵੇਖਿਆ ਤਾਂ ਉਸ ਦਾ ਦਮ ਵੱਧ ਗਿਆ ਤੇ ਉਸ ਨੇ ਸਰਗਰਮੀਆਂ ਹੋਰ ਵਧਾ ਦਿੱਤੀਆਂ।
ਟੈਂਪੂ ਵਾਲੇ ਨੇ ਸ਼ਾਹ ਜੀ ਨੂੰ ਆਵਾਜ਼ ਦਿੱਤੀ -ਏ ਸ਼ਾਹ ਜੀ ! ਛੇਤੀ ਕਰੋ, ਜੇ ਚਲਨਾ ਏ ਤੇ, ਦਿਨ ਘਰੋਂਦਾ ਜਾਂਦਾ ਏ । ਸ਼ਾਹ ਜੀ- ਆਏ ਅਸੀਂ ਹੁਣੇ ਈ। ਜ਼ਰਾ ਦਮ ਹੈ।
ਕਿਹਰ ਸਿੰਘ- ਮੇਰਾ ਚਾਉ ਵੀ ਜਰਾ ਕੁੰਡ ਦੇ ਨਾ ! ਕਾਕੂ- (ਭੱਠੀ 'ਚੋਂ ਲੋਹਾ ਕੱਢ ਕੇ) ਭਾਈ ਰਤਾ ਦਮ ਮਾਰ । ਵਾਰੀ ਸਿਰ ਇਸ ਨੂੰ ਵੀ ਲਾ ਦਿੰਨਾ ਆਂ।
ਕੁਝ ਆਦਮੀ ਬੈਠੇ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਅੰਗ੍ਰੇਜ਼ਾਂ ਨੇ ਆਸਟ੍ਰੇਲੀਆ ਵਸਾਇਆ। ਦੂਜੇ ਨੇ ਕਿਹਾ ਸਾਡੇ ਵੱਡਿਆਂ ਨੇ ਬਾਰ ਵਸਾਈ। ਨਾਲ ਬੈਠੇ ਡਾਕਟਰ ਸਾਹਿਬ ਨੇ ਕਿਹਾ ਕਿ ਮੇਰੇ ਹੀ ਦਮ ਨਾਲ ਕਬਰਿਸਤਾਨ ਆਬਾਦ ਹੈ।
ਇਹਨੂੰ ਹਵਾਲਾਤੇ ਸੁੱਟੋ ਤੇ ਚੰਗੀ ਤਰ੍ਹਾਂ ਜੰਦਰਾ ਮਾਰੋ, ਨਹੀਂ ਤਾਂ ਨੱਸ ਜਾਏਗਾ। ਹਵਾਲਦਾਰਾ ! ਖ਼ਬਰਦਾਰੀ ਕਰੀਂ, ਦਮ ਨਾ ਖਾਈਂ ਇਹਦਾ। ਮੈਂ ਤੈਨੂੰ ਰਾਜ਼ੀ ਕਰਾਂਗਾ, ਤੇਰੀ ਕੀਤੀ ਭੁੱਲਾਂਗਾ ਨਹੀਂ।
ਉਹ ਵਿਚਾਰਾ ਕਿਸ ਵੇਲੇ ਦਾ ਇਕੱਲਾ ਹੀ ਲੱਕੜਾਂ ਪਾੜਨ ਲੱਗਾ ਪਿਆ ਹੈ। ਕੋਈ ਉਸ ਨੂੰ ਦਮ ਤਕ ਨਹੀਂ ਦੁਆਉਣ ਵਾਲਾ।
ਉਸ ਨੂੰ ਦਮ ਦਿਲਾਸਾ ਤੇ ਬਥੇਰਾ ਦਿੱਤਾ ਹੈ, ਪਰ ਉਸ ਦਾ ਦਿਲ ਕਾਇਮ ਹੋਇਆ ਨਹੀਂ ਜਾਪਦਾ। ਉਹ ਉੱਕੀ ਹੀ ਢੇਰੀ ਢਾਹ ਬੈਠਾ ਹੈ।
ਤਖ਼ਤ ਪੜੀ (ਪਿੰਡ) ਵਿੱਚ ਲੋਕਾਂ ਦੇ ਪਾਣੀ ਭਰਨ ਲਈ ਸਿਰਫ਼ ਇੱਕ ਖੂਹ ਸੀ। ਲੋਕੀ ਸਾਰਾ ਸਾਰਾ ਦਿਨ, ਸਾਰੀ ਸਾਰੀ ਰਾਤ ਲੰਘਦੇ ਰਹਿੰਦੇ । ਸਰਦੀਆਂ ਵਿੱਚ ਰੋ ਧੋ ਕੇ ਇਹ ਖੂਹ ਕੰਮ ਟੋਰ ਦਿੰਦਾ ਪਰ ਗਰਮੀਆਂ ਵਿੱਚ ਹਮੇਸ਼ਾ ਇਸ ਦਾ ਲੱਕ ਟੁੱਟ ਜਾਂਦਾ ਤੇ ਇਹ ਦਮ ਛੋੜ ਦਿੰਦਾ ਤਾਂ ਲੋਕਾਂ ਨੂੰ ਡੇਢ ਮੀਲ ਤੋਂ ਚੋਹਿਆਂ (ਚਸ਼ਮੇ) ਤੋਂ ਪਾਣੀ ਲਿਆਉਣਾ ਪੈਂਦਾ।
ਸੰਤੋਖਸਰ ਵਿੱਚੋਂ ਇਕ ਯੋਗੀ ਨਿਕਲਿਆ ਜਿਹੜਾ ਕਈ ਸੌ ਸਾਲਾਂ ਤੋਂ ਦਮ ਚੜਾਈ ਬੈਠਾ ਸੀ। ਧਰਤੀ ਵਿੱਚ ਦਬਿਆ ਹੋਇਆ ਸੀ ਪਰ ਨਬਜ਼ ਠੀਕ ਸੀ।
ਚਾਰ ਬੈਠਕਾਂ ਕੱਢਣ ਨਾਲ ਹੀ ਤੁਹਾਨੂੰ ਦਮ ਚੜ੍ਹ ਗਿਆ ਹੈ। ਤੁਸਾਂ ਕੀ ਪੂਰੀਆਂ ਪਾਣੀਆਂ ਹਨ ?
ਤੂੰ ਐਵੀਂ ਨਾ ਦਮ ਗਜੇ ਮਾਰਦਾ ਰਿਹਾ ਕਰ। ਮੈਂ ਤੇਰੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ। ਵੰਗਾਰ ਕੇ ਕਹਿੰਦਾ ਹਾਂ ਕਿ ਜੋ ਕਰਨਾ ਈ ਕਰ ਲੈ।
ਅਸੀਂ ਪਹਾੜ ਤੇ ਤੁਰ ਕੇ ਜਾਣ ਦੀ ਸਲਾਹ ਕੀਤੀ। ਜੰਗਲ ਵਿੱਚ ਹੀ ਰਾਤ ਪੈ ਗਈ । ਰਾਤ ਦਾ ਸਮਾਂ, ਕਾਲੀ ਰਾਤ, ਸੰਘਣਾ ਜੰਗਲ, ਜਿੱਥੇ ਦਿਨੇ ਡਰ ਪਿਆ ਆਵੇ ਤੇ ਹਿੰਮਤ ਦਾ ਦਮ ਖ਼ੁਸ਼ਕ ਪਿਆ ਹੋਵੇ।