ਜੇ ਤੁਸੀਂ ਰੱਜ ਕੇ ਧੱਕੇ ਖਾਣਾ ਚਾਹੁੰਦੇ ਹੋ ਤਦ ਹੀ ਮੱਸਿਆ ਦੇ ਮੇਲੇ ਤੇ ਤਰਨਤਾਰਨ ਜਾਣਾ; ਨਹੀਂ ਤੇ ਕਿਤੇ ਅੱਗੇ ਪਿੱਛੇ ਜਾ ਕੇ ਦਰਸ਼ਨ ਕਰ ਆਉਣਾ।
ਪਹਿਲਾਂ ਇੱਥੇ ਮੇਰੀ ਹੀ ਸ਼ਾਹਰੀਰੀ ਸੀ। ਅਨੰਤ ਰਾਮ ਨੇ ਮੇਰੇ ਨਾਲ ਬੜੇ ਜ਼ੁਲਮ ਕੀਤੇ। ਮੇਰੇ ਵਿਹਾਰ ਨੂੰ ਧੱਕਾ ਲਾਇਆ ਏ ; ਮੇਰੇ ਸੱਜਣਾਂ ਨੂੰ ਨਖੇੜਿਆ ਏ ਤੇ ਵੈਰੀਆਂ ਨੂੰ ਮੇਰੇ ਨਾਲ ਭੇੜਿਆ ਏ।
ਇਹ ਵਪਾਰ ਬੰਦ ਹੋ ਜਾਣ ਨਾਲ ਉਸ ਦੇ ਦਿਲ ਨੂੰ ਬੜਾ ਧੱਕਾ ਲੱਗਾ ਹੈ। ਤੇ ਉਹ ਕੁਝ ਸ਼ੁਦਾਈ ਜਿਹਾ ਹੋ ਗਿਆ ਹੈ।
ਜਦੋਂ ਸੁਰੇਸ਼ ਨੇ ਹੱਥ ਜੋੜ ਕੇ ਅਚਲਾਂ ਨੂੰ ਕਿਹਾ ਕਿ ਭੈਣ ਮੈਨੂੰ ਜ਼ਰੂਰ ਖਿਮਾ ਦੇਹ ਤਾਂ ਉਸ ਨੇ ਜਵਾਬ ਦਿੱਤਾ ਕਿ 'ਇਹ ਧੱਕਾ ਕਰ ਰਹੇ ਹੋ ਆਪ ! ਤੇ ਉਸ ਨੇ ਸੁਰੇਸ਼ ਦੇ ਦੋਵੇਂ ਹੱਥ ਫੜ ਲਏ ਤੇ ਫੇਰ ਉਸੇ ਵੇਲੇ ਉਨ੍ਹਾਂ ਨੂੰ ਛੱਡ ਦਿੱਤਾ । ਪਰ ਉਸ ਦਾ ਮੂੰਹ ਲੱਜਾ ਨਾਲ ਲਾਲ ਹੋ ਗਿਆ।
ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਲਗਦੀ, ਪਰ ਚੰਨੋ ਤੇ ਭਜਨੋ ਦੇ ਘਿਉ ਸ਼ੱਕਰ ਹੋਣ ਦਾ ਖਾਸ ਕਾਰਨ ਸੀ । ਚੰਨੋ ਮਾਂ ਅਤੇ ਭੈਣ ਪਿਆਰ ਤੋਂ ਸੱਖਣੀ ਸੀ । ਓਹਦੇ ਲਈ ਸੱਖਣੇ ਘਰ ਅਤੇ ਦਿਲ ਵਿੱਚ ਭਜਨੋ ਭਾਬੀ, ਸਹੇਲੀ, ਮਾਂ ਅਤੇ ਭੈਣ ਬਣ ਕੇ ਧਸ ਗਈ ਸੀ।
ਸਾਰੀ ਗਲੀ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਰੱਖਣ ਵਾਲੇ ਦੀਵਾਨ ਸਿੰਘ ਨੂੰ ਮੈਂ ਸਾਰਿਆਂ ਦੇ ਸਾਹਮਣੇ ਕੁੱਟ-ਕੁੱਟ ਕੇ ਉਸ ਦੀ ਧੌਣ ਵਿੱਚੋਂ ਕਿੱਲਾ ਕੱਢ ਦਿੱਤਾ।
ਰਣਦੀਪ ਨੇ ਭੈੜੇ ਕੰਮ ਕਰ ਕੇ ਆਪਣੇ ਧੌਲ਼ਿਆਂ ਵਿੱਚ ਘੱਟਾ ਪਾ ਲਿਆ ।
ਇਮਤਿਹਾਨ ਦੇਣ ਪਿੱਛੋਂ ਵਿਦਿਆਰਥੀਆਂ ਨੂੰ ਨਤੀਜੇ ਦਾ ਧੁੜਕੂ ਲੱਗਾ ਰਹਿੰਦਾ ਹੈ।
ਪਿਤਾ ਆਪਣੇ ਪੁੱਤਰ ਰਾਮ ਅੱਗੇ ਵਾਸਤੇ ਪਾਉਣ ਲੱਗਾ ਕਿ ਮੇਰੇ ਧੌਲਿਆਂ ਦੀ ਲਾਜ ਰੱਖ ਤੇ ਅੱਡ ਨਾ ਹੋ, ਪਰ ਉਹ ਟੱਸ ਤੋਂ ਮੱਸ ਨਾ ਹੋਇਆ।
ਸ਼ਿਖਾ ਦੇ ਘਰ ਨਵਾਂ ਰੰਗੀਨ ਟੀ. ਵੀ. ਆਇਆ ਪਰ ਉਨ੍ਹਾਂ ਨੇ ਬਿਲਕੁਲ ਵੀ ਧੂੰ ਨਾ ਕੱਢੀ।
ਬੁਰੇ ਕੰਮ ਕਰਨ ਵਾਲੇ ਲੋਕਾਂ ਨੂੰ ਸਭ ਜਗ੍ਹਾ ਤੋਂ ਧੱਕੇ ਹੀ ਪੈਂਦੇ ਹਨ।
ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ-ਬਾਪ ਨੂੰ ਇਕਦਮ ਬੜਾ ਧੱਕਾ ਲੱਗਾ।