ਇਹ ਤੇ ਕੇਵਲ ਵੀਹ ਰੁਪਏ ਹਨ; ਇਨ੍ਹਾਂ ਨਾਲ ਕੀ ਪੂਰੀ ਪਟਣੀ ਹੈ। ਇਹ ਤੇ ਦੋ ਦਿਨਾਂ ਦਾ ਖ਼ਰਚ ਹੈ।
ਉਸ ਦੇ ਪਿਤਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ । ਹੁਣ ਉਨ੍ਹਾਂ ਨੂੰ ਪੂਰੇ ਹੋਇਆਂ ਕਈ ਸਾਲ ਹੋ ਗਏ ਹਨ ਤੇ ਉਹ ਵੀ ਜਵਾਨ ਹੋ ਗਿਆ ਹੈ ਪਰ ਹੁਣ ਵੀ ਜਦੋਂ ਕਿਸੇ ਤਰ੍ਹਾਂ ਪਿਤਾ ਜੀ ਦਾ ਜ਼ਿਕਰ ਆ ਜਾਏ, ਉਹ ਅੱਖਾਂ ਭਰ ਲੈਂਦਾ ਹੈ।
ਅਸੀਂ ਆਪ ਜੈਸਿਆਂ ਨੂੰ ਗੱਲਾਂ ਨਾਲ ਤਸੱਲੀ ਨਹੀਂ ਦੇ ਸਕਦੇ, ਅਸੀਂ ਚਰਚਾ ਵਿੱਚ ਪੂਰੇ ਨਹੀਂ ਉੱਤਰ ਸਕਦੇ।
ਮੇਰੀਆਂ ਸੱਚੀਆਂ ਸੱਚੀਆਂ ਸੁਣ ਕੇ ਉਸ ਦਾ ਮੂੰਹ ਪੂਣੀ ਹੋ ਗਿਆ; ਉਹ ਕੁਸਕਿਆ ਤੀਕ ਨਾ ਤੇ ਉਠ ਕੇ ਚਲਾ ਗਿਆ।
ਉਹੀ ਮਨ ਦੀ ਦੁਬਿਧਾ, ਉਹੀ ਝਗੜਾ, ਉਹੀ ਸਵਾਲ, ਉਹੀ ਜਵਾਬ । ਪੁੜਪੁੜੀਆਂ ਗਰਮ ਹੋ ਜਾਣ । ਰਾਤ ਨੂੰ ਘੰਟੇ ਘੰਟੇ ਦੇ ਬਾਅਦ ਗਰਮ ਪੁੜਪੁੜੀਆਂ ਨੂੰ ਠੰਡਾ ਕਰਨ ਲਈ ਕੰਬਲੀ ਵਾਲਾ ਮੂੰਹ ਧੋਂਦਾ ਸੀ।
ਉਂਜ ਪਿੱਛੋਂ ਭਾਵੇਂ ਉਹ ਉਸ ਨੂੰ ਬੁਰਾ ਭਲਾ ਹੀ ਕਹਿੰਦਾ ਹੈ ਪਰ ਸਾਹਮਣੇ ਤਾਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦਾ ਹੈ।
ਤੂੰ ਮੇਰੀ ਹਾਨਣ ਏਂ ਬਚਨੀ ਤੈਥੋਂ ਕੀ ਲੁਕਾ। ਅੱਜ ਤੂੰ ਪੁਰਾਣੇ ਫੋਲੇ ਫੋਲਣ ਬਹਿ ਗਈ ਏਂ ਤਾਂ ਪਤਾ ਨਹੀਂ ਕਿਉ ਮੈਂ ਆਪੋ ਆਪ ਉਧੜ ਪਈ ਜਿਵੇਂ ਕਿਸੇ ਮੇਰੀਆਂ ਚੀਸਾਂ ਉੱਤੇ ਦੁੱਧ ਨਿਚੋੜ ਦਿੱਤਾ ਹੋਵੇ।
ਇਸ ਦੇ ਵਿੱਚ ਹੀ ਸਰਦਾਰ ਹੁਰਾਂ ਜਾਚ ਲਿਆ ਕਿ ਡਾਕਟਰ ਨਵਾਂ ਪਹਾਰੂ ਨਹੀਂ ਫਸਿਆ, ਸਗੋਂ ਪੁਰਾਣਾ ਪਾਪੀ ਹੈ।
ਇਸ ਘਰ ਵਿਚ ਮੈਂ ਤੇ ਪੁਰ ਪੁਰ ਦੁਖੀ ਹੋਈ ਹੋਈ ਆਂ । ਰਾਤ ਦਿਨੇ ਜਾਨ ਮਾਰੀਦੀ ਹੈ ਤੇ ਕਦਰ ਕੁੱਤਿਆਂ ਜਿੰਨੀ ਵੀ ਨਹੀਂ।
ਪੁਣ ਛਾਣਾਂ ਵਿਚ ਆਟਾ ਕਿਰ ਗਿਆ, ਰੋ ਬਹਿ ਬਹਿ ਕੇ ਲੇਖਾਂ ਨੂੰ, ਬਾਲ ਬੱਚੇ ਨੂੰ ਫਾਹੇ ਦੇ ਕੇ, ਫੋਕੇ ਸੰਖ ਵਜਾਇਆ ਕਰ।
ਉੱਚੀ ਜਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ। ਉੱਤੋਂ ਤੁੰਬੜੀ ਦੇ ਵਾਂਗ, ਵਿਚੋਂ ਜ਼ਹਿਰ ਦੇ ਪਿਆਲੇ । ਆ ਜਾ, ਹੋਸ਼ ਕਰ ਮਗਰੂਰ ! ਪੁੱਠੇ ਛੋੜ ਦੇ ਚਾਲੇ । ਡੁੱਬੇ ਬਾਹਮਣਾ ਤੂੰ ਆਪ, ਤੇ ਜਜਮਾਨ ਭੀ ਗਾਲੇ।
ਲੈ ਓਏ ਲਹਿਣ ! ਮਾਰ ਬੱਚੂ ਹੁਣ ਪੁੱਠੀਆਂ ਛਾਲਾਂ। ਤੇਰੇ ਲਈ ਵੀ ਸਾਕ ਮਿਲ ਗਿਆ ਏ। ਉਹ ਵੀ ਤੇਰੀ ਹਾਣ ਪਰਵਾਣ।