ਮੇਜ਼ ਤੇ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਪਈਆਂ ਸਨ; ਉਸ ਨੇ ਬੈਠਦਿਆਂ ਹੀ ਭਸਰ ਭਸਰ ਖਾਣਾ ਅਰੰਭ ਦਿੱਤਾ ਤੇ ਬਾਕੀ ਮਹਿਮਾਨ ਉਸ ਦੇ ਮੂੰਹ ਵੱਲ ਵੇਖਣ ਲੱਗ ਪਏ।
ਜਿਸ ਦਿਨ ਉਸ ਨੇ ਮਾਸੂਸ ਕੀਤਾ ਕਿ ਉਰਵਸ਼ੀ ਦੇ ਧਿਆਨ ਨੂੰ ਕੋਈ ਖਿੱਚ ਰਿਹਾ ਹੈ, ਉਸ ਦੇ ਸਾਹਮਣੇ ਇੱਕ ਨਵਾਂ ਖਤਰਾ ਉਪਸਥਿਤ ਹੋ ਗਿਆ-ਇਹ ਧੂੰਆਂ ਪਤਾ ਨਹੀਂ ਕਿਸ ਵੇਲੇ ਭਾਂਬੜ ਦੀ ਸ਼ਕਲ ਵਿੱਚ ਥਦਲ ਕੇ ਉਸ ਦੀਆਂ ਸਾਰੀਆਂ ਰੀਝਾਂ ਨੂੰ ਭਸਮਾ ਭੂਤ ਕਰ ਦੇਵੇ।
ਪਰਮਿੰਦਰ ਦੀ ਕੁਲਵਿੰਦਰ ਨਾਲ ਲੜਾਈ ਹੁੰਦੀ ਦੇਖ ਕੇ ਮੈਂ ਕਿਹਾ, ਇਸ ਨੇ ਕਿੱਥੇ ਭੂੰਡਾਂ ਦੀ ਖੱਖਰ ਨੂੰ ਛੇੜ ਲਿਆ ਹੈ। ਕੁਲਵਿੰਦਰ ਤਾਂ ਲੜਨ ਲਈ ਝੱਟ ਤਿਆਰ ਹੋ ਜਾਂਦੀ ਹੈ।
ਜਦੋਂ ਮੈਂ ਪੰਚਾਇਤ ਵਿੱਚ ਬਹੁਤਾ ਬੋਲਣ ਵਾਲੇ ਕਰਮ ਦੀਆਂ ਕਰਤੂਤਾਂ ਨੂੰ ਨੰਗਿਆਂ ਕੀਤਾ, ਤਾਂ ਉਹ ਭਿੱਜੀ ਬਿੱਲੀ ਬਣ ਕੇ ਬਹਿ ਗਿਆ।
ਸਵਰਨ ਹੋਰਾਂ ਨੇ ਕੁਲਬੀਰ ਨੂੰ ਗਾਲ੍ਹਾਂ ਕੱਢੀਆਂ । ਉਹ ਅੱਗੋਂ ਕਰਨ ਜੋਗਾ ਤਾਂ ਕੁੱਝ ਨਹੀਂ ਸੀ, ਵਿਚਾਰਾ ਭਰਿਆ ਪੀਤਾ ਆਪਣੇ ਘਰ ਨੂੰ ਚਲਾ ਗਿਆ ।
ਨੰਦੀ ਨੇ ਭਾਨੀ ਮਾਰ ਕੇ ਮੇਰੇ ਮੁੰਡੇ ਦਾ ਰਿਸ਼ਤਾ ਤੁੜਵਾ ਦਿੱਤਾ।
ਛਿੰਦੇ ਨੇ ਸਾਰੀ ਉਮਰ ਭੱਠ ਝੋਕਦਿਆਂ ਗੁਜ਼ਾਰ ਦਿੱਤੀ, ਇਸੇ ਕਰਕੇ ਤਾਂ ਉਸ ਦੇ ਪੱਲੇ ਪੈਸਾ ਨਹੀਂ।
ਪੁਲਿਸ ਨੇ ਤੇਜਾ ਸ਼ਰਾਬੀ ਦੀ ਕੁੱਟ-ਕੁੱਟ ਕੇ ਚੰਗੀ ਤਰ੍ਹਾਂ ਭੁਗਤ ਸੁਆਰੀ।
ਇਸ ਸੁੰਦਰ ਕੁਦਰਤੀ ਨਜ਼ਾਰੇ ਨੂੰ ਵੇਖ ਕੇ ਭੁੱਖ ਲਹਿ-ਲਹਿ ਜਾਂਦੀ ਹੈ।
ਤੇਰੇ ਭਰਾ ਵਿੱਚ ਰਤਾ ਹਲੀਮੀ ਨਹੀਂ, ਜਦ ਵੀ ਗੱਲ ਕਰੋ ਭੁੱਖੇ ਸ਼ੇਰ ਵਾਂਗ ਪੈਂਦਾ ਹੈ।
ਜਦੋਂ ਕੁਲਜੀਤ ਨੇ ਆਪਣੇ ਪਿਤਾ ਅੱਗੇ ਆਪਣਾ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਨ ਦਾ ਫ਼ੈਸਲਾ ਰੱਖਿਆ, ਤਾਂ ਉਸ ਦੇ ਪਿਤਾ ਨੇ ਗ਼ੁੱਸੇ ਵਿੱਚ ਆ ਕੇ ਕਿਹਾ, ਤੂੰ ਤਾਂ ਭੁੰਨੇ ਤਿੱਤਰ ਉਡਾ ਰਹੀ ਹੈਂ। ਮੈਂ ਇਹ ਗੱਲ ਨਹੀਂ ਹੋਣ ਦਿਆਂਗਾ।
ਕੁੱਕੂ ਹੋਰਾਂ ਦੇ ਘਰ ਅੱਜ ਕੱਲ੍ਹ ਭੰਗ ਭੁੱਜਦੀ ਹੈ।