'ਸੂਰਮਿਆਂ' ਦੀ ਗੱਲ ਹੋਰ ਹੈ। ਉਨ੍ਹਾਂ ਦੀਆਂ ਨੂਰ-ਹੀਣ ਜਾਂ ਫਿੱਕੀਆਂ ਅੱਖਾਂ ਉਨ੍ਹਾਂ ਨੂੰ ਕਈ ਤਕਲੀਫਾਂ ਤੋਂ ਬਚਾਈ ਰੱਖਦੀਆਂ ਹਨ। ਅੰਦਰ ਭਾਵੇਂ ਕੁਝ ਮਾਂਹ ਮੋਠ ਰਿੱਝਦੇ ਹੋਣ, ਪਰ ਬਾਹਰਲੀ ਦੁਨੀਆਂ ਨੂੰ ਨਾ ਵੇਖ ਸਕਣ ਦੇ ਕਾਰਨ ਉਹ ਅੱਖਾਂ ਵਾਲਿਆਂ ਵਾਂਗ ਕਿਸੇ ਨਾਲ ਅੱਖਾਂ ਲੜਾ ਕੇ ਜਾਨ ਨੂੰ ਰੋਗ ਨਹੀਂ ਲਾਂਦੇ।
ਇਹ ਉਰਵਸ਼ੀ ਕਿਸੇ ਅਜੀਬ ਮਿੱਟੀ ਦੀ ਘੜੀ ਹੋਈ ਉਸ ਨੂੰ ਦਿਸੀ ਜਿਸ ਦੇ ਮਨ ਉਤੇ ਏਨੇ ਸ਼ਾਨਦਾਰ ਸ਼ਿੰਗਾਰ ਦਾ ਤੇ ਏਨੀ ਸੁੰਦਰਤਾ ਦਾ ਇੰਨਾਂ ਵੀ ਅਸਰ ਨਹੀਂ ਸੀ ਜਾਪਦਾ ਜਿੰਨੀ ਮਾਂਹ ਉਤੇ ਸਫੈਦੀ।
ਜਦੋਂ ਕਿਸੇ ਤੇ ਆ ਕੇ ਭੀੜ ਬਣਦੀ ਹੈ ਤਾਂ ਬਹੁਤੇ ਮਿੱਤਰ ਤੇ ਛੱਡ ਕੇ ਲਾਂਭੇ ਹੋ ਜਾਂਦੇ ਹਨ। ਕੋਈ ਕੋਈ ਮਾਈ ਦਾ ਲਾਲ ਨਾਲ ਨਿਭਦਾ ਹੈ।
ਮਾਸਟਰ ਜੀ ਨੇ ਗਿਆਨੀ ਗਿਆਨ ਸਿੰਘ ਦੀ ਲਿਖਤ ''ਜਾਤ ਗੋਤ ਸਿੰਘਨ ਕੀ ਦੰਗਾ । ਦੰਗਾ ਹੀ ਇਨ ਗੁਰ ਤੇ ਮੰਗਾ" ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਫ਼ਸਾਦੀ ਸਾਬਤ ਕਰਨ ਵਿਚ ਕਸਰ ਨਹੀਂ ਛੱਡੀ । ਉਸ ਲਿਖਾਰੀ ਨੇ ਸਿੱਖ ਕੌਮ ਉਤੇ ਇਹ ਦੂਸ਼ਣ ਲਾ ਕੇ ਵੱਡਾ ਅਪਰਾਧ ਕੀਤਾ ਹੈ। ਖੈਰ, ਭਾਈ ਗਿਆਨ ਸਿੰਘ ਦੀ ਮੜ੍ਹੀ ਨੂੰ ਤਾਂ ਮੈਂ ਕੋਸਣਾ ਨਹੀਂ, ਪਰ ਆਪਣੇ ਸਤਕਾਰ-ਜੋਗ ਜਰਨੈਲ ਨੂੰ ਕੀ ਆਖਾਂ ਜਿਸ ਨੇ ਇਹ ਹਵਾਲਾ ਦੇਣ ਵਿੱਚ ਪਤਾ ਨਹੀਂ ਕਿਹੜੀ ਵਡਿਆਈ ਖੱਟੀ ਹੈ।
ਚੱਲ, ਪਰ ਰਤਾ ਕੁ ਠਹਿਰ ਜਾਇਓ ਤਾਂ ਮੈਂ ਜ਼ਰਾ ਆਹ ਦੋ ਕੁ ਤੋਪੇ ਲਵਾ ਲੈਂਦਾ ਪਤਲੂਨ ਨੂੰ। ਅੱਜ ਕੱਲ੍ਹ ਲੋਕ ਭੀ ਏਡੇ ਬੇਈਮਾਨ ਹੋ ਗਏ ਨੇ, ਕੁਝ ਪੁੱਛੋ ਈ ਨਾ । ਗਲਿਆ ਹੋਇਆ ਕੱਪੜਾ ਹੋਵੇ ਨਵਾਂ ਆਖ ਅਗਲੇ ਦੇ ਗਲ ਮੜ੍ਹ ਦੇਂਦੇ ਹਨ।
ਅੱਜ ਵੀ ਉਹ ਉੱਥੇ ਹੀ ਬੈਠਾ ਸੀ। ਪਤਾ ਨਹੀਂ ਕਿਉਂ ਉਸ ਨੂੰ ਇਹ ਥਾਂ ਚੰਗੀ ਲਗਦੀ ਸੀ। ਉਹ ਮੱਲੋ ਮੱਲੀ ਇਸ ਥਾਂ ਵਲ ਹਰ ਰੋਜ਼ ਖਿੱਚਿਆ ਆਉਂਦਾ ਸੀ। ਇਥੋਂ ਬੈਠ ਕੇ ਉਹ ਆਪਣੀ ਇਕੱਲ ਦੀ ਸਾਥਣ ਬੰਸਰੀ ਉਤੇ ਇਕ ਮਿੱਠਾ ਜਿਹਾ ਪੇਂਡੂ ਗੀਤ ਗਾਇਆ ਕਰਦਾ ਸੀ । ਕੁਝ ਤਾਂ ਹੁਨਰ ਦੇ ਕਮਾਲ ਕਰ ਕੇ ਤੇ ਕੁਝ ਜੁਆਨ ਦਿਲ ਦੀ ਵੇਦਨਾ ਕਰ ਕੇ ਉਸ ਦੀਆਂ ਤਾਨਾਂ ਅਜਬ ਹੀ ਖਿੱਚ ਪਾਂਦੀਆਂ ਸਨ।
ਤੈਨੂੰ ਹੁਣ ਮਿਹਨਤ ਕਰਨ ਦੀ ਕੀ ਲੋੜ ਹੈ ? ਤੂੰ ਥੋੜੀ ਮੱਲ ਮਾਰ ਲਈ ਹੈ ? ਹੁਣ ਸਾਰਾ ਜੀਵਨ ਬੈਠਾ ਮੌਜਾਂ ਮਾਣ।
ਜੇ ਇਸ ਜੀਵਨ ਵਿੱਚ ਆਰਾਮ ਹੋਵੇ ਤਾਂ ਇਹਦਾ ਨਾਮ ਜੇਲ੍ਹ ਨਾ ਹੋਵੇ। ਪਰ ਜੇ ਅਸੀਂ ਜੇਲੂ ਵਿਚ ਆ ਹੀ ਫਸੇ ਹਾਂ ਫੇਰ ਮਰੂੰ ਮਰੂੰ ਕੀ ਕਰਨਾ ਤੇ ਹਉਂਕੇ ਕੀ ਭਰਨੇ ?
ਉਹ ਮਲਕਾ ਹੈ ਇਸ ਮੰਦਰ ਦੀ, ਇਹ ਸ਼ਾਹ ਸਿਕੰਦਰ ਘਰ ਦਾ ਹੈ, ਉਹ ਇਸ ਤੋਂ ਜਾਨ ਘੁਮਾਂਦੀ ਹੈ, ਇਹ ਉਹਦੇ ਮਰਾਣੇ ਮਰਦਾ ਹੈ, ਉਹ ਵਾਂਗ ਮੋਰਨੀ ਖਿੜਦੀ ਹੈ, ਇਹ ਮੋਰ ਵਜਦ ਵਿਚ ਆਂਦਾ ਹੈ, ਇਉਂ ਘਰ ਇਸ ਪ੍ਰੇਮੀ ਜੋੜੇ ਦਾ, ਇਕ ਸੁਰਗ ਜਿਹਾ ਬਣ ਜਾਂਦਾ ਹੈ।
ਯਾਰੋ ! ਮਰਨ ਮਿੱਟੀ ਕਾਹਦੀ ਚੜ੍ਹ ਗਈ ਜੇ। ਤੁਹਾਨੂੰ ਕੋਈ ਨਹੀਂ ਰਿਹਾ ਸਮਝਾਉਣ ਵਾਲਾ।
ਮੈਂ ਤੁਹਾਡੇ ਵਿਆਹ ਤੇ ਕਿੱਦਾਂ ਆ ਸਕਦਾ ਹਾਂ। ਅੱਜ ਕੱਲ੍ਹ ਮੇਰੇ ਕੰਮ ਦੇ ਦਿਨ ਹਨ ਤੇ ਮੈਨੂੰ ਮਰਨ ਦੀ ਵੀ ਵਿਹਲ ਨਹੀਂ, ਕੰਮ ਦੀ ਹਾਰ ਵਾਰ ਨਹੀਂ ਆਂਦੀ।
ਉੱਥੇ ਮੁਸਲਮ ਤੇ ਗ਼ੈਰ ਮੁਸਲਮ ਦਾ ਝਗੜਾ ਤਾਂ ਦੂਰ ਦੀ ਗੱਲ ਸਗੋਂ ਇਹਨਾਂ ਦੀ ਇੱਕ ਦੂਜੇ ਨਾਲ ਮਰਨ ਜੀਣ ਦੀ ਸਾਂਝ ਸੀ।