ਇਹ ਸੁਣ ਕੇ ਨਿਰਾਸ਼ ਦਿਲਾਂ ਵਿੱਚ ਕੁਝ ਰੌਂ ਜਿਹੀ ਰੁਮਕੀ ਤੇ ਦੋਵੇਂ ਸਲਾਮ ਕਰ ਕੇ ਕੰਮ ਤੇ ਜਾ ਲੱਗੇ।
ਸਭ ਦੇ ਨਿਰਾਸ ਤੇ ਦੁਖੀ ਦਿਲਾਂ ਵਿੱਚ ਆਸ ਦੀ ਰੌ ਫਿਰ ਗਈ ਕਿ ਖਬਰੇ ਮੈਨੇਜਰ ਦੇ ਮਨ ਮਿਹਰ ਪਈ ਹੈ, ਜਾਂ ਰਾਇ ਸਾਹਿਬ ਨੇ ਹੀ ਫੂਨ ਵਿਚ ਕੋਈ ਠੰਢ ਪਾਣ ਵਾਲਾ ਸੁਨੇਹਾ ਦੇ ਘੱਲਿਆ ਹੈ।
ਉਹ ਚਾਹੁੰਦਾ ਸੀ ਕਿ ਗੱਲਾਂ ਗੱਲਾਂ ਵਿੱਚ ਹੀ ਕਿਸੇ ਤਰ੍ਹਾਂ ਪ੍ਰੇਮ ਦੀ ਰੌ ਚੱਲ ਪਵੇ, ਪਰ ਇਸ ਵਿੱਚ ਉਹ ਜ਼ਰਾ ਵੀ ਸਫ਼ਲ ਨਾ ਹੋ ਸਕਿਆ।
ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲੜਕੀਆਂ ਨੂੰ ਬੂਹਿਉਂ ਉਠਾਉਣਾ ਵੀ ਸਵਾਬ ਦਾ ਕੰਮ ਹੈ । ਸੋ ਇਸ ਭਲੇ ਕੰਮ ਵਿੱਚ ਕਦੀ ਰੋੜਾ ਨਾ ਅਟਕਨ ਦਿਉ।
ਜੋ ਗੋਂਦਾਂ ਤੂੰ ਗੁੰਦੀਆਂ ਸਭ ਚੜ੍ਹ ਗਈਆਂ ਤੋੜ, ਪਰ ਇਕ ਸ਼ਾਹ ਜਹਾਨ ਦਾ ਰਿਹਾ ਰੜਕਦਾ ਰੋੜ।
ਸਾਡਾ ਤੇ ਭਈ ਰੋਮ ਰੋਮ ਖ਼ੁਸ਼ ਹੋ ਗਿਆ ਈ; ਜੋ ਤੇਰਾ ਵੀ ਕਾਰਜ ਸਿੱਧ ਹੋ ਗਿਆ।
ਉਸ ਨੂੰ ਕੋਈ ਕੀ ਪਸੰਦ ਕਰੇਗਾ ਜੋ ਹਰ ਵੇਲੇ ਆਪਣਾ ਹੀ ਰੋਣਾ ਰੋਂਦਾ ਹੈ। ਖੁਸ਼ੀ ਵੇਲੇ ਦੂਜਿਆਂ ਨਾਲ ਮਿਲ ਕੇ ਖ਼ੁਸ਼ ਹੋਣਾ ਚਾਹੀਦਾ ਹੈ।
ਮੁੰਡੇ ਤੋਂ ਸ਼ੱਕ ਵਜੋਂ ਪੁੱਛਾਂ ਪੁੱਛ ਪੁੱਛ ਕੇ ਉਹਨਾਂ ਉਸਨੂੰ ਰੋਣ ਹਾਕਾ ਕਰ ਛੱਡਿਆ ਹੈ, ਮੇਰਾ ਵਿਸ਼ਵਾਸ਼ ਹੈ ਕਿ ਮੁੰਡਾ ਨਿਰਦੋਸ਼ ਹੈ ਪਰ ਘਬਰਾ ਗਿਆ ਹੈ।
ਉਹ ਚਾਰ ਦਿਨਾਂ ਦੇ ਇੱਥੇ ਆਏ ਹੋਏ ਹਨ; ਜਾ ਕੇ ਰੋਟੀ ਤੇ ਵਰਜ ਆਉ। ਕੀ ਕਹਿੰਦੇ ਹੋਣਗੇ।
ਇਹ ਹੁਣ ਜ਼ਰਾ ਰੋਟੀ ਇੱਕ ਥਾਂ ਮੰਨੀ ਹੋਈ ਏ ਤੇ ਓਥੇ ਜਾਣਾ ਏ ; ਨਹੀਂ ਤੇ ਮੈਂ ਤੇ ਥੋੜ੍ਹੀ ਕੀਤਿਆਂ ਘਰੋਂ ਨਿਕਲਦਾ ਈ ਨਹੀਂ । ਇਹ ਮੁੰਡਿਆਂ ਖੁੰਡਿਆਂ ਦੀਆਂ ਰੀਝਾਂ ਨੇ, ਸਾਨੂੰ ਕੀ ਇਨ੍ਹਾਂ ਨਾਲ ! ਤੁਸੀਂ ਵੇਖੋ ਬਿਸ਼ੱਕ।
ਉਹ ਆਪਣੇ ਗੁਆਂਢੀ ਦੀ ਖਾਤਰ ਜਾਨ ਉੱਤੇ ਖੇਡ ਜਾਣਾ ਖੇਡ ਸਮਝਦੇ ਸਨ। ਉਹਨਾਂ ਦੀ ਰੋਟੀ ਦੀ ਗਰਾਹੀ ਤੇ ਪਾਣੀ ਦਾ ਘੁੱਟ ਤੀਕ ਸਾਂਝਾ ਸੀ।
ਜਦੋਂ ਦੀ ਇਹ ਖਬਰ ਸੁਣੀ ਹੈ, ਮੇਰੇ ਸੰਘ ਤੋਂ ਰੋਟੀ ਨਹੀਂ ਲੰਘਦੀ। ਚਿੱਠੀ ਆਏਗੀ ਤਦ ਹੀ ਠੀਕ ਨਿਰਨਾ ਹੋ ਸਕੇਗਾ। ਪਰਮਾਤਮਾ ਸੁੱਖ ਕਰੇ।