ਜਿਹੜਾ ਘਰ ਪਾਟ ਜਾਏ, ਉਸਨੂੰ ਤੇ ਸ਼ਰੀਕ ਦਿਨਾਂ ਵਿੱਚ ਲੈ ਦੇ ਛੱਡਦੇ ਹਨ। ਏਕੇ ਤੋਂ ਹੀ ਸਾਰੇ ਡਰਦੇ ਹਨ।
ਉਸਨੂੰ ਪਤਾ ਨਹੀਂ ਕੀ ਲੈ ਉੱਠ ਪਈ ਹੈ : ਕਹਿੰਦਾ ਹੈ : ਮੈਂ ਵਿਆਹ ਕਰਾਉਣਾ ਹੈ। ਹੁਣ ਬੁੱਢੀ ਉਮਰੇ ਇਹ ਭੂਤ ਸਵਾਰ ਆਣ ਹੋਇਆ ਸੂ।
ਐਵੇਂ ਉਸ ਦਾ ਲੇਡਾ ਫੁੱਲਿਆ ਹੋਇਆ ਹੈ। ਵਿੱਚੋਂ ਤਨਖਾਹ ਸਾਰੀ ਸੌ ਰੁਪਈਏ ਹੈ।
ਕੀ ਲੇਖੇ ਲੈ ਬੈਠੀ ਏਂ ਦਾਦੀ ? ਕੋਈ ਹੋਰ ਗੱਲ ਕਰ? ਇਹਨਾਂ ਗੱਲਾਂ ਨੂੰ ਭੁਲਾ ਦੇਣ ਵਿੱਚ ਹੀ ਲਾਭ ਏ।
ਮੈਂ ਕਿਸੇ ਦੁਕਾਨ ਤੇ ਕਦੇ ਲੇਖਾ ਨਹੀਂ ਪਾਉਣਾ, ਇਹ ਸਦਾ ਹੀ ਘਾਟੇਵੰਦ ਰਹਿੰਦਾ ਹੈ।
ਅਗਲਾ ਜਹਾਨ ਆਊ ਤੇ ਵੇਖੀ ਜਾਊ, ਮੈਨੂੰ ਏਥੋਂ ਦਾ ਲੇਖਾ ਤੇ ਨਬੇੜਨ ਦਿਉ, ਹਾਲ ਦੀ ਘੜੀ। ਮੈਂ ਤੇ ਅਨੰਤੇ ਤੋਂ ਆਪਣਾ ਇਕ ਇਕ ਬਦਲਾ ਗਿਣ ਕੇ ਲਵਾਂਗਾ ਤੇ ਹੁਣੇ।
ਸ਼ਾਹ ਨੇ ਕਿਹਾ, ਮੇਰੀ ਸਲਾਹ ਏ ਅਗਲਾ ਪਿਛਲਾ ਨਾਵਾਂ ਸਾਰਾ ਇਕੱਠਾ ਕਰ ਛੱਡੀਏ, ਤਾਂ ਜੋ ਅੱਗੋਂ ਲੇਖਾ ਸਿੱਧਾ ਹੋ ਜਾਵੇ। ਬੇ-ਸਮਝ ਜੱਟ ਇਸ ਹੇਰ ਫੇਰ ਨੂੰ ਨਾ ਸਮਝਿਆ।
ਉਸ ਵਿਚਾਰੇ ਵਿਚ ਜੋ ਚੋਜ ਹੈ, ਸਾਨੂੰ ਪਤਾ ਹੈ, ਪਰ ਉਸ ਦੇ ਲੇਖ ਲੜ ਗਏ ਹਨ ਤੇ ਉਹੋ ਹੀ ਸਭ ਤੋਂ ਚੰਗਾ ਰਿਹਾ ਹੈ।
ਮੁੰਡੇ ਦੇ ਜਿੱਥੇ ਲੇਖ ਸੰਜੋਗ ਹੋਣਗੇ, ਵਿਆਹ ਹੋ ਜਾਏਗਾ ; ਕੁਆਰਾ ਤੇ ਕੋਈ ਰਿਹਾ ਨਹੀਂ ਕਦੀ !
ਕੌੜੀ-ਨੀ ਹੋਣੀਏ, ਨੀ ਨਿੱਜ ਆਉਂਦੀਓ, ਨਿੱਜ ਮੇਰੀ ਕਹਾਉਂਦੀਉਂ, ਤੂੰ ਆਉਂਦੀ ਮੇਰੇ ਪੁੱਤ ਤੇ ਭਾਰੀ ਪਈਓਂ, ਨੀ ਤੂੰ ਤਾਂ ਹੋਣੀ ਏ । ਸੁਭਦ੍ਰਾ--ਹਾਇ ਨੀ ਮੇਰੀ ਮਾਂ ! ਮੈਂ ਕੀ ਕਰਾਂ ! ਕਿੱਧਰ ਜਾਵਾਂ ? ਮੇਰੇ ਲੇਖ ਸੜ ਗਏ ।
ਇਹ ਤੇ ਤੁਸੀਂ ਜਾਣਦੇ ਹੀ ਹੋ ਕਿ ਉਹ ਹਰ ਗੱਲ ਨੂੰ ਲੂਣ ਮਿਰਚ ਲਗਾ ਕੇ ਦੱਸਦਾ ਹੈ। ਇਸ ਲਈ ਪੂਰਾ ਇਤਬਾਰ ਉਸ ਤੇ ਨਹੀਂ ਕੀਤਾ ਜਾ ਸਕਦਾ।
ਜੋ ਕੁਝ ਇਸ ਨੇ ਸਰਦਾਰਾਂ ਦਾ ਲੁੱਟ ਲੁਟਾ ਕੇ ਲਿਆਂਦਾ ਸੀ; ਉਹ ਬੀਮਾਰੀ ਤੇ ਲੱਗ ਰਿਹਾ ਹੈ । ਲੂਣ ਦੀ ਮਾਰ ਵੱਗ ਗਈ ਹੈ ਉਹਨੂੰ।