ਤ੍ਰਿੰਝਣ ਦੀਆਂ ਕਈ ਕੁੜੀਆਂ ਕਹਿੰਦੀਆਂ ਕਿ ਢੇਰੋ ਕੋਲ ਕੋਈ ਜਾਦੂ ਸੀ। ਫੂਲਾਂ ਇਹ ਗੱਲ ਨਾ ਮੰਨਦੀ । ਸਤੋਂ ਕਹਿੰਦੀ, "ਆਪੇ ਮੰਨਸੀ ਕੂਧਰੇ ਜੇ ਹਥ ਲਗੀ ਗਏ ਸੂ" ਜਿਸ ਤਰ੍ਹਾਂ ਮੈਂ ਸੂਹਾਂ ਦੀ ਪਰੀ ਦੀ ਕਬਰ ਨੂੰ ਨਹੀਂ ਸੀ ਮੰਨਦੀ ਜਦੋਂ ਸੂਹਾਂ ਵਿੱਚ ਹੜ੍ਹ ਆਇਆ ਤੇ ਸਾਰੇ ਲੋਕ ਪਰੀ ਦੀ ਕਬਰ ਤੇ ਵੱਟੇ ਸੁੱਟਣ ਤੇ ਮੈਂ ਹੱਸਦੀ ਰਹਾਂ। ਫਿਰ ਉੱਥੇ ਇੱਕ ਆਜੜਨ (ਪਰੀ) ਆਈ ਤੇ ਮੈਨੂੰ ਦਰਿਆ ਤੋਂ ਪਾਰ ਕਰ ਗਈ, ਫਿਰ ਅਲੋਪ ਹੋ ਗਈ। ਉਸ ਤੋਂ ਬਾਅਦ ਕਿੰਨੇ ਦਿਨ ਬੇਹੋਸ਼ੀ ਹੁੰਦੀ ਰਹੀ। ਤੇ ਹੁਣ ਮੈਂ ਹਰ ਪੂਰਨਮਾਸ਼ੀ ਸੂਹਾਂ ਦੀ ਪਰੀ ਦੀ ਕਬਰ ਤੇ ਇੱਕ ਪੱਥਰ ਰੱਖਦੀ ਹਾਂ।