ਕੌੜੀ- ਕਿਹੜੀ ਗੱਲੋਂ ਤੂੰ ਥੱਕ ਗਈ ਸੋਹਲ ਰਾਣੀ ! ਕਿਹੜਾ ਹਲ ਵਾਹਿਆ ਈ ਤੇ ਕਿਹੜੀ ਕਹੀ ਮਾਰੀ ਊ! ਪਖੰਡਾਂ ਪਿੱਟੀ ਉੱਠ ਤਾਂ, ਚੱਕੀ ਪੀਹ ਦੇ ਚੁੱਪ ਕਰ ਕੇ, ਨਹੀਂ ਤੇ ਮਾਰ ਮਾਰ ਕੇ ਹੱਡ ਸੁਜਾ ਦਊਂਗੀ। ਸਰਦਾ- ਹੱਡ ਸੁਜਾ ਦੇ ਮਾਂ ਭਾਵੇਂ ਜਾਨੋਂ ਮਾਰ ਸੁੱਟ ; ਮੇਰੇ ਕੋਲੋਂ ਚੱਕੀ ਨਹੀਂ ਪੀਹ ਹੁੰਦੀ ਅੱਜ, ਮੇਰੇ ਹੱਥਾਂ ਨੂੰ ਛਾਲੇ ਪਏ ਹੋਏ ਨੇ।