ਮੈਨੂੰ ਬੜੀ ਉਕਾਈ ਲੱਗੀ ਹੈ। ਜੇ ਮੈਂ ਕੱਲ੍ਹ ਉੱਥੇ ਚਲਾ ਜਾਂਦਾ ਤਾਂ ਇਹ ਕੰਮ ਹੋ ਜਾਣਾ ਸੀ।
ਉਹ ਬੱਸ ਉਸਾਰੇ ਉਸਾਰਨ ਨੂੰ ਹੀ ਸ਼ੇਰ ਹੈ, ਹੱਥੀਂ ਕੁਝ ਨਹੀਂ ਕਰ ਸਕਦਾ।
ਡਾਕੂ ਨੇ ਕਿਹਾ, "ਜੇ ਤੂੰ ਜ਼ਰਾ ਵੀ ਉੱਚੀ ਨੀਵੀਂ ਕੀਤੀ ਤਾਂ ਮੈਂ ਤੈਨੂੰ ਥਾਏਂ ਮਾਰ ਦੇਵਾਂਗਾ।"
ਤੈਨੂੰ ਉੱਚੜ ਪੈੜੇ ਹੀ ਲੱਗੇ ਰਹਿੰਦੇ ਹਨ, ਕਿਸੇ ਥਾਂ ਟਿਕ ਕੇ ਵੀ ਬੈਠਿਆ ਕਰ।
ਸਾਰੇ ਮਿੱਠੂ ਰਾਮ ਦੀ ਇਮਾਨਦਾਰੀ 'ਤੇ ਉਂਗਲਾਂ ਟੁੱਕਣ ਲੱਗੇ।
ਠੇਕੇਦਾਰ ਸਾਹਿਬ ਨੇ ਭਾਵੇਂ ਆਪਣੇ ਵੱਲੋਂ ਉਪਰੋਕਤ ਸ਼ਬਦਾਂ ਨੂੰ ਖੂਬ ਕੰਠ ਕਰ ਕੇ ਲਿਆਂਦਾ ਹੋਇਆ ਸੀ, ਫਿਰ ਵੀ ਥੋੜ੍ਹੀ ਜਿੰਨੀ ਉਕਾਈ ਖਾ ਹੀ ਗਏ।
ਤੁਹਾਡੀ ਚਿੱਠੀ ਪੜ੍ਹ ਕੇ ਦਿਲ ਨੂੰ ਦੁੱਖ ਹੋਇਆ ਕਿ ਤੁਸੀਂ ਆਪਣੇ ਮੌਜੂਦਾ ਕੰਮ-ਧੰਦੇ ਤੋਂ ਉੱਕਤਾ ਗਏ ਹੋ।
ਤੇਰੀ ਉੱਥੇ ਕੋਈ ਪੁੱਛ-ਦੱਸ ਨਹੀਂ, ਐਵੇਂ ਸਾਡੇ ਸਾਹਮਣੇ ਉੱਸਰ ਉੱਸਰ ਕੇ ਨਾ ਬੈਠ ਕਿ ਮੈਂ ਤੁਹਾਡਾ ਇਹ ਕੰਮ ਕਰਾ ਦਿਆਂਗਾ।
ਮੈਂ ਰਾਤੀਂ ਫਿਕਰ ਵਿੱਚ ਸੌਂ ਨਹੀਂ ਸਕਿਆ। ਸਾਰੀ ਰਾਤ ਉੱਸਲ ਵੱਟੇ ਭੰਨਦਿਆਂ ਲੰਘੀ।
ਕਿਸੇ 'ਤੇ ਬਿਨਾਂ ਸਬੂਤ ਉਂਗਲ ਧਰਨਾ ਸਹੀ ਨਹੀਂ ਹੁੰਦਾ।
ਹੁਣ ਮੇਰਾ ਮਨ ਪੜ੍ਹਾਈ ਤੋਂ ਉੱਖੜ ਗਿਆ ਹੈ।
ਮੋਹਨ ਇੰਨਾ ਜ਼ਿਆਦਾ ਖ਼ਰਚ ਦੇ ਬੋਝ ’ਚ ਦੱਬਿਆ ਹੋਇਆ ਹੈ ਕਿ ਉਸਦੀ ਥੋੜ੍ਹੀ ਬਹੁਤੀ ਸਹਾਇਤਾ ਕਰਨੀ ਊਠ ਤੋਂ ਛਾਨਣੀ ਲਾਹੁਣ ਦੇ ਬਰਾਬਰ ਹੈ।