ਆਪਣੇ ਮਿੱਤਰ ਨੂੰ ਖਬਰ ਕੀਤੀ ਨਾ ਕੀਤੀ ਇੱਕੋ ਈ ਗੱਲ ਏ । ਹੁਣ ਰੁਪਯਾ ਵੀ ਕੁਝ ਨਹੀਂ ਖੋਹ ਸਕਦਾ (ਭਾਵੇਂ ਮੇਰਾ ਮਿੱਤਰ ਰੂਪਯਾ ਲੈ ਆਵੇਗਾ) ਕਿਉਂਕਿ ਮਿਆਦ ਪੁਗ ਚੁੱਕੀ ਏ।
ਹਜ਼ਾਰਾਂ ਬਾਦਸ਼ਾਹ ਹੋਏ ਹਨ ਜਿਨ੍ਹਾਂ ਦਾ ਉੱਕਾ ਹੀ ਖੋਜ ਖੁਰਾ ਪੁੱਟਿਆ ਜਾ ਚੁਕਾ ਹੈ।
ਅਕਲ ਕਹੇ ਤੂੰ ਛੱਡ ਨੀ, ਝੂਠੀ ਵਡਿਆਈ, ਤੈਨੂੰ ਪੈਦਾ ਕਰ ਰਹੀ ਮੇਰੀ ਦਾਨਾਈ । ਖੋਤੇ ਦੇ ਗਲ ਲਾਲ ਦੀ ਮੈਂ ਪਰਖ ਸਿਖਾਵਾਂ, ਮੂਰਖ ਖੋਹ ਰੁਲਾਈਓਂ ਸਾਂਭੀ ਦਾਨਾਵਾਂ।
ਨਹੀਂ ਜੀ, ਤੁਸੀਂ ਨਾਰਾਜ਼ ਨਾ ਹੋਣਾ । ਉਹ ਮੇਰਾ ਨੌਕਰ ਪੂਰਾ ਉੱਲੂ ਏ । ਮੈਂ ਉਸ ਦੀ ਖਬਰ ਲਵਾਂਗਾ । ਤੁਸੀਂ...ਤੁਸੀਂ ... ਜਾਣਦੇ ਓ ਨਾ ਏਨ੍ਹਾਂ ਪੂਰਬੀਆਂ ਨੂੰ, ਨਿਰੇ ਖੋਤੇ ਦੇ ਖੁਰ ਹੁੰਦੇ ਨੇ।
ਤੂੰ ਤੇ ਬਸ ਆਪਣੀ ਵੱਲੋਂ ਏਨਾ ਹੀ ਸੋਚ ਛਡਿਆ ਹੋਣਾ ਏ ਕਿ ਪੰਜਾਹ ਰੁਪਏ ਤਰੱਕੀ ਤੇ ਸੌ ਰੁਪਿਆ ਇਨਾਮ ਲੈ ਕੇ ਤੂੰ ਬੜੀ ਮੱਲ ਮਾਰ ਲਈ ਏ, ਪਰ ਏਨੀ ਗੱਲ ਤੇਰੀ ਖੋਪਰੀ ਵਿੱਚ ਨਾ ਆਈ ਕਿ ਤੂੰ ਉਸ ਬੁੱਢੇ ਖੇਡੂ ਨੂੰ ਜੂ ਲੱਖ ਰੁਪਏ ਦੀ ਚੀਜ਼ ਦਿਵਾ ਆਇਆ ਹੈਂ...
ਸਾਡੀ ਗਲੀ ਦੇ ਬੱਚੇ ਬਹੁਤ ਖੌਰੂ ਪਾਉਂਦੇ ਹਨ।
ਜੜ੍ਹੀ ਤੇਲ ਕਿਉਂ ਆਪਣੀ ਦੇ ਰਹੇ ਹੋ ? ਕੁਝ ਨਹੀਂ ਸਰਨਾ ਘਰ ਦੀ ਲੜਾਈ ਦੇ ਵਿਚ, ਖੰਡ ਖਾਇ ਕੇ ਅੰਤ ਨੂੰ ਵਸਣਾ ਜੇ, ਦੋਹਾਂ ਏਸੇ ਖੁਦਾ ਦੀ ਖੁਦਾਈ ਦੇ ਵਿਚ।
ਭਾਰਤ ਦੇ ਲੋਕਾਂ ਨੂੰ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ।
ਰਾਏ ਸਾਹਿਬ ਨੂੰ ਏਹ ਸੁਣ ਕੇ ਵੀ ਬੜੀ ਖੁਸ਼ੀ ਹੋਈ ਕਿ ਉਸ ਦੇ ਭੱਜੇ ਹੋਏ ਸ਼ਾਮੂ, ਦੀਦੇ, ਮਾਤਾ ਦੀਨ ਅਤੇ ਮੀਰ ਗੁਲ ਨੇ ਖੂਬ ਦਲੇਰ ਹੋ ਕੇ ਸ਼ੰਕਰ ਦੀ ਤਕਰੀਰ ਦਾ ਖੰਡਨ ਕੀਤਾ ਤੇ ਉਸ ਦੇ ਅਸਰ ਨੂੰ ਲੋਕਾਂ ਦੇ ਦਿਲਾਂ ਤੋਂ ਧੋ ਸੁੱਟਿਆ।
ਉੱਚੀ ਜਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ ! ਉਤੋਂ ਤੂੰਬੜੀ ਦੇ ਵਾਂਗ ਵਿਚੋਂ ਜ਼ਹਿਰ ਦੇ ਪਯਾਲੇ ! ਵੀਰਾਂ ਨਾਲ ਤਿਣਕਾ ਤੋੜ, ਝੁੱਗਾ ਚੌੜ ਜਾਵਾਂਗਾ, ਖੰਭ ਖੁਹਾਇ ਕੇ ਨਾਦਾਨ, ਚੋਗਾ ਕੌਣ ਪਾਵੇਗਾ।
ਐਤਕੀ ਰਾਇ ਸਾਹਿਬ ਦੇ ਬਹੁਤ ਖੰਭ ਝੜ ਚੁੱਕੇ ਸਨ। ਅੱਗੇ ਵਰਗੀ ਤੇਜ਼ੀ ਤਰਾਰੀ ਉਹਨਾਂ ਵਿੱਚ ਨਹੀਂ ਸੀ । ਜ਼ਰਾ ਠੰਢੇ ਹੋ ਕੇ ਬੋਲੇ, ''ਤਾਂ ਕੀਹ ਚਾਹੁੰਦੇ ਓ ਤੁਸੀਂ ?"
ਦਿਨਾਂ ਵਿੱਚ ਹੀ ਮਲੂਮ ਹੁੰਦਾ ਏ ਤੁਹਾਡੀ ਕਲਮ ਨੂੰ ਖੰਭ ਲੱਗ ਗਏ ਨੇ। ਉਸ ਦਿਨ ਤੁਹਾਡਾ ਭਾਈਚਾਰਕ ਸੁਧਾਰ ਵਾਲਾ ਲੇਖ ਪੜ੍ਹ ਕੇ ਤਾਂ ਏਹੋ ਦਿਲ ਕੀਤਾ ਕਿ ਤੁਹਾਡਾ ਹੱਥ ਚੁੰਮ ਲਵਾਂ। ਏਡੀ ਉੱਚ ਖਿਆਲੀ ? ਇਤਨਾ ਪੁਰ ਦਰਦ ਲਹਿਜਾ ?