Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੬ ਭਾਦੋਂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਗਿਣਤੀ ਕਰਨੀ-ਲੇਖਾ ਕਰਨਾ, ਚਿੰਤਾ ਕਰਨੀ

ਨਾ ਤੂੰ ਗਿਣਤੀ ਕਰ ਤੇ ਨਾ ਘਾਟਾ ਪਾਵੀਂ।

ਗਿਣਤੀ ਪੈਣੀ-ਚਿੰਤਾ ਵਿੱਚ ਡੁੱਬਣਾ

ਤੈਨੂੰ ਕੀ ਗਿਣਤੀ ਪਈ ਹੋਈ ਹੈ ? ਆਪੇ ਸਾਰਾ ਪ੍ਰਬੰਧ ਹੋ ਜਾਏਗਾ।

ਗਿਣ ਮਿੱਥ ਲੈਣੀ-ਪੱਕੀ ਵਿਓਂਤ ਸੋਚ ਵਿਚਾਰ ਲੈਣੀ

ਬਚਨੀ ਲਈ ਰੂਪ ਨੂੰ ਮਿਲਣ ਦੀ ਵਿਹਲ ਮਸੀਂ ਹੱਥ ਲੱਗੀ ਸੀ। ਉਸ ਰੂਪ ਦੀ ਗਵਾਂਢਣ ਰਾਜੀ ਮਿਰਾਸਣ ਨਾਲ ਚੰਗੀ ਸਾਂਝ ਗੰਢ ਲਈ ਸੀ । ਬਚਨੀ ਨੇ ਰੂਪ ਨਾਲ ਮੁਹੱਬਤ ਪਾਉਣ ਲਈ ਪਹਿਲੋਂ ਰਾਜੀ ਨਾਲ ਗੱਲ ਗਿਣੀ ਮਿੱਥੀ ਸੀ ; ਪਰ ਮਿਰਾਸਣ ਰੂਪ ਨੂੰ ਹਾਲੇ ਨਰਮ ਜਾਣ ਕੇ ਡਰਦੀ ਕੁਝ ਨਹੀਂ ਸੀ ਆਖ ਸਕੀ।

ਗਿੱਦੜ ਸਿੰਙੀ ਹੋਣੀ-ਐਸਾ ਜਾਦੂ ਹੋਣਾ ਕਿ ਹਰ ਇੱਕ ਨੂੰ ਵਸ ਲਏ ਤੇ ਆਪਣੇ ਕੰਮ ਕਰਾ ਲਏ

ਤੁਸੀਂ ਹਰ ਇੱਕ ਨੂੰ ਜੋ ਕਾਬੂ ਕਰ ਲੈਂਦੇ ਹੋ, ਤੁਹਾਡੇ ਹੱਥ ਕੋਈ ਜਾਦੂ ਜਾਂ ਕੋਈ ਗਿੱਦੜ ਸਿੰਙੀ ਹੋਣੀ ਏ।

ਗਿੱਦੜ ਸ਼ੇਰ ਬਣਨਾ-ਮਾੜਿਆਂ ਵਿੱਚ ਜੁਰਅਤ ਆ ਜਾਣੀ

ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨਾਲ ਗਿੱਦੜ ਸ਼ੇਰ ਬਣ ਗਏ।

ਗਿੱਦੜ ਕੁੱਟ ਦੇਣੀ-ਮਾਰ ਮਾਰ ਕੇ ਬੁਰਾ ਹਾਲ ਕਰਨਾ

ਉਹ ਕਿਸੇ ਦੀ ਜੇਬ ਕੱਟਦਾ ਫੜਿਆ ਗਿਆ। ਲੋਕਾਂ ਨੇ ਉਸ ਨੂੰ ਗਿੱਦੜ ਕੁੱਟ ਦਿੱਤੀ ਤੇ ਮਗਰੋਂ ਪੁਲਿਸ ਨੇ ਵੀ ਗਤ ਬਣਾਈ।

ਗਿੱਦੜ ਭਬਕੀਆਂ-ਸੁੱਕੇ ਡਰਾਵੇ ਤੇ ਦਬਕਾਵੇ

ਤੂੰ ਐਵੇਂ ਨਾ ਦਬਕੇ ਮਾਰਦਾ ਰਿਹਾ ਕਰ। ਮੈਂ ਤੇਰੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ। ਵੰਗਾਰ ਕੇ ਕਹਿੰਦਾ ਹਾਂ ਕਿ ਜਾਹ ਜੋ ਮਰਜ਼ੀ ਮੇਰਾ ਵਿਗਾੜ ਲੈ।

ਗਿਰੀਬਾਨ ਵਿੱਚ ਮੂੰਹ ਪਾਣਾ-ਆਪਣੇ ਐਬਾਂ ਦਾ ਖਿਆਲ ਕਰਨਾ

ਦੂਜੇ ਦੇ ਐਬ ਫੋਲਣ ਤੋਂ ਪਹਿਲਾਂ, ਜ਼ਰਾ ਆਪਣੇ ਗਿਰੀਬਾਨ ਵਿੱਚ ਮੂੰਹ ਪਾ ਕੇ ਵੇਖਿਆ ਕਰੋ।

ਗਿੱਲ ਗਾਲ ਦੇਣਾ-ਕੰਮ ਹੋਰ ਵਧੀਕ ਚੌੜ ਕਰ ਦੇਣਾ, ਬਣਿਆ ਬਣਾਇਆ ਕੰਮ ਵਿਗਾੜ ਦੇਣਾ

ਇਹ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੁਸਾਂ ਇਹ ਖਰ੍ਹਵੇ ਸ਼ਬਦ ਬੋਲ ਕੇ ਗਿੱਲ ਗਾਲ ਦਿੱਤੀ। ਉਹ ਨਾਰਾਜ਼ ਹੋ ਗਿਆ ਤੇ ਕੰਮ ਵਿਗੜ ਗਿਆ।

ਗਿੱਲਾ ਪੀਹਣ ਪਾ ਲੈਣਾ-ਨਾ ਮੁੱਕਣ ਵਾਲਾ ਕੰਮ ਕਰਨਾ

ਚੱਲ ਚੰਚਲ! ਤੂੰ ਆਹ ਕੀ ਗਿੱਲਾ ਪੀਹਣ ਪਾ ਕੇ ਬਹਿ ਗਈ ਹੈਂ?

ਗਿੱਲੇ ਗੋਹੇ ਵਾਂਗ ਧੁਖਣਾ-ਅੰਦਰੋਂ-ਅੰਦਰੀਂ ਦੁਖੀ ਰਹਿਣਾ

ਕੰਵਲਜੀਤ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਪਰ ਦੁੱਖ ਕਿਸੇ ਨੂੰ ਨਹੀਂ ਦੱਸਦੀ।

ਗੁਆਚ ਜਾਣਾ-ਆਪਣਾ ਆਪ ਭੁੱਲ ਜਾਣਾ

ਮੇਰੀ ਨਾੜ ਨਾੜ ਵਿੱਚ ਖੁਸ਼ੀ ਦੀ ਬਿਜਲੀ ਫਿਰ ਗਈ ਤੇ ਮੋਹਿਨੀ, ਤੂੰ ਵੱਡੀ ਭੈਣ ਹੈਂ, ਤੈਥੋਂ ਕੀ ਲੁਕਾਵਾਂ, ਉਸ ਦੇ ਪਿਆਰ ਵਿੱਚ ਮੈਂ ਸਾਰੀ ਦੀ ਸਾਰੀ ਗੁਆਚ ਗਈ।

  • «
  • 120
  • 121
  • 122
  • 123
  • 124
  • »