Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੬ ਭਾਦੋਂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਗੁਰੂ ਦਾ ਬਚਨ ਦੇਣਾ-ਗੁਰੂ ਦੀ ਸਹੁੰ ਖਾਣੀ

ਸ਼ਾਮਿਆਂ ! ਤੂੰ ਇਤਬਾਰੀ ਆਦਮੀ ਹੈਂ, ਪਰ ਫੇਰ ਵੀ ਤੂੰ ਗੁਰੂ ਦਾ ਬਚਨ ਦੇਹ ਕਿ ਇਹ ਗੱਲ ਕਦਾਚਿਤ ਬਾਹਰ ਨਹੀਂ ਨਿਕਲੇਗੀ।

ਗੁੱਲ ਹੋਣਾ-ਬੁਝ ਜਾਣਾ

ਉਸ ਦੇ ਜੀਵਨ ਦਾ ਦੀਵਾ ਗੁੱਲ ਹੋਣ ਦੀ ਦੇਰ ਸੀ ਕਿ ਪੁੱਤਰਾਂ ਵਿੱਚ ਵੰਡ-ਵੰਡਾਈਆਂ ਤੇ ਝਗੜਾ ਹੋਣ ਲੱਗਾ।

ਗੁਲਛਰੇ ਉਡਾਉਣੇ-ਐਸ਼ ਕਰਨੀ

ਪ੍ਰੀਖਿਆ ਦੇ ਖ਼ਤਮ ਹੋਣ ਤੋਂ ਬਾਅਦ ਸਾਰੇ ਬੱਚੇ ਗੁਲਛਰੇ ਉਡਾਉਣ ਲੱਗੇ।

ਗੁੜ ਗੋਹਾ ਹੋ ਜਾਣਾ-ਕੀਤੀ ਮਿਹਨਤ ਬਰਬਾਦ ਹੋ ਜਾਣੀ

ਇਹੋ ਜਿਹੇ ਕੰਮਾਂ ਵਿੱਚ ਕੀਤੀ ਜਲਦਬਾਜ਼ੀ ਬੜੇ ਖਤਰਨਾਕ ਨਤੀਜੇ ਪੈਦਾ ਕਰਦੀ ਹੈ। ਨਾਲੇ ਅਜੇ ਤੁਸਾਂ ਉਸ ਪਾਸੋਂ ਬਹੁਤ ਕੁਝ ਮਤਲਬ ਕੱਢਣਾ ਹੈ। ਜੇ ਹੁਣੇ ਉਸ ਨੂੰ ਨਾਰਾਜ਼ ਕਰ ਬੈਠੋਗੇ ਤਾਂ ਸਾਰਾ ਗੁੜ ਗੋਹਾ ਹੋ ਜਾਏਗਾ। ਅੱਜ ਇਸ ਮਾਮਲੇ ਬਾਰੇ ਕੋਈ ਕਦਮ ਨਾ ਚੁੱਕਣਾ।

ਗੁੜ ਵਿੱਚ ਰੰਬਾ-ਮੌਜਾਂ ਹੀ ਮੌਜਾਂ

ਲੈ ਲਾਲ ਚੰਦ ! ਹੁਣ ਤੇ ਤੇਰਾ ਗੁੜ ਵਿੱਚ ਰੰਬਾ ਏ । ਜਲਸਾ ਉਡ ਜਾਏ ਫੇਰ । ਮੌਜਾਂ ਹੋ ਗਈਆਂ ਸ਼ਾਮੂ ਦੀ ਸਾਰੀ ਜਾਇਦਾਦ ਦਾ ਤੂੰ ਮਾਲਕ ਹੋ ਗਿਆ।

ਗੇੜ ਵਿੱਚ ਪਾਉਣਾ-ਲੰਮੀ ਫਾਹੀ ਵਿੱਚ ਫਸਣਾ

ਆਹ ! ਪੂਰੀ ਜ਼ਿੰਦਗੀ ਲਈ ਇੱਕ ਅਨਭੋਲ ਲੜਕੀ ਦਾ ਜੋੜ ਮਨਮੋਹਨ ਨਾਲ ਜੋੜ ਦਿੱਤਾ ਗਿਆ। ਉਸ ਦੀ ਕਿਸਮਤ ਦਾ ਚੱਕਰ ਉਸ ਨੂੰ ਕਿਹੜੇ ਗੇੜ ਵਿੱਚ ਪਾ ਰਿਹਾ ਸੀ, ਇਸ ਨੂੰ ਕੌਣ ਸਮਝ ਸਕਦਾ ਹੈ ?

ਗੋਡਿਆਂ ਵਿੱਚ ਸਿਰ ਤੁੰਨਣਾ-ਨਿਰਾਸ਼, ਉਦਾਸ ਹੋ ਕੇ ਸੋਚਾਂ ਸੋਚਣਾ

ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ, ਹਾਏ ਓ ਰੱਬਾ ਡਾਢਿਆ ! ਕੀ ਬਣੀਆਂ ਮੈਂ ਨਾਲ ?
ਗੋਡਿਆਂ ਵਿੱਚ ਸਿਰ ਤੁੰਨ ਕੇ, ਗੋਤੀਂ ਲੱਗਾ ਜਾਣ ।
ਮਰ ਗਿਆ ਕਰਦਾ ਮਿਹਨਤਾਂ, ਓੜਕ ਭੈੜਾ ਹਾਲ ।

ਗੋਡੇ ਟੇਕਣਾ-ਹਾਰ ਮੰਨਣਾ

ਜ਼ਿਮੀਂਦਾਰ ਆਪਣੇ ਇਲਾਕੇ ਦੇ ਲੋਕਾਂ ਤੇ ਬੜਾ ਜੁਲਮ ਕਰਦਾ ਸੀ । ਹੁਣ ਲੋਕਾਂ ਦੀ ਪਾਰਟੀ ਦੇ ਲੀਡਰ ਨੇ ਕਿਹਾ ਕਿ ਇਸ ਵਾਰੀ ਜਿਮੀਂਦਾਰ ਦੀਆਂ ਪੱਕੀਆਂ ਫਸਲਾਂ ਨੂੰ ਕੋਈ ਵੱਢਣ ਨਾ ਜਾਏ ਤੇ ਫਿਰ ਆਪ ਹੀ ਜ਼ਿਮੀਂਦਾਰ ਉਨ੍ਹਾਂ ਦੇ ਹੱਕ ਦੇਵੇਗਾ। ਇਹ ਨਾ ਮਿਲਵਰਤਨ ਦੀ ਲਹਿਰ ਸੀ। ਤੇ ਨਾ ਮਿਲਵਰਤਨ ਨਾਲ ਉਨ੍ਹਾਂ ਦਾ ਇਰਾਦਾ ਸੀ ਕਿ ਦੁਸ਼ਮਨ ਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ ਜਾਏ।

ਗੋਤੇ ਖਾਣੇ-ਸੋਚਾਂ ਸੋਚਣੀਆਂ

ਐਵੇਂ ਤੂੰ ਗੋਤੇ ਖਾਣ ਲੱਗਾ ਹੈਂ। ਚੁਪ ਕਰਕੇ ਡੋਰੀ ਵਾਹਿਗੁਰੂ ਤੇ ਰੱਖ। ਜਿਵੇਂ ਅੱਗੇ ਬਹੁੜਦਾ ਆਇਆ ਹੈਂ, ਹੁਣ ਵੀ ਬਹੁੜੇਂਗਾ।

ਗੋਦ ਹਰੀ ਹੋਣੀ-ਬੱਚਾ ਪੈਦਾ ਹੋਣਾ

ਮਾਂ ਦੀ ਗੋਦ ਹਰੀ ਹੋਈ, ਇਕ ਚੰਨ ਵਰਗੀ ਪੁੱਤਰੀ ਨੇ ਜਗਤ ਵਿੱਚ ਪੈਰ ਪਾਇਆ, ਮਾਂ ਵੇਖ ਕੇ ਨਿਹਾਲ ਹੋ ਗਈ।

ਗੋਦ ਭਰੀ ਜਾਣੀ-ਬਾਲ ਜੰਮ ਪੈਣਾ

ਇਹ ਖਬਰ ਮੇਰੇ ਤੋਂ ਵੀ ਪਹਿਲਾਂ ਸ਼ਾਇਦ ਤੇਰੇ ਕੋਲ ਪੁੱਜੀ ਹੋਵੇ ਕਿ ਕਿੰਜ ਫਸਾਦੀਆਂ ਨੇ ਸ਼ਾਂਤੀ ਨੂੰ ਵੱਢ ਸੁੱਟਿਆ। ਸ਼ਾਂਤੀ ਦੀ ਸ਼ਾਦੀ ਹੋਇਆਂ ਮਸਾਂ ਸਾਲ ਹੋਇਆ ਸੀ ਤੇ ਅਗਲੇ ਮਹੀਨੇ ਉਸ ਦੀ ਗੋਦ ਭਰੀ ਜਾਣੀ ਸੀ।

ਗੋਦੜੀ ਦਾ ਲਾਲ-ਗੁੱਝਾ ਗੁਣਵਾਨ

ਭਗਤ ਸਿੰਘ ਜੀ ਗੋਦੜੀ ਦੇ ਲਾਲ ਸਨ।

  • «
  • 122
  • 123
  • 124
  • 125
  • 126
  • »