ਸੁਫ਼ਨੇ ਵਿੱਚ ਜ਼ਿਮੀਂਦਾਰ ਨੇ ਵੇਖਿਆ ਰੇਸ਼ਮਾਂ ਦੀ ਮਾਂ ਆਪਣੀ ਕਾਰ ਵਿੱਚੋਂ ਉੱਤਰ ਕੇ ਇਕ ਕਲੀ ਵਾਂਗਰਾਂ ਛੁਟ ਪਈ ਹੈ ਤੇ ਇਹ ਦੋਵੇਂ ਦੂਰ ਕਿਤੇ ਜਾ ਰਹੇ ਹਨ। ਪਸੀਨਾ ਪਸੀਨਾ ਹੋਏ ਜ਼ਿਮੀਂਦਾਰ ਦੀ ਅੱਖ ਖੁਲ੍ਹ ਗਈ । ਉਹ ਸਾਰੀ ਦੀ ਸਾਰੀ ਰਾਤ ਪਲਸੇਟੇ ਮਾਰਦਾ ਰਿਹਾ। ਇਸ ਤੋਂ ਬਾਅਦ ਉਹਨੂੰ ਨੀਂਦ ਨਾ ਆਈ।
ਇਕ- ਮੈਨੂੰ ਤਾਂ ਭਗਵਾਨ ਸਿੰਘ ਬੜਾ ਅਣਖੀ ਜਾਪਦਾ ਏ । ਦੂਜਾ- ਤੈਨੂੰ ਤਾਂ ਐਵੇਂ ਪਸੀਨਾ ਆਉਂਦਾ ਰਹਿੰਦਾ। ਅਣਖੀ ਏ ਤਾਂ ਸਾਨੂੰ ਢਾਹ ਲਊ !
ਸਰਦਾਰ ਜੀ ! ਅਸੀਂ ਤੁਹਾਡੇ ਪੁਰਾਣੇ ਸੇਵਕ ਹਾਂ । ਸਮਾਂ ਬਣੇ ਤੇ ਪਿੱਛੇ ਨਹੀਂ ਹਟਾਂਗੇ। ਜਿੱਥੇ ਤੁਹਾਡਾ ਪਸੀਨਾ ਡਿੱਗੇਗਾ ਅਸੀਂ ਆਪਣਾ ਲਹੂ ਡੋਲ੍ਹਾਂਗੇ।
ਦਿੱਸੇ ਸਾਹਮਣੇ ਉਮਰ ਪਹਾੜ ਜੈਡੀ, ਸਿਰ ਲੁਕਾਣ ਨੂੰ ਸੁਝਦੀ ਥਾਂ ਕੋਈ ਨਹੀਂ।
ਉਸ ਤੇ ਸਾਰਾ ਪਿੰਡ ਜਾਨ ਦਿੰਦਾ ਹੈ। ਇਸ ਲਈ ਉਸ ਨਾਲ ਟੱਕਰ ਲਾਉਣੀ ਤੇ ਪਹਾੜ ਨਾਲ ਟੱਕਰ ਲਾਉਣ ਦੇ ਬਰਾਬਰ ਹੈ। ਇਕੱਲੇ ਦੀ ਪਿੰਡ ਅੱਗੇ ਕੀ ਪੇਸ਼ ਜਾਂਦੀ ਹੈ।
ਅੱਜ ਕੱਲ੍ਹ ਕਲਜੁਗ ਦਾ ਪਹਿਰਾ ਹੈ ਭਾਵ ਕਲਜੁਗ ਦਾ ਸਮਾਂ ਹੈ।
ਸ਼ਰਾਬ ਪੀਂਦਾ ਗਿਆ ਪੀਂਦਾ ਗਿਆ। ਜਹਾਨਾਂ ਜਦ ਬਹੁਤ ਪੀ ਲੈਂਦਾ ਤਾਂ ਉਹਦੀ ਆਪਣੇ ਆਪ ਤੇ ਪਕੜ ਢਿਲਕ ਜਾਂਦੀ। ਜਿਹੜੀ ਗੱਲ ਨਾ ਵੀ ਕਰਨ ਵਾਲੀ ਹੁੰਦੀ ਉਹਦੇ ਮੂੰਹ ਵਿਚੋਂ ਅਜੇਹੇ ਵੇਲੇ ਨਿਕਲ ਤੁਰਦੀ। ਤੇ ਇੰਜ ਅੱਜ ਉਹ ਬਕਣ ਲੱਗ ਪਿਆ।
ਜਸੋ, ਵੇਖੀਂ ਕਿਸੇ ਦੀ ਕੰਨੀ (ਇਸ ਗੱਲ ਦੀ) ਭਿਣਖ ਨਾ ਪਏ । ਲਾਲ ਚੰਦ ਨੂੰ ਵੀ ਪੱਕੀ ਕਰ ਦੇਈਂ। ਸਾਡੇ ਪਿਛੋਂ ਕੋਈ ਪੁੱਛੇ ਵੀ ਤੇ ਕਹਿ ਦਿਉ ਪਈ ਸਾਰੇ ਜਣੇ ਵਾਂਢੇ ਗਏ ਹੋਏ ਹਨ।
ਇਹ ਛੋਟੀ ਜਿਹੀ ਕੁੜੀ ਬੜੀਆਂ ਪੱਕੀਆਂ ਗੱਲਾਂ ਕਰਦੀ ਹੈ; ਇਹੋ ਜਿਹੀਆਂ ਤੇ ਵੱਡੇ ਦਾਨੇ ਵੀ ਨਹੀਂ ਕਰ ਸਕਦੇ।
ਅੰਤ ਤੇ ਇਹ ਪੱਕੀ ਪਕਾਈ ਗਈ ਕਿ ਸਾਰੇ ਕੱਲ੍ਹ ਕਚਿਹਰੀ ਜਾਈਏ ਤੇ ਦਰਖਾਸਤ ਦੇ ਦੇਈਏ।
ਸਾਨੂੰ ਜ਼ਿੰਦਗੀ ਵਿੱਚ ਹਰ ਕੰਮ ਪੱਕੇ ਪੈਰਾਂ 'ਤੇ ਖਲੋ ਕੇ ਕਰਨਾ ਚਾਹੀਦਾ ਹੈ।
ਮਿਠਾਈ ਐਵੇਂ ਸਾਂਭਦੇ ਫਿਰੋਂਗੇ ! ਲਿਆਉ ਪੱਕੇ ਭਾਂਡੇ ਪਾ ਛੱਡੀਏ ਤੇ ਸਾਰੇ ਫਿਕਰ ਮੁੱਕ ਜਾਣ।