ਵਕੀਲ- ਕਿਉਂ ਭਈ ਅਨੰਤ ਰਾਮ, ਤੂੰ ਇਹਦਾ (ਸ਼ਾਮ ਸ਼ਾਹ) ਨਾਵਾਂ ਨਹੀਂ ਤਾਰ ਸਕਦਾ ?
ਬਸੰਤ ਸਿੰਘ- ਜਨਾਬ! (ਸ਼ਾਮ ਸ਼ਾਹ) ਇੱਕ ਵਾਰੀ ਮੂੰਹੋਂ ਛੁਟੇ ਸਹੀ, ਮੈਂ ਦੂਣੇ ਝੋਲੀ ਪਾਉਣਾ ਹਾਂ । ਜੇ ਏਨੇ ਨਾਲ ਇਹਦਾ ਢਿੱਡ ਨਹੀਂ ਭਰਦਾ, ਤੇ ਫੇਰ ਭਾਵੇਂ ਮੇਰੀ ਜਾਨ ਵਿਕ ਜਾਏ, ਦਸ ਗੁਣਾਂ ਰਕਮ ਇਦ੍ਹੇ ਕਦਮਾਂ ਵਿੱਚ ਢੇਰੀ ਕਰਨਾ ਆਂ । ਤੇ ਜਨਾਬ ਜੇ ਅਜੇ ਵੀ ਇਹਦਾ ਮਨ ਨਹੀਂ ਪਤੀਜਦਾ, ਤਾਂ ਇਹਦੀ ਨੀਤ ਵਿੱਚ ਕਿਰੜ ਹੈ।