ਉਨ੍ਹਾਂ ਕੋਲੋਂ ਮਿੱਲ ਬੰਦ ਰਹਿਣ ਦਾ ਤੇ ਬਿਲਡਿੰਗ ਨੂੰ ਨੁਕਸਾਨ ਪਹੁੰਚਾਣ ਦਾ ਕੁੱਲ ਹਰਜਾਨਾ-ਕੌਡੀ ਕੌਡੀ ਨਾ ਵਸੂਲ ਕੀਤਾ ਤਾਂ ਮੇਰਾ ਨਾਂ ਵਟਾ ਛੱਡੀ।
ਬੋਧੀ ਕਲਾਕਾਰਾਂ ਦੀ ਕ੍ਰਿਤ ਅੱਜ ਹਜ਼ਾਰਾਂ ਵਰ੍ਹੇ ਬਾਅਦ ਵੀ ਸਾਡੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਮੌਜੂਦ ਹੈ ਜਿਹੜੀ ਉਨ੍ਹਾਂ ਦੇ ਨਾਵਾਂ ਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਤੀਕ ਚਮਕਾ ਰਹੀ ਹੈ।
ਜਦ ਸ਼ਾਹ ਹੋਰੀਂ ਲੇਖਾ ਜੋੜ ਬੈਠੇ ਤਾਂ ਹੁਣ ਨਾਵਾਂ ਲਿਖਾਣਾ ਬਾਕੀ ਸੀ। ਸੋ ਸ਼ਾਹ ਹੁਰਾਂ ਹੁਣ ਵਡਿਆਈਆਂ ਕਰ ਕੇ ਜੱਟ ਨੂੰ ਫੁਲਾਣਾ ਆਰੰਭਿਆ।
ਕਈਆਂ ਦੇ ਝੁੱਗੇ ਚੌੜ ਕੀਤੇ ਸ਼ਾਮੂ ਨੇ। ਜਿਸ ਕਿਸੇ ਵੀ ਉਹਦੇ ਨਾਲ ਹੱਥ ਭੇੜਿਆ ਏ, ਸੁੱਕਾ ਨਹੀਂ ਬਚਿਆ। ਦਾ ਲੱਗੇ ਤੇ ਸਮੂਲਦਾ ਈ ਨਿਗਲ ਜਾਂਦਾ ਏ।
ਮਾਲ ਦੌਲਤ ਹੁਕਮ ਹਾਸਲ, ਲਾਉ ਲਸ਼ਕਰ ਵੰਗ ਰਾਗ। ਫਿਲਮ ਫਿਰਦੀ ਵੇਖ ਕੇ, ਕਿਉਂ ਚਾੜ੍ਹੀ ਨਿਗਾਹ ਅਸਮਾਨ ਤੇ ?
ਤੁਹਾਡੇ ਪਾਸ ਲੱਖਾਂ ਰੁਪਏ ਹਨ ਪਰ ਸਾਨੂੰ ਉਨ੍ਹਾਂ ਦਾ ਕੀ ਨਿੱਘ ਹੈ, ਜਦੋਂ ਤੁਸਾਂ ਸਾਡੀ ਕਦੇ ਮਦਦ ਨਹੀਂ ਕੀਤੀ ?
ਕੀ ਪੁੱਛਦੇ ਹੋ, ਇੱਥੇ ਤਾਂ ਨਿੱਤ ਕੋਈ ਨਾ ਕੋਈ ਨਵਾਂ ਗੁਲ ਖਿੜਦਾ ਹੈ ਅਤੇ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ।
ਇਸ ਤਰ੍ਹਾਂ ਘਾਟਾ ਪੈਣ ਲੱਗਾ ਤਾਂ ਮੈਂ ਬਰਬਾਦ ਹੋ ਜਾਵਾਂਗਾ। ਕੌਣ ਹੈ ਜਿਹੜਾ ਇਤਨਾ ਘਾਟਾ ਬਰਦਾਸ਼ਤ ਕਰ ਸਕਦਾ ਹੈ। ਤੁਸੀਂ ਨਿਮਕ-ਹਰਾਮ ਹੋ, ਮਤਲਬ ਦੇ ਯਾਰ, ਖੁਦਗ਼ਰਜ਼ ਭਾਜੀ।
ਬਿਲਕੁਲ ਗ਼ਲਤ ਹੈ ਕਿ ਅਸੀਂ ਕਿਸੇ ਦਾ ਨਿਮਕ ਖਾਂਦੇ ਹਾਂ। ਅਸੀਂ ਨਾ ਕਿਸੇ ਦਾ ਨਿਮਕ ਖਾਂਦੇ ਹਾਂ ਨਾ ਦਾਨ। ਅਸੀਂ ਆਪਣੇ ਹੱਡ ਭੰਨ ਕੇ, ਲਹੂ ਸਾੜ ਕੇ ਕਮਾਈ ਕਰਦੇ ਹਾਂ।
ਏਹੋ ਕਾਕਾ ਐਡਾ ਭੋਲਾ ਤੇ ਗ਼ਰੀਬ ਹੁੰਦਾ ਸੀ, ਪਈ ਸਲਾਹੁੰਦਿਆਂ ਦਾ ਮੂੰਹ ਸੁੱਕਦਾ ਸੀ । ਨਿਰਾ ਗਊ, ਕਹੀਏ ਪਈ ਮੂੰਹ ਵਿੱਚ ਦੰਦ ਨਹੀਂ; ਕੰਨੀ ਪਾਇਆ ਨਹੀਂ ਸੀ ਦੁਖਦਾ। ਹੁਣ ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ।
ਉਨ੍ਹਾਂ ਕੀ ਕਰ ਸਕਣਾ ਸੀ, ਉਨ੍ਹਾਂ ਕੀ ਨਿਵਾਲੀਆਂ ਖੋਹਣੀਆਂ ਸਨ। ਤੁਸਾਂ ਐਵੇਂ ਹੀ ਉਨ੍ਹਾਂ ਦੇ ਜ਼ਿੰਮੇ ਇਹ ਕੰਮ ਲਾਇਆ।
ਉਨ੍ਹਾਂ ਦੀਆਂ ਗੱਲਾਂ ਤੋਂ ਇਹੋ ਜਾਪਦਾ ਹੈ ਕਿ ਉਨ੍ਹਾਂ ਦੀ ਨੀਅਤ ਵਿੱਚ ਫ਼ਰਕ ਹੈ, ਨਹੀਂ ਤੇ ਕਾਗ਼ਜ਼ ਲਿਖ ਕੇ ਦੇਣ ਵਿੱਚ ਉਨ੍ਹਾਂ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਹੈ।