ਜ਼ਿਮੀਂਦਾਰ ਸੋਚਦਾ ਹੁਣ ਉਹ ਬੁੱਢਾ ਹੋ ਗਿਆ ਸੀ, ਤਦੇ ਤੇ ਇਤਨੀ ਛੇਤੀ ਉਹਨੂੰ ਸ਼ਰਾਬ ਚੜ ਜਾਂਦੀ ਤੇ ਉਹਦੇ ਹੱਥ ਕੰਬਣ ਲੱਗ ਜਾਂਦੇ। ਪਰ ਉਹਨੂੰ ਆਪਣਿਆਂ ਚਾਟੜਿਆਂ ਤੇ ਸਖ਼ਤ ਗੁੱਸਾ ਆਉਂਦਾ। ਉਹ ਸਾਰੇ ਦੇ ਸਾਰੇ ਅੱਜ ਤੀਕ ਤਖਰ ਦੇ ਤਖਰ ਸਨ। ਕਿਸੇ ਨੂੰ ਨਾ ਘੁਣ ਲੱਗਾ ਸੀ ਨਾ ਸੀਖ ਨੇ ਖਾਧਾ ਸੀ । ਬਸ ਉਂਜ ਦੇ ਉਂਜ ਸਨ ਜਿਵੇਂ ਕਦੀ ਹੁੰਦੇ ਸਨ।
'ਕਾਮ ਦੀਆਂ ਪਰਬਲ ਲਹਿਰਾਂ ਜਦ ਆਵਨ, ਗਿਆਨੀ ਨੂੰ ਵੀ ਨਾਚ ਨਚਾਵਨ' ਬੜੇ ਬੜੇ ਰਿਸ਼ੀ ਮੁਨੀ ਇਸ ਕਾਮ ਨੇ ਜ਼ੋਰ ਕੀਤੇ।
ਕਹੀ ਜ਼ਮਾਨੇ ਨੂੰ ਅੱਗ ਲੱਗ ਗਈ ਜੇ ! ਜਿਹਦੇ ਵੱਲ ਵੇਖੋ, ਨਾਢੂ ਖਾਂ ਹੀ ਬਣਿਆਂ ਫਿਰਦਾ ਏ। ਇਸ ਨੌਕਰ ਨੂੰ, ਭੁੱਖੇ ਮਰਦੇ ਨੂੰ ਰੱਜਵਾਂ ਟੁੱਕ ਦਿੱਤਾ ਸੀ ਤੇ ਹੁਣ ਨੱਕ ਤੇ ਮੱਖੀ ਨਹੀਂ ਬਹਿਣ ਦੇਂਦਾ।
ਭਾਵੇਂ ਉਸ ਨੇ ਹਵਾਲਾਤ ਵਿੱਚ ਕਈ ਹਫ਼ਤੇ ਬਿਤਾਏ ਸਨ, ਪਰ ਉਦੋਂ ਉਸ ਨੂੰ ਕੁਝ ਵੀ ਉਪਰੇਵਾਂ ਨਹੀਂ ਸੀ ਭਾਸਿਆ, ਪਰ ਅੱਜ ਦੋ ਤਿੰਨਾਂ ਸਾਲਾਂ ਲਈ ਇਸ ਨਵੀਂ ਕੋਠੜੀ ਨਾਲ ਨਾਤਾ ਗੰਢਣ ਲੱਗਿਆਂ ਸ਼ੰਕਰ ਦਾ ਦਿਲ ਕੁਝ ਹੋਰ ਤਰ੍ਹਾਂ ਮਹਿਸੂਸ ਕਰ ਰਿਹਾ ਸੀ।
ਬਾਲ ਅਜੇ ਜੰਮਦਾ ਈ ਏ ਤੇ ਮਾਵਾਂ ਨਾਤੇ ਲੜਾ ਛੱਡਦੀਆਂ ਨੇ। ਸਾਡੇ ਪਿੰਡ ਵਿੱਚ ਈ ਕਈ ਵਿਆਹ ਹੋਏ ਨੇ, ਦੋ ਦੋ ਚਾਰ ਚਾਰ ਵਰ੍ਹਿਆਂ ਦੀਆਂ ਕੁੜੀਆਂ ਦੇ।
ਗਰਮੀਆਂ ਵਿੱਚ ਧੁੱਪ ਵਿੱਚ ਦੋ ਮੀਲ ਤੁਰਨਾ ਪਵੇ ਤਾਂ ਨਾਨੀ ਚੇਤੇ ਆ ਜਾਂਦੀ ਹੈ।
ਪਿੱਠ ਪਿੱਛੇ ਸਰਦਾਰ ਜੀ, ਜੋ ਮਰਜ਼ੀ ਏ ਕਹਿ ਲਓ। ਕਿਤੇ ਇਹ ਗੱਲ ਤੁਹਾਡੀ ਵਹੁਟੀ ਸੁਣ ਲਏ ਤਾਂ ਤੁਹਾਨੂੰ ਨਾਨੀ ਯਾਦ ਕਰਾ ਦੇਵੇ।
ਉਹ ਭਲਾ ਸਾਂਈ ਲੋਕ ਹੈ । ਸਦਾ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ । ਨਾ ਕਿਸੇ ਦੇ ਭਲੇ ਵਿੱਚ ਹੈ ਨਾ ਬੁਰੇ ਵਿੱਚ।
ਇੰਦਰਾ ਪਤਾ ਨਹੀਂ ਕਿਹਦਾ ਮੂੰਹ ਦੇਖ ਕੇ ਬਿਮਾਰ ਹੋਈ ਸੀ ਕਿ ਬੁਖਾਰ ਉੱਤਰਨ ਦਾ ਨਾਮ ਹੀ ਨਹੀਂ ਸੀ ਲੈਂਦਾ ਸਗੋਂ ਬੁਖਾਰ ਵਧਦਾ ਜਾ ਰਿਹਾ ਸੀ।
ਪ੍ਰਭਾ ਦੀ ਤਿੱਖੀ ਬੁੱਧੀ, ਮਿਹਨਤੀ ਆਦਤਾਂ ਤੇ ਚੰਗੇ ਸੁਭਾ ਨੇ ਏਥੇ ਵੀ ਨਾਮ ਪੈਦਾ ਕਰ ਲਿਆ। ਕੁੜੀਆਂ ਦੀ ਪਿਆਰੀ, ਹੈੱਡਮਾਸਟਰ ਦੀ ਸਹਾਇਕ ਤੇ ਸਕੂਲ ਦਾ ਸ਼ਿੰਗਾਰ ਬਣ ਗਈ।
ਸਰਮਾਇਆ ਦੇਸ ਦੇ ਅੰਦਰ ਹੀ ਮੌਜੂਦ ਹੈ। ਸਰਮਾਏਦਾਰਾਂ ਨੇ ਆਖ਼ਰ ਇਥੋਂ ਹੀ ਕੱਠਾ ਕੀਤਾ ਹੈ। ਹਰ ਮੁਲਕ ਦੀ ਹਕੂਮਤ ਆਪਣੇ ਦੇਸ ਦੇ ਭਲੇ ਲਈ ਜਦੋਂ ਚਾਹੇ ਇਸ ਨੂੰ ਵਰਤ ਸਕਦੀ ਹੈ । ਬੜੀ ਗੱਲ ਹੋਵੇ ਤਾਂ ਇਸ ਸਰਮਾਏ ਉੱਤੇ ਨਾਮ ਮਾਤਰ ਸੂਦ ਇਸ ਦੇ ਮਾਲਕ ਨੂੰ ਦਿੱਤਾ ਜਾ ਸਕਦਾ ਹੈ।
ਸਾਡੀ ਏਸੇ ਤਰ੍ਹਾਂ ਈ ਲਿਖੀ ਸੀ, ਪਈ ਦੁੱਖਾਂ ਦਾ ਜੀਉਣਾਂ ਜੀਵੀਏ ਤੇ ਰੁਲ ਖੁਲ ਕੇ ਜਾਨ ਖਪਾਈਏ, ਜਿਹੜੀ ਮੇਰੇ ਨਾਲ ਹੁੰਦੀ ਏ, ਪਰਮਾਤਮਾਂ ਦੂਤੀ ਦੁਸ਼ਮਣ ਨਾਲ ਨਾ ਕਰੇ।