ਇਸ ਦੇ ਵਿੱਚ ਹੀ ਸਰਦਾਰ ਹੋਰਾਂ ਜਾਂਚ ਲਿਆ ਕਿ ਡਾਕਟਰ ਨਵਾਂ ਪੁਹਾਰੂ ਨਹੀਂ ਫੱਸਿਆ, ਸਗੋਂ ਪੁਰਾਣਾ ਪਾਪੀ ਹੈ।
ਸਾਡਾ ਨਵਾਂ ਪੋਚ ਧਰਮ ਦੇ ਅਹਿਸਾਸ ਤੋਂ ਬਿਲਕੁਲ ਕੋਰਾ ਹੈ। ਪੁਰਾਣੇ ਲੋਕਾਂ ਦਾ ਸਹਾਰਾ ਧਰਮ ਹੀ ਸੀ।
ਅੰਦਰ ਬੈਠ ਕੇ ਆਉ ਨਜਿਠ ਲਈਏ, ਬੁੱਕਲ ਆਪਣੀ ਨਸ਼ਰ ਕਰਵਾਈਏ ਨਾ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ, ਸਥਾ ਸੱਦ ਕੇ ਲੀਕਾਂ ਲੁਆਈਏ ਨਾ।
...ਤਦ ਇਕ ਸ਼ਰਾਬੀ ਨੇ ਸੋਚਿਆ ਕਿ ਬਈ ਭਰਾਵਾਂ ਨੇ ਸ਼ਰਾਬ ਦੀ ਉਪਮਾਂ ਦੇ ਉਹ ਪੁਲ ਬੰਨ੍ਹੇ ਹਨ ਕਿ ਭਾਈ ਸਾਹਿਬ ਅਨੰਤ੍ਰ ਹੋ ਕੇ ਸ਼ਰਾਬ ਪੀ ਜਾਣਗੇ, ਪਰ ਸਾਨੂੰ ਇਹ ਸਾਰੇ ਮਖੌਲ ਕਰਨਗੇ ਕਿ ਅਸਾਂ ਨਵਾਂ ਮੁਰਗਾ ਫਾਹ ਲਿਆ ਤੇ ਤੂੰ ਘੁੱਗੂ ਮੱਟ ਹੋ ਕੇ ਬੈਠਾ ਰਿਹਾ।
ਤੂੰ ਬੇਬੇ, ਇਹਦੀ ਗੱਲ ਦਾ ਧਿਆਨ ਨਾ ਕਰ। ਨਵਾਂ ਮੂੰਹ ਏ, ਇਹਦੀ ਅਕਲ ਅੱਜ ਕੱਲ੍ਹ ਫਿਰੀ ਹੋਈ ਏ, ਇਹਨੂੰ ਵਾਧਾ ਘਾਟਾ ਕੁਝ ਨਹੀਂ ਸੁਝਦਾ।
ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ, ਦਸ ਮਹੀਨਿਆਂ ਮਗਰੋਂ ਉਸ ਨੇ ਪੈਰ ਮੰਜੀ ਤੋਂ ਹੇਠਾਂ ਲਾਹਿਆ ਹੈ। ਉਸ ਦਾ ਤੇ ਨਵੇਂ ਸਿਰੇ ਜਨਮ ਹੋਇਆ ਹੈ।
ਭਰਾਵੋ । ਨਵੇਂ ਸੂਰਜ ਸਾਡੇ ਪਿੰਡ ਵਿੱਚ ਕੋਈ ਨਾ ਕੋਈ ਬਲਾ ਆ ਪੈਂਦੀ ਏ। ਕਦੀ ਪਲੇਗ, ਕਦੀ ਕੁਸ ਹੋਰ।
ਉਜਲ ਜਾਏ ਕੇ ਬਾਪ ਦਾ ਨਾਉਂ ਕੀਤੋ, ਸਾਰੇ ਜਗਤ ਤੋਂ ਚਾਕ ਸਦਾਏ ਕੇ ਜੀ।
ਨੂੰਹ ਵਿਚਾਰੀ ਕੀ ਕਰੇ, ਸੱਸ ਨੇ ਉਸ ਦੀ ਨਾਸੀਂ ਧੂੰ ਦਿੱਤਾ ਹੋਇਆ ਹੈ।
ਬੜੇ ਬੜੇ ਸੰਜਮੀ ਤੇ ਸੰਤੋਖੀ ਜਿਨ੍ਹਾਂ ਨੇ ਨਾਹੱਕ ਦੀ ਕੌਡੀ ਵੱਲ ਕਦੀ ਥੁੱਕਿਆ ਨਹੀਂ ਸੀ, ਉਨ੍ਹਾਂ ਦੇ ਮੂੰਹਾਂ ਵਿੱਚ ਵੀ ਪਾਣੀ ਭਰ ਆਇਆ ਤੇ ਉਨ੍ਹਾਂ ਨੇ ਵੀ ਕਾਜ਼ੀ ਲਈ ਮੁਫ਼ਤ ਦੀ ਸ਼ਰਾਬ ਨੂੰ ਹਲਾਲ ਸਮਝ ਲਿਆ।
ਇੱਕ ਤੇਲਣ ਕਿਸੇ ਮੁੰਡੇ ਨਾਲ ਨੱਸ ਗਈ । ਉਹਦੇ ਪਿਉ ਨੇ ਵੀ ਪਰ ਨਾ ਹੀਲ ਕੀਤੀ ਨਾ ਦਲੀਲ, ਸਿਰ ਤੇ ਖੱਫਣ ਬੰਨ੍ਹ ਕੇ ਘਰੋਂ ਨਿੱਕਲ ਪਿਆ। ਲੋੜਦਿਆਂ ਲੋੜਦਿਆਂ ਕੋਈ ਦੋ ਮਹੀਨੇ ਬਾਅਦ ਸੂਹ ਮਿਲੀ ਕੁੜੀ ਫਲਾਣੀ ਥਾਂ ਹੈ। ਜਾਂਦਿਆਂ ਹੀ ਉਸ ਨੇ ਕੁੜੀ ਨੂੰ ਟੁੱਕ ਸੁੱਟਿਆ ਤੇ ਟੁਕੜੇ ਬੋਰੀ ਵਿੱਚ ਪਾ ਕੇ ਘਰ ਲੈ ਆਇਆ।
ਤੁਸੀਂ ਫਿਕਰ ਨਾ ਕਰੋ। ਸਾਰੀਆਂ ਗੱਲਾਂ ਮੇਰੇ ਨਾਖੂਨਾਂ ਤੇ ਲਿਖੀਆਂ ਪਈਆਂ ਹਨ। ਜੋ ਉਹ ਪੁੱਛੇਗਾ ਮੈਂ ਝੱਟ ਦੱਸਾਂਗਾ।