ਜਦੋਂ ਮਹਿੰਦਰ ਸੁਰੇਸ਼ ਦੇ ਘਰ ਬੀਮਾਰ ਪਿਆ ਸੀ ਤਾਂ ਸੁਰੇਸ਼ ਦੀ ਭੂਆ ਮਹਿੰਦਰ ਦੀ ਵਹੁਟੀ ਅਚਲਾ ਨੂੰ ਉਸ ਦੇ ਪੇਕੇ ਘਰੋਂ ਬੁਲਾਣ ਗਈ ਜਿਸ ਨੂੰ ਹਾਲੇ ਤਕ ਮਹਿੰਦਰ ਦੀ ਬੀਮਾਰੀ ਦਾ ਕੋਈ ਪਤਾ ਨਹੀਂ ਸੀ। ਭੂਆ ਨੇ ਜਦੋਂ ਮਹਿੰਦਰ ਦੀ ਬੀਮਾਰੀ ਬਾਰੇ ਦੱਸਿਆ ਤਾਂ ਅਚਲਾ ਘਬਰਾ ਗਈ ਉਸ ਨੂੰ ਘਬਰਾਹਟ ਵਿੱਚ ਵੇਖ ਕੇ ਭੂਆ ਨੇ ਕਿਹਾ, 'ਡਰਨ ਵਾਲੀ, ਕੋਈ ਗੱਲ ਨਹੀਂ ਬੀਬੀ, ਦੋ ਚਾਰ ਦਿਨਾਂ ਵਿੱਚ ਮਹਿੰਦਰ ਨੌਂ ਬਰ ਨੌ ਹੋ ਜਾਵੇਗਾ।