ਮੰਗਲ ਸਿੰਘ ਤਾਂ ਨਿਰੇ ਯੱਕੜ ਮਾਰਦਾ ਹੈ, ਇਸ ਦੀ ਕਿਸੇ ਗੱਲ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ ।
ਹਰ ਵੇਲੇ ਯਭਲੀਆਂ ਹੀ ਮਾਰਦਾ ਰਹਿੰਦਾ ਹੈ, ਕਦੇ ਚੱਜ ਦੀ ਗੱਲ ਵੀ ਕੋਈ ਕਰਿਆ ਕਰ।
ਸਭਨਾਂ ਪਾਸਿਆਂ ਤੋਂ ਟਕਰਾ ਕੇ ਜਦ ਸਰਲਾ ਦੀ ਪ੍ਰੇਮ-ਧਾਰਾ ਉਤਾਂਹ ਨੂੰ ਉਛਲਦੀ ਸੀ ਤਾਂ ਆ ਮੁਹਾਰੀ ਇਕ ਸੱਤੀ ਹੋਈ ਯਾਦ ਉਸ ਦੇ ਅੰਦਰ ਜਾਗ ਪੈਂਦੀ ਤੇ ਜਾਗਦਿਆਂ ਹੀ ਉਸ ਦੀ ਰਗ ਰਗ ਵਿੱਚ ਇੱਕ ਨਿੱਘੀ ਜਿਹੀ ਝੁਣ-ਝੁਣਾਹਟ ਪੈਦਾ ਕਰ ਜਾਂਦੀ ਸੀ।
ਉਹ ਆਪਣੇ ਥਾਂ ਖੜੇ ਵਰਿਆਮ ਬਣੀ ਬੈਠੇ ਨੇ ਪਰ ਜੇ ਮੇਰੇ ਟੋਟੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੇ ਯਾਦ ਪਏ ਕਰਨਗੇ।
ਤੁਹਾਡੀ ਕੀਤੀ ਸਾਰੀ ਉਮਰ ਯਾਦ ਰਹੇਗੀ ਜੀ ਸਾਡਾ ਵਕਤ ਟਪਾ ਦਿੱਤਾ ਜੇ।
ਸ਼ੰਕਰ, ਰਾਇ ਸਾਹਿਬ ਦੇ ਰਸਤੇ ਦਾ ਨਿੱਗਰ ਰੋੜਾ ਸੀ, ਜਿਸ ਨੂੰ ਰਸਤੇ ਵਿਚੋਂ ਹਟਾਉਣ ਲਈ ਰਾਇ ਸਾਹਬ ਨੂੰ ਇਸ ਵੇਲੇ ਵਾਯੂ-ਮੰਡਲ ਕੁਝ ਚੰਗੇਰਾ ਜਾਪਿਆ।
ਗੱਲਾਂ ਕਰ ਲੈਣੀਆਂ ਤੇ ਸੌਖੀਆਂ ਨੇ ਕਿ ਵਿਆਹ ਦੀਆਂ ਰਸਮਾਂ ਨਾ ਕਰੋ ਪਰ ਪਤਾ ਉਹਨੂੰ ਹੀ ਲੱਗਦਾ ਏ, ਜਿਹਦੇ ਹੱਡ ਵਰਤੇ। ਹੁਣ ਜਿਹੜਾ ਕੰਮ ਬੰਦਾ ਨਾ ਕਰ ਸਕੇ ਤੇ ਜਿੱਥੋਂ ਨਾ ਰਹਿ ਆਵੇ, ਉੱਥੇ ਫਾਹੇ ਲੱਗ ਕੇ ਮਰ ਜਾਏ ?
ਫ਼ਰਾਂਸ ਦੀਆਂ ਫ਼ੌਜਾਂ ਦੀ ਤਾਕਤ ਆਮ-ਜਨਕ ਨਹੀਂ ਹੈ । ਛੋਟੇ ਹਥਿਆਰਾਂ ਲਈ ਫ਼ਰਾਂਸ ਅਮਰੀਕਾ ਦਾ ਮੁਥਾਜ ਹੈ, ਕਿਉਂਕਿ ਫ਼ਰਾਂਸ ਦੇ ਹਥਿਆਰ ਬਨਾਣ ਵਾਲੇ ਕਾਰਖ਼ਾਨੇ ਜੋ ਕਦੇ ਸਾਰੇ ਸੰਸਾਰ ਵਿਚ ਮਸ਼ਹੂਰ ਸਨ ਹੁਣ ਅਸਲੋਂ ਹੀ ਰਹਿ ਗਏ ਹਨ।
ਉਸ ਦੀ ਰਹਿਣੀ ਬਹਿਣੀ ਤੋਂ ਤੇ ਇਹ ਪਤਾ ਲੱਗਦਾ ਹੈ ਕਿ ਬੜਾ ਪਰ-ਉਪਕਾਰੀ ਹੈ, ਵਿੱਚੋਂ ਦਾ ਪਤਾ ਨਹੀਂ।
ਮਿੱਤ ਸਿੰਘ ਇਹ ਸੁਣ ਕੇ ਫੇਰ ਨਾ ਰਹਿ ਸਕਿਆ । ਆਖਣ ਲੱਗਾ — ਮੈਂ ਕਿਹਾ ਸੀ ਨਾ ਕਿ ਕੋਈ ਬਾਨਣੂ ਬੰਨ੍ਹੋ ਜੋ ਸਾਨੂੰ ਕਣਕ, ਘਿਉ, ਗੁੜ ਤੇ ਖੰਡ ਸਸਤੀ ਮਿਲੇ।
ਬੱਚੇ ਦੀ ਯਾਦ ਰਹਿ ਰਹਿ ਕੇ ਮਾਂ ਨੂੰ ਸਤਾਂਦੀ ਰਹੀ।
ਜਦ ਫਸੀ ਤੇ ਫਿਰ ਫੜਕਣਾ ਕੀ ; ਹੁਣ ਬਹੁਤੀ ਚੂੰ ਚੂੰ ਨਾ ਕਰ ਤੇ ਚੁੱਪ ਕਰਕੇ ਇਹ ਰਕਮ ਭਰ ਦੇ। ਐਵੇਂ ਤੇਰੀ ਜਾਨ ਨਹੀਂ ਛੁੱਟਣੀ।