ਉਸ ਦੀ ਮਾਮੂਲੀ ਜਹੀ ਭੁੱਲ ਤੋਂ ਉਹ ਇੰਨਾ ਗੁੱਸੇ ਹੋਇਆ ਕਿ ਉਸਨੇ ਮੂੰਹੋਂ ਹੀ ਲਾਹ ਦਿੱਤਾ ਤੇ ਮੁੜ ਕੇ ਸਾਰਾ ਜੀਵਨ ਮੂੰਹ ਨਾ ਲਾਇਆ।
ਤੁਸੀਂ ਹੀ ਮੇਰ-ਤੇਰ ਕਰਦੇ ਹੋ । ਮੈਂ ਤੇ ਇਹੋ ਸਮਝਦੀ ਹਾਂ ਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਘਰ ਹੈ।
ਸਾਰਾ ਮਾਲ ਧੰਨ ਵੰਡਿਆ ਗਿਆ ਹੈ ਤੇ ਤੂੰ ਹੁਣ ਬਹੁੜਿਆ ਹੈਂ । ਹੁਣ ਤੇ ਮੋਠਾਂ ਦੀ ਛਾਂਵੇਂ ਬੈਠ, ਤੈਨੂੰ ਇੱਥੋਂ ਹੁਣ ਕੀ ਮਿਲਣਾ ਹੈ।
ਮੋਢਿਆਂ ਦੇ ਨਾਲ ਮੋਢੇ ਖਹਿ ਰਹੇ, ਹੜ੍ਹ ਤਜਾਰਤ ਦੇ ਤਿਰੇ ਵਿਚ ਵਹਿ ਰਹੇ !
ਤੂੰਹੀਓਂ ਅਵਤਾਰ ਸਿੰਘ ਦੇ ਆਉਣ ਦੀ ਖੁਸ਼ੀ ਨਾਲ ਫੁੱਲੀ ਨਹੀਂ ਸਮਾਂਦੀ। ਲੰਘਦਿਆਂ ਜਾਂਦਿਆਂ ਨੂੰ ਮੋਢੇ ਪਈ ਮਾਰਨੀ ਏਂ।
ਉਸ ਤੇ ਵਿਸ਼ਵਾਸ਼ ਨਾ ਕਰੀਂ ; ਜੇ ਉਸਦੇ ਭਰੋਸੇ ਰਿਹਾ ਤਾਂ ਤੇਰਾ ਕੰਮ ਨਹੀਂ ਹੋਣਾ; ਉਹ ਤੇ ਨਿਰਾ ਮੋਮ ਦਾ ਨੱਕ ਈ । ਤੂੰ ਕਿਹਾ ਤੇਰੀ ਮੰਨ ਲਈ, ਅੱਗੇ ਕਿਸੇ ਹੋਰ ਨੇ ਕਿਹਾ ਤੇ ਉੱਧਰ ਉੱਠ ਤੁਰਿਆ।
ਤੁਸੀਂ ਇਹ ਵੇਲੇ ਸਿਰ ਮੋਰਚਾ ਮਾਰ ਲਿਆ ਹੈ। ਹੁਣ ਤੇ ਇਹ ਕੱਪੜਾ ਮਿਲਦਾ ਹੀ ਨਹੀਂ।
ਮਾਲੀਆ ਘਟਵਾਉਣ ਲਈ ਕਿਸਾਨ ਸਰਕਾਰ ਵਿਰੁੱਧ ਮੋਰਚਾ ਲਾਣ ਦੀ ਸੋਚ ਰਹੇ ਹਨ। ਆਸ ਹੈ ਜ਼ਰੂਰ ਸਫ਼ਲ ਹੋ ਜਾਣਗੇ।
ਪੂਰੇ ਪੰਦਰਾਂ ਦਿਨਾਂ ਮਗਰੋਂ ਉਸ ਦੇ ਬੁਖਾਰ ਨੇ ਮੋੜਾ ਖਾਧਾ ਤੇ ਘਟਣਾ ਸ਼ੁਰੂ ਹੋਇਆ।
ਸ਼ੁਰੂ ਸ਼ੁਰੂ ਵਿਚ ਜਦ ਰਹੀਮ ਬਖ਼ਸ਼ ਆਪਣੀ ਘਰ ਦੀ ਜ਼ਮੀਨ ਹਿੱਸੇ ਬਖ਼ਰੇ ਤੇ ਦੇ ਕੇ ਮੁਲਤਾਨ ਜਾਣ ਲਈ ਤਿਆਰ ਹੋਇਆ ਤਾਂ ਪਿੰਡ ਵਾਲਿਆਂ ਨੇ ਰੱਜ ਰੱਜ ਕੇ ਮੌਜੂ ਉਡਾਇਆ। ਮੂੰਹ ਪਾੜ ਪਾੜ ਕੇ ਗਵਾਂਦੀ ਆਖਦੇ-''ਵੇਖ ਭੜੂਏ ਦੀ ਅਕਲ ਗਈ। ਮਹੀਂ ਵੇਚ ਕੇ ਘੋੜੀ ਲਈ। ਦੁੱਧ ਪੀਣੋਂ ਰਿਆ ਤੇ ਲਿੱਦ ਚੋਣੀ ਪਈ।”
ਤੁਸੀਂ ਸਾਰੇ ਮੇਰਾ ਮੌਜੂ ਬਣਾਉਣ ਲੱਗੇ ਹੋਏ ਓ, ਜੋਰਾਵਰ ਜੂ ਹੋਏ। ਮੇਰੇ ਲਈ ਲੰਝੀਆਂ ਲੂਲੀਆਂ ਈ ਰਹਿ ਗਈਆਂ ਨੇ। ਮੈਂ ਨਹੀਂ ਕਰਾਉਣਾ ਵਿਆਹ, ਮਹਾਰਾਜ, ਇਹ ਕੀ ਜੋੜੀ ਲੱਗੇਗੀ।
ਉਸ ਨੇ ਆਪਣੀ ਜ਼ਿੰਦਗੀ ਵਿੱਚ ਇਹੋ ਜੇਹੀਆਂ ਕਈ ਕੁੜੀਆਂ ਵੇਖੀਆਂ ਸਨ, ਜਿਹੜੀਆਂ ਵਿਆਹ ਤੋਂ ਬਾਅਦ ਜਾਂ ਤੇ ਪੇਕਿਆਂ ਦੇ ਬੂਹੇ ਰੁਲਦੀਆਂ ਤੇ ਜਾਂ ਫੇਰ ਸਹੁਰੇ ਘਰੀਂ ਮੌਤ ਦੀਆਂ ਘੜੀਆਂ ਗਿਣ ਗਿਣ ਕੇ ਦਿਨ ਗੁਜ਼ਾਰ ਰਹੀਆਂ ਸਨ।