ਉਹ ਬੜਾ ਹੀ ਸ਼ਰੀਫ ਹੈ । ਉਸ ਦੇ ਮੂੰਹ ਵਿੱਚ ਗੱਲ ਨਹੀਂ, ਜੋ ਕਹੋ, ਉਹ ਚੁੱਪ ਕਰਕੇ ਕਰੀ ਜਾਂਦਾ ਹੈ।
ਤੂੰ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਏਂ, ਬੋਲਦਾ ਕਿਉਂ ਨਹੀਂ ? ਹੁਣ ਕੀ ਕਰਨਾ ਏਂ ?
ਲਾਲਾ ਵੀਰ ਭਾਨ ਨੇ ਅਮਰ ਨਾਥ ਵੱਲ ਮਖੌਲ ਦਾ ਤੀਰ ਛੱਡਿਆ, "ਸ਼ਾਇਦ ਏਸੇ ਕਰਕੇ ਰਾਇ ਸਾਹਿਬ ਅੱਜ ਮੂੰਹ ਵਿੱਚ ਦਹੀਂ ਜਮਾਈ ਬੈਠੇ ਨੇ। ਮੈਂ ਕਿਹਾ ਗੱਲ ਕੀਹ ਏ, ਅੱਜ ਏਧਰੋਂ ਆਵਾਜ਼ ਨਹੀਂ ਆਉਂਦੀ ।"
ਇਹ ਮੁੰਡਾ ਨਿਰਾ ਗਊ ਹੁੰਦਾ ਸੀ, ਕਹੀਏ ਪਈ ਮੂੰਹ ਵਿੱਚ ਦੰਦ ਹੀ ਨਹੀਂ, ਕੰਨੀ ਪਾਇਆਂ ਨਹੀਂ ਸੀ ਦੁਖਦਾ। ਜਦੋਂ ਦਾ ਲਾਹੌਰ ਗਿਆ ਏ, ਸਾਂਈ ਜਾਣੇ ਕੀ ਵਗ ਗਈ ਏ ਮੱਤ ਨੂੰ। ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ।
ਅੰਗੂਰਾਂ ਦੇ ਗੁੱਛੇ ਦੇਖ ਕੇ ਲੂੰਬੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ।
ਲੋਕ ਜਦ ਮੁਸਲਮਾਨਾਂ ਦੇ ਵੰਡੇ ਹੋਏ ਭਰੇ ਭਰਾਏ ਘਰਾਂ ਤੇ ਮਾਲ ਨਾਲ ਆਫਰੀਆਂ ਦੁਕਾਨਾਂ ਵੱਲ ਤੱਕਦੇ ਤਾਂ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਭਰ ਆਉਂਦਾ।
ਉਸ ਦਾ ਨਾਂ ਮੇਰੇ ਮੂੰਹ ਵਿੱਚ ਪਿਆ ਫਿਰਦਾ ਹੈ ਪਰ ਯਾਦ ਨਹੀਂ ਆ ਰਿਹਾ। ਕਿਸੇ ਵੇਲੇ ਆਪੇ ਹੀ ਯਾਦ ਆ ਜਾਏਗਾ।
ਮਨੁੱਖ ਮਨੁੱਖ ਵਿਚ ਫ਼ਰਕ ਬੁਨਿਆਦੀ ਹੈ ; ਇਹ ਕਦੇ ਵੀ ਉੱਕਾ ਖ਼ਤਮ ਨਹੀਂ ਕੀਤਾ ਜਾ ਸਕਦਾ। ਤਾਂ ਤੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕਿਸੇ ਵੀ ਮੁਆਮਲੇ ਵਿਚ ਸਾਰੇ ਲੋਕਾਂ ਨੂੰ ਇਕਸੇ ਰੱਸੇ ਫਾਹੇ ਦਿੱਤਾ ਜਾ ਸਕੇ। ਮੂੰਹ ਵੇਖ ਕੇ ਹੀ ਚਪੇੜ ਵੱਜੇਗੀ।
ਇੱਕ ਪ੍ਰੋਫੈਸਰ ਦੇ ਨੋਟਸ ਕਿਸੇ ਹੋਰ ਨੇ ਆਪਣੇ ਨਾਂ ਥੱਲੇ ਛਪਵਾ ਲਏ। ਪ੍ਰੋਫੈਸਰ ਸਾਹਿਬ ਮੂੰਹ ਵੇਖਦੇ ਰਹਿ ਗਏ ਤੇ ਕੁਛ ਨਾ ਕਰ ਸਕੇ।
ਮਾਪੇ ਆਪਣੇ ਬੱਚਿਆਂ ਨੂੰ ਪਾਲਣ ਲਈ ਮੂੰਹੋਂ ਕੱਢ ਕੇ ਦਿੰਦੇ ਹਨ ਪਰ ਬੱਚੇ ਜਦੋਂ ਵੱਡੇ ਹੋ ਜਾਂਦੇ ਹਨ ਤਾਂ ਉਹ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ।
ਆਪਣੀ ਵਾਧੂ ਚੀਜ਼ ਕਿਸੇ ਰੱਜੇ ਨੂੰ ਦੇਣੀ ਲਿਹਾਜ਼ ਏ, ਆਪਣੀ ਵਾਧੂ ਚੀਜ਼ ਕਿਸੇ ਭੁੱਖੇ ਨੂੰ ਦੇਣੀ ਜੀਵਨ ਏ ਤੇ ਆਪਣੇ ਮੂੰਹ ਕੱਢ ਕੇ ਕਿਸੇ ਭੁੱਖੇ ਨੂੰ ਦੇਣਾ ਉਪਕਾਰ ਏ। ਤੁਸੀਂ ਨਫ਼ਾ ਤਿਆਗ ਕੇ ਉਪਕਾਰ ਕਰਦੇ ਹੋ।
ਤੁਸਾਂ ਇਹ ਗੱਲ ਮੇਰੇ ਮੂੰਹੋਂ ਹੀ ਫੜ ਲਈ ਹੈ; ਮੇਰੇ ਪਾਸੋਂ ਗਲਤੀ ਹੋਈ ਹੈ ਤੇ ਮੈਂ ਮੁਆਫੀ ਮੰਗਦਾ ਹਾਂ।