ਇਹ ਸਖਤੀ ਕਰਕੇ (ਅਲੀ ਕੁਲੀ ਖਾਂ ਨੂੰ ਮਰਵਾ ਕੇ) ਜਹਾਂਗੀਰ ਦੀ ਆਂਦਰ ਠੰਡੀ ਤਾਂ ਹੋ ਗਈ ਪਰ ਮਿਹਰੁਲ-ਨਿਸ਼ਾ ਮੂੰਹ ਦੀ ਗਰਾਹੀ ਥੋੜੀ ਸੀ।
ਸੋਨੀ ਘੂਰੀ ਵੱਟ ਕੇ ਗੁੱਸੇ ਵਿਚ ਬੋਲੀ :- ਮੂੰਹ ਦੀ ਮੂੰਹ ਵਿਚ ਘੁੱਟ ਲਾ, ਜਦ ਘੱਟ ਮਰੋੜਾਂ, ਵਾਗਾਂ ਜਾਣ ਨਾ ਠੱਲ੍ਹੀਆਂ, ਮੈਂ ਜਿੱਧਰ ਮੋੜਾਂ।
ਉਹ ਸਾਡੇ ਸਾਹਮਣੇ ਮੂੰਹ ਦੇਣ ਜੋਗੇ ਨਹੀਂ, ਜੋ ਅਸਾਂ ਉਸ ਨਾਲ ਕੀਤੀਆਂ ਹਨ, ਭੁੱਲ ਨਹੀਂ ਸਕਦਾ । ਇਸ ਲਈ ਉਹ ਕਦੇ ਸਾਡੇ ਮੁਕਾਬਲੇ ਤੇ ਖੜਾ ਨਹੀਂ ਹੋਵੇਗਾ।
ਜੋ ਕੁਝ ਤੁਹਾਨੂੰ ਮਿਲਦਾ ਹੈ, ਲੈ ਲਓ, ਹੋਰ ਕਿਸੇ ਚੀਜ਼ ਦੀ ਆਸ ਨਾ ਰੱਖੋ ਤੇ ਚੁੱਪ ਕਰ ਕੇ ਮੂੰਹ ਧੋ ਛੱਡੋ।
ਇੰਦਰਾ- ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਨੀ ਆਂ ਜੋ ਹਜੇ ਚੰਗੇ ਭਲੇ ਖਾਂਦੇ ਪੀਂਦੇ ਨੇ ਤੇ ਫੇਰ ਸਾਡੇ ਆ ਮਹਿਮਾਨ ਬਣਦੇ ਨੇ । ਮੋਹਨੀ- ਏਹੋ ਜਹੇ ਲੋਕਾਂ ਨੂੰ ਮੂੰਹ ਨਾ ਲਾਇਆ ਕਰੋ।
ਕੌੜੀ- ਜਾਹ ਨੀ ਜਾਹ ! ਆਪਣੀ ਸੱਸ ਸਾਮ੍ਹਣੇ ਬੋਲ ਜਾ ਕੇ ! ਖਬਰਦਾਰ ਜੇ ਮੇਰੇ ਸਾਮ੍ਹਣੇ ਟਰ ਟਰ ਕੀਤੀਓ ਈ, ਵੇਹੜੇ ਨਾ ਵੜਨ ਦੇਊਂਗੀ। ਪ੍ਰਸਿੰਨਾ-ਤੇਰੇ ਵੇਹੜੇ ਕਿਸੇ ਕਰਨ ਕੀ ਆਉਣਾ। ਗਾਲਾਂ ਖਾਣ, ਮੈਂ ਤੇ ਭੱਦ੍ਰਾ ਦੇ ਮੂੰਹ ਨੂੰ ਆਉਨੀ ਆ। ਲੈ ! ਮੈਂ ਚਲੀ ਜਾਨੀ ਆਂ।
ਵੱਢੀ ਆਦਿ ਹਰਾਮ ਦਾ ਲਹੂ ਜਿਸ ਦੇ ਮੂੰਹ ਨੂੰ ਇਕ ਵਾਰੀ ਲੱਗ ਜਾਂਦਾ ਹੈ ਫਿਰ ਲੱਥਦਾ ਨਹੀਂ । ਨਾਲੇ ਆਪਣੀ ਇੱਜ਼ਤ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ।
"ਬਾਬਾ ਜੀ ਚੌਧਰੀ ਬੋਲਿਆ- "ਕੀਕਣ ਮੂੰਹ ਪਾੜ ਕੇ ਤੁਹਾਡੇ ਸਾਹਮਣੇ ਇਹ ਗੱਲ ਦੱਸਾਂ । ਸੱਚ ਪੁੱਛੇ ਤਾਂ ਦਿਲ ਮੇਰਾ ਆਪਣਾ ਈ ਨਹੀਂ ਮੰਨਦਾ ਪਈ ਇਹ ਗੱਲ ਸੱਚੀ ਹੋਵੇ, ਪਰ ਸਬੂਤ ਆਂਹਦੇ ਨੇ ਕੁਝ ਹੋਰ।”
ਮਸ਼ੀਨ ਮੈਨ ਤਾਂ ਅਜੇ ਸੋਚ ਹੀ ਰਿਹਾ ਸੀ, ਪਰ ਫੋਰਮੈਨ ਜ਼ਰਾ ਵਧੇਰੇ ਮੂੰਹ ਫੱਟ ਸੀ, ਪੈਂਦਾ ਹੀ ਬੋਲਿਆ-"ਸਰਦਾਰ ਜੀ ! ਢਿੱਡੋਂ ਭੁੱਖਿਆ ਰਹਿ ਕੇ ਕਿੰਨਾ ਕੁ ਚਿਰ ਕੰਮ ਹੋ ਸਕਦਾ ਹੈ।"
ਕੇਵਲ ਕਣਕ ਦੀ ਰੋਟੀ ਹੀ ਹੈ ਜਿਸ ਤੋਂ ਮੂੰਹ ਕਦੇ ਵੀ ਨਹੀਂ ਫਿਰਦਾ। ਹੋਰ ਭਾਵੇਂ ਕਿਨੀਂ ਹੀ ਚੰਗੀ ਚੀਜ਼ ਕਿਉਂ ਨਾ ਹੋਵੇ, ਰੋਜ਼ ਖਾਣ ਨਾਲ ਮੂੰਹ ਪੈ ਜਾਂਦੀ ਹੈ।
ਸੁਰੇਸ਼ ਨੇ ਅਚਲਾ ਨੂੰ ਕਿਹਾ, "ਕਲ੍ਹ ਮਿਰਣਾਸ ਅਚਾਨਕ ਮੇਰੇ ਪੈਰੀਂ ਹੱਥ ਲਾ ਕੇ ਚਲੀ ਗਈ ਤੇ ਤੂੰ ਮੂੰਹ ਫੁਲਾ ਕੇ ਗੁੱਸੇ ਵਿਚ ਭਰੀ ਪੀਤੀ ਬਾਹਰ ਤੁਰ ਗਈਉਂ, ਕੀ ਮੈਂ ਉਹਦੀ ਸੱਸ ਦੇ ਮਰਨ ਦੀ ਗੱਲ ਕੀਤੀ ਸੀ, ਏਸ ਲਈ ?"
ਚਿਰਾਂ ਨੂੰ ਮਿੱਠੂ ਰਾਮ (ਸ਼ਾਹ) ਭੀ ਅੱਪੜ ਪਿਆ, ਉਸ ਨੂੰ ਵੇਖ ਕੇ ਨਵਾਬ ਖਾਨ ਦਾ ਮੂੰਹ ਫੂਕ ਗਿਆ ਤੇ ਬਿਲਕੁਲ ਅੱਗੋਂ ਟੁੱਟ ਗਈ ਅਤੇ ਬਿਤਰਿਆਂ ਵਾਂਗ ਉਸ ਦੇ ਮੂੰਹ ਵੱਲ ਬਿਟ ਬਿਟ ਵੇਖਣ ਲੱਗ ਪਿਆ।